.
ਸੁਲਤਾਨਪੁਰ ਲੋਧੀ, 20 ਜੁਲਾਈ ( ਪਰਮਜੀਤ ਡਡਵਿੰਡੀ )
ਓ.ਆਰ.ਐਸ.ਅਤੇ ਜਿੰਕ ਦਸਤ ਰੋਗ ਦਾ ਸਭ ਤੋਂ ਪ੍ਰਭਾਵਸ਼ਾਲੀ ਇਲਾਜ ਹੈ। ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ.ਪਰਮਿੰਦਰ ਕੌਰ ਨੇ ਤੀਬਰ ਦਸਤ ਰੋਗ ਦੀ ਰੋਕਥਾਮ ਦੀ ਜਾਗਰੂਕਤਾ ਸੰਬੰਧੀ ਪ੍ਰਗਟ ਕੀਤੇ। । ਉਨ੍ਹਾਂ ਦੱਸਿਆ ਕਿ ਓ.ਆਰ.ਐਸ. ਦਾ ਘੋਲ ਬੱਚਿਆਂ ਵਿਚ ਪਾਣੀ ਦੀ ਘਾਟ ਨੂੰ ਮੁੜ ਬਹਾਲ ਕਰਨ ਲਈ ਜਰੂਰੀ ਹੈ ਨਾਲ ਹੀ ਜਿੰਕ ਦੀ ਗੋਲੀ 14 ਦਿਨ੍ਹਾਂ ਤੱਕ ਲਗਾਤਾਰ ਲੈਣ ਨਾਲ ਤਾਕਤ ਬੱਚੇ ਵਿਚ ਅੰਦਰੂਨੀ ਤਾਕਤ ਵੱਧਦੀ ਹੈ । ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ 0-5 ਸਾਲ ਦੇ ਬੱਚਿਆਂ ਵਿੱਚ ਮੌਤ ਦਾ ਇੱਕ ਵੱਡਾ ਕਾਰਨ ਡਾਈਰੀਆ ਹੈ ਤੇ ਇਸ ਦੇ ਸੰਬੰਧ ਵਿੱਚ ਜਾਗਰੂਕਤਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਇੱਕ ਤਾਂ ਕੋਵਿਡ ਦਾ ਦੌਰ ਚੱਲ ਰਿਹਾ ਹੈ ਉਪਰੋਂ ਬਰਸਾਤ ਵਿੱਚ ਵੀ ਬੱਚਿਆਂ ਵਿੱਚ ਬੱਚਿਆਂ ਵਿਚ ਦਸਤ ਸੰਬੰਧੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਪੈਰੈਂਟਸ ਨੂੰ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਇਹ ਵੀ ਕਿਹਾ ਕਿ ਪਹਿਲੇ 6 ਮਹੀਨਿਆਂ ਵਿੱਚ ਬੱਚੇ ਨੂੰ ਸਿਰਫ ਤੇ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ, ਬੱਚਿਆਂ ਦੀ ਸਾਫ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।
ਜਿਲਾ ਟੀਕਾਕਰਨ ਅਫਸਰ ਡਾ.ਰਣਦੀਪ ਸਿੰਘ ਨੇ ਦੱਸਿਆ ਕਿ ਜੇਕਰ ਬੱਚਾ ਵਾਰ ਵਾਰ ਤੇ ਪਤਲੇ ਦਸਤ ਕਰ ਰਿਹਾ ਹੈ, ਦਸਤ ਵਿੱਚ ਖੁਨ ਆ ਰਿਹਾ ਹੈ, ਬੱਚਾ ਸੁਸਤ ਹੈ ਤੇ ਖਾ ਪੀ ਨਹੀਂ ਰਿਹਾ ਹੈ , ਚਮੜੀ ਢਿਲੀ ਹੈ ਤਾਂ ਅਜਿਹੇ ਲੱਛਣਾਂ ਨੂੰ ਨਜਰਅੰਦਾਜ ਨਹੀਂ ਕਰਨਾ ਚਾਹੀਦਾ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਓ.ਆਰ.ਐਸ.ਦਾ ਘੋਲ ਇੱਕ ਲੀਟਰ ਪਾਣੀ ਵਿਚ ਤਿਆਰ ਕਰਨਾ ਚਾਹੀਦਾ ਹੈ ਤੇ 24 ਘੰਟਿਆਂ ਦੇ ਅੰਦਰ ਅੰਦਰ ਹੀ ਉਸ ਨੂੰ ਵਰਤ ਲੈਣਾ ਚਾਹੀਦਾ ਹੈ।ਦਸਤ ਰੋਗ ਦੀ ਰੋਕਥਾਮ ਸੰਬੰਧੀ ਇੱਕ ਪੰਫਲੈਟ ਵੀ ਰਿਲੀਜ ਕੀਤਾ ਗਿਆ। ਇਸ ਮੌਕੇ ਤੇ ਜਿਲਾ ਸਿਹਤ ਅਫਸਰ ਡਾ.ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ.ਰਾਜ ਕਰਨੀ, ਡਿਪਟੀ ਮੈਡੀਕਲ ਕਮਿਸ਼ਨਰ ਡਾ, ਸਾਰਿਕਾ ਦੁੱਗਲ, ਸੀਨੀਅਰ ਮੈਡੀਕਲ ਅਫਸਰ ਡਾ.ਸੰਦੀਪ ਧਵਨ ਸੁਪਰੀਟੈਂਡੈਂਟ ਰਾਮ ਅਵਤਾਰ, ਡਿਪਟੀ ਮਾਸ ਮੀਡੀਆ ਅਫਸਰ ਬਲਜਿੰਦਰ ਕੌਰ, ਰਵਿੰਦਰ ਜੱਸਲ,ਜੋਤੀ ਆਨੰਦ ਤੇ ਕੁਲਦੀਪ ਸਿੰਘ ਵੀ ਹਾਜਰ ਸਨ।