ਫਗਵਾੜਾ 5 ਜੂਨ (ਸੁਸ਼ੀਲ ਸ਼ਰਮਾ-ਨਵੋਦਿਤ ਸ਼ਰਮਾ) ਫਗਵਾੜਾ ਦੇ ਪਿੰਡ ਹਰਦਾਸਪੁਰ ਦਾ ਵਸਨੀਕ ਹਰਨੇਕ ਸਿੰਘ ਸਿਰਫ ਨਾਮ ਤੋਂ ਹੀ ਨਹੀਂ ਬਲਿਕ ਆਪਣੇ ਸੁਭਾਅ ਤੋਂ ਵੀ ਨੇਕ ਇਨਸਾਨ ਹੈ ਜਿਸ ਨੇ ਪਿੰਡ ਵਿਚ ਇੰਨਾ ਵਿਕਾਸ ਕਰਵਾਇਆ ਹੈ ਕਿ ਨਾ ਸਿਰਫ ਹਰਦਾਸਪੁਰ ਬਲਕਿ ਨੇੜਲੇ ਪਿੰਡਾਂ ‘ਚ ਵੀ ਉਸਦੇ ਚਰਚੇ ਵਿਕਾਸ ਪੁਰਸ਼ ਵਜੋਂ ਹੁੰਦੇ ਹਨ। ਪਿੰਡ ਦੇ ਮੈਂਬਰ ਪੰਚਾਇਤ ਬੀਬੀ ਰਾਣੋ, ਬਾਪੂ ਗਿਆਨ ਚੰਦ, ਰਣਜੀਤ ਕੌਰ ਤੋਂ ਇਲਾਵਾ ਦਵਿੰਦਰ ਸਿੰਘ, ਹਰਬੰਸ ਕੌਰ, ਬੀਬੀ ਹਰਭਜਨ ਕੌਰ, ਨੰਤ ਰਾਮ, ਦੇਵਰਾਜ ਅਤੇ ਮਨਦੀਪ ਕੁਮਾਰ ਨੇ ਦੱਸਿਆ ਕਿ ਜਿਹੜੇ ਕੰਮ ਸਰਕਾਰਾਂ ਨਹੀਂ ਕਰਵਾ ਸਕੀਆਂ ਉਹ ਹਰਨੇਕ ਸਿੰਘ ਨੇ ਆਪਣੇ ਐਨ.ਆਰ.ਆਈ. ਰਿਸ਼ਤੇਦਾਰਾਂ ਦੀ ਮੱਦਦ ਅਤੇ ਅਪਣੀ ਹਿੰਮਤ ਨਾਲ ਕਰਵਾਏ ਹਨ। ਪਿੰਡ ਨੂੰ ਮਾਡਲ ਗ੍ਰਾਮ ਵਜੋਂ ਵਿਕਸਤ ਕਰਨ ਵਿਚ ਉਸਨੇ ਕੋਈ ਕਸਰ ਨਹੀਂ ਛੱਡੀ ਹੈ ਜੋ ਹੋਰਨਾਂ ਪਿੰਡਾਂ ਦੇ ਸਮਰਥ ਲੋਕਾਂ ਲਈ ਵੀ ਮਿਸਾਲ ਹੈ। ਪਿੰਡ ਵਾਸੀਆਂ ਅਨੁਸਾਰ ਹਰਨੇਕ ਸਿੰਘ ਵਲੋਂ ਪੂਰੇ ਪਿੰਡ ਵਿੱਚ ਮਰਕਰੀ ਬੱਲਬਾਂ ਨਾਲ ਉਜਾਲਾ ਕੀਤਾ ਗਿਆ ਹੈ ਤੇ ਸਟਰੀਟ ਲਾਈਟਾਂ ਦੇ ਬਿਜਲੀ ਦੇ ਬਿੱਲ ਵੀ ਹਰਨੇਕ ਸਿੰਘ ਵਲੋਂ ਹੀ ਅਦਾ ਕੀਤੇ ਜਾ ਰਹੇ ਹਨ। ਪਿੰਡ ਵਿਚ ਦੋ ਗਲੀਆਂ ਦੀ ਉਸਾਰੀ ਵੀ ਹਰਨੇਕ ਸਿੰਘ ਨੇ ਕਰਵਾਈ ਹੈ। ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਲਈ ਜ਼ਮੀਨ ਦਾਨ ਕਰਨਾ, ਪੂਰੇ ਪਿੰਡ ਵਿੱਚ ਬਜੁਰਗਾਂ ਦੇ ਬੈਠਣ ਲਈ ਬੈਂਚ ਸਥਾਪਤ ਕਰਨਾ, ਪਿੰਡ ਦੇ ਚੰਗੇ ਵਾਤਾਵਰਣ ਲਈ ਬੂਟੇ ਲਗਾਉਣਾ, ਮਰੀਜ਼ਾਂ ਲਈ ਐਂਬੂਲੈਂਸ ਸੇਵਾ ਦੀ ਵਿਵਸਥਾ ਕਰਨਾ ਹਰਨੇਕ ਸਿੰਘ ਵਲੋਂ ਕਰਵਾਏ ਕਾਰਜਾਂ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹਨ। ਇਸ ਤੋਂ ਇਲਾਵਾ ਸਰਕਾਰੀ ਸਕੂਲ ਵਿਚ ਵਾਟਰ ਟੈਂਕੀ, ਕੰਧ ਦੀ ਉਸਾਰੀ, ਪੱਖੇ, ਐਲ ਸੀ ਡੀ, ਬਿਜਲੀ ਦੇ ਖੰਭੇ ਵੀ ਲਗਵਾਏ ਹਨ। ਹਰਦਾਸਪੁਰ ਤੋਂ ਚਹੇੜੂ ਨੂੰ ਜਾਣ ਵਾਲੀ ਸੜਕ ਦੇ ਨਜਦੀਕ ਜ਼ਮੀਨ ਖਰੀਦਨ ਤੋਂ ਬਾਅਦ ਮੋੜ ਬਣਾ ਕੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਦਾ ਨੇਕ ਉਪਰਾਲਾ ਵੀ ਕੀਤਾ ਹੈ। ਗਰੀਬ ਲੜਕੀਆਂ ਦੇ ਵਿਆਹ, ਕੋਰੋਨਾ ਮਹਾਮਾਰੀ ਦੌਰਾਨ ਜਰੂਰਤਮੰਦਾ ਦੀ ਮੱਦਦ ਕਰਦਿਆਂ ਗਰੀਬਾਂ ਨੂੰ ਰਾਸ਼ਨ ਦੇਣ ਤੋਂ ਵੀ ਉਹ ਪਿੱਛੇ ਨਹੀਂ ਹਟਿਆ। ਇਹੀ ਹੀ ਨਹੀਂ ਪਿੰਡ ਤੋਂ ਬਾਹਰ ਫਗਵਾੜਾ ਸ਼ਹਿਰ ਦੇ ਇਲਾਕਿਆਂ ‘ਚ ਪੈਂਦੇ ਥਾਣੇਆਂ ਦੇ ਵਿਕਾਸ ਵਿਚ ਵੀ ਹਰਨੇਕ ਸਿੰਘ ਦਾ ਵਢਮੁੱਲਾ ਯੋਗਦਾਨ ਰਿਹਾ ਹੈ। ਇਹੋ ਵਜ੍ਹਾ ਹੈ ਕਿ ਪਿੰਡ ਦੇ ਲੋਕ ਉਸਨੂੰ ਪਿੰਡ ਦਾ ਸੱਚਾ ਵਿਕਾਸ ਪੁਰਸ਼ ਆਖਦੇ ਹਨ।
ਵਿਕਾਸ ਪੁਰਸ਼ ਵਜੋਂ ਜਾਣਿਆ ਜਾਂਦਾ ਹੈ ਪਿੰਡ ਹਰਦਾਸਪੁਰ ਦਾ ਹਰਨੇਕ ਸਿੰਘ ਨੇਕਾ * ਸਰਕਾਰਾਂ ਦਾ ਫਰਜ਼ ਆਪਣੇ ਦਮ ਤੇ ਨਿਭਾਇਆ
RELATED ARTICLES