ਜਗਰਾਉ 20 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ) ਇੱਥੋ ਨੇੜੇ ਪਿੰਡ ਬੱਸੀਆ ਦੀ ਦਾਣਾ ਮੰਡੀ ਵਿੱਚ ਅੱਜ ਸਵੇਰ ਕੋਈ ਨਵ-ਜੰਮਿਆ ਬੱਚਾ ਸੁੱਟ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋ ਇਸ ਬੱਚੇ ਦੀ ਰੋਣ ਦੀ ਆਵਾਜ ਨੇੜੇ ਕੁੱਲੀਆ ਵਾਲਿਆ ਨੇ ਸੁਣੀ ਤਾਂ ਇਨਾਂ ਨੇ ਇਸ ਲਾਵਰਿਸ ਬੱਚੇ ਨੁੰ ਚੁੱਕ ਲਿਆ ਤੇ ਦੇਖ-ਦੇਖ ਹੀ ਇਸ ਨੂੰ ਬੱਚੇ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ।ਉਧਰ ਜਦੋ ਇਸ ਬੱਚੇ ਦੀ ਖਬਰ ਪਿੰਡ ਸਦੀ ਪੰਚਇਤ ਤੇ ਸਮਾਜ ਸੇਵੀਆ ਨੂੰ ਮਿਲੀ ਤਾਂ ਉਹ ਵੀ ਇਸ ਜਗ੍ਹਾ ਤੇ ਪਹੁੰਚ ਗਏ ਜਿਨਾਂ ਨੇ ਐਂਬੂਲੈਸ ਗੱਡੀ ਮੰਗਵਾਕੇ ਇਸ ਬੱਚੇ ਨੂੰ ਪਿੰਡ ਦੇ ਤੇਜਾ ਸਿੰਘ ਤੇ ਗੁਰਦੇਵ ਸਿੰਘ ਗਿੱਲ ਨੇ ਕੁਝ ਮੋਹਤਬਰ ਵਿਅਕਤੀਆ ਦੀ ਹਾਜਰੀ ਵਿੱਚ ਇਸ ਬੱਚੇ ਨੂੰ ਚੁੱਕ ਕੇ ਡਾਕਟਰੀ ਸਹਾਇਤਾ ਲਈ ਰਾਏਕੋਟ ਸਰਕਾਰੀ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਰਟਰਾਂ ਦੇ ਦੱਸਣ ਮੁਤਬਿਕ ਬੱਚਾ ਤੰਦਰੁਸਤ ਹੈ ਤੇ ਇਹ ਬੱਚਾ ਲੜਕਾ ਹੈ।ਇਸ ਸਬੰਧ ਵਿੱਚ ਥਾਣਾ ਸਦਰ ਰਾਏਕੋਟ ਦੇ ਏ.ਐਸ.ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਧਰ ਜਦੋ ਇਸ ਲਾਵਾਰਿਸ ਬੱਚੇ ਦੀ ਖਬਰ ਅੱਗ ਵਾਂਗ ਫੈਲ ਗਈ ਤਾਂ ਇਸ ਬੱਚੇ ਨੂੰ ਗੋਦ ਲੈਣ ਲਈ ਲੋਕਾਂ ਨੇ ਪਿੰਡ ਦੀ ਸਮੂਹ ਗਰਾਮ ਪੰਚਇਤ ਤੇ ਸਰਪੰਚ ਜਗਦੇਵ ਸਿੰਘ ਕੋਲ ਪਹੁੰਚ ਕੀਤੀ ਤਾਂ ਉਨਾਂ ਕਿਹਾ ਕਿ ਇਹ ਬੱਚਾ ਗੋਦ ਦੇਣ ਦਾ ਅਧਿਕਾਰ ਸਿਰਫ ਪ੍ਰਸਾਸਨ ਕੋਲ ਹੈ।ਇਸ ਮੋਕੋ ਪਿੰਡ ਦੀ ਪੰਚਇਤ ਤੋ ਇਲਾਵਾ ਤੇਜਾ ਸਿੰਘ ਚੀਮਾਂ,ਯੂਥ ਆਗੂ ਅਮਨ ਸਿੰਘ ੳੁੱਪਲ ਆਦਿ ਹਾਜਰ ਸਨ।
ਪਿੰਡ ਬੱਸੀਆ ਦੀ ਦਾਣਾ ਮੰਡੀ ‘ਚ ਨਵ-ਜੰਮਿਆ ਲਾਵਰਿਸ ਬੱਚਾ ਮਿਲਿਆ
RELATED ARTICLES