Home ਕਪੂਰਥਲਾ-ਫਗਵਾੜਾ ਦਰਬਾਰ ਸ਼ਾਹੀ ਪੀਰ ਪਿੰਡ ਟਾਂਡਾ-ਨਰੂੜ-ਬਘਾਣਾ ਵਿਖੇ ਕਰਵਾਇਆ ਸਲਾਨਾ ਜੋੜ ਮੇਲਾ * ਸੰਗਤਾਂ...

ਦਰਬਾਰ ਸ਼ਾਹੀ ਪੀਰ ਪਿੰਡ ਟਾਂਡਾ-ਨਰੂੜ-ਬਘਾਣਾ ਵਿਖੇ ਕਰਵਾਇਆ ਸਲਾਨਾ ਜੋੜ ਮੇਲਾ * ਸੰਗਤਾਂ ਨੇ ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਲਗਵਾਈ ਹਾਜ਼ਰੀ

141
0

ਫਗਵਾੜਾ 5 ਜੂਨ (ਸੁਸ਼ੀਲ ਸ਼ਰਮਾ-ਨਵੋਦਿਤ ਸ਼ਰਮਾ) ਦਰਬਾਰ ਸ਼ਾਹੀ ਪੀਰ ਪਿੰਡ ਟਾਂਡਾ-ਨਰੂੜ-ਬਘਾਣਾ ਵਿਖੇ ਸਲਾਨਾ ਜੋੜ ਮੇਲਾ ਗ੍ਰਾਮ ਪੰਚਾਇਤ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸੇਵਾਦਾਰ ਸਾਂਈ ਹਰਦੇਵ ਨਾਥ ਦੀ ਅਗਵਾਈ ਹੇਠ ਸਰਕਾਰੀ ਹਦਾਇਤਾਂ ਅਨੁਸਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਨਾਇਆ ਗਿਆ। ਪਹਿਲੇ ਦਿਨ ਚਰਾਗ਼ ਰੌਸ਼ਨਾਏ ਗਏ। ਦੂਸਰੇ ਦਿਨ ਝੰਡੇ ਅਤੇ ਚਾਦਰ ਦੀ ਰਸਮ ਉਪਰੰਤ ਸਾਂਈ ਹਰਦੇਵ ਨਾਥ ਨੇ ਸਰਬੱਤ ਦੇ ਭਲੇ ਅਤੇ ਕੋਰੋਨਾ ਮਹਾਮਾਰੀ ਤੋਂ ਮੁਕਤੀ ਦੀ ਅਰਦਾਸ ਕੀਤੀ। ਕਮੇਟੀ ਪ੍ਰਧਾਨ ਅਮੋਲਕ ਸਿੰਘ ਅਤੇ ਸਰਪੰਚ ਬੀਬੀ ਬਲਜਿੰਦਰ ਕੌਰ ਪਤਨੀ ਹਰਜੀਤ ਸਿੰਘ ਨੇ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸ਼ਾਹੀ ਪੀਰ ਦੀਆਂ ਸਿੱਖਿਆਵਾਂ ਤੇ ਚਲਦਿਆਂ ਸਾਨੂੰ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦਾ ਕੋਵਿਡ-19 ਨਿਯਮਾਂ ਦਾ ਪਾਲਣ ਕਰਦੇ ਹੋਏ ਮੇਲੇ ਨੂੰ ਸਫਲ ਬਨਾਉਣ ਵਿਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਯੂਸਫ ਅਲੀ, ਪੰਚਾਇਤ ਮੈਂਬਰ ਬਲਵੀਰ ਕੁਮਾਰ, ਮਨਜੀਤ ਕੌਰ, ਅਜੀਤ ਸਿੰਘ, ਸਤ ਕਰਤਾਰ ਸਿੰਘ, ਵਰਿੰਦਰ ਸਿੰਘ, ਨੰਬਰਦਾਰ ਮਨਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਸ਼ਿਵ ਲਾਲ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਮੇਹਟ ਰੀਟਾ ਨਰੂੜ ਆਦਿ ਹਾਜਰ ਸਨ।
ਤਸਵੀਰ 001, ਕੈਪਸ਼ਨ- ਦਰਬਾਰ ਸ਼ਾਹੀ ਪੀਰ ਵਿਖੇ ਆਯੋਜਿਤ ਸਲਾਨਾ ਜੋੜ ਮੇਲੇ ਦੌਰਾਨ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਸਾਂਈ ਹਰਦੇਵ ਨਾਥ ਦੇ ਨਾਲ ਪ੍ਰਬੰਧਕ।

Previous articleਭਾਜਪਾ ਆਗੂਆਂ ਦੇ ਘਰਾਂ ਮੂਹਰੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕੀਆ ਤੇ ਕਿਹਾ ਕੇ ਭਾਜਪਾ ਸਰਕਾਰ ਹਰ ਫਰੰਟ ਤੇ ਫੇਲ ਕੰਵਲਜੀਤ ਖੰਨਾ
Next articleਵਿਕਾਸ ਪੁਰਸ਼ ਵਜੋਂ ਜਾਣਿਆ ਜਾਂਦਾ ਹੈ ਪਿੰਡ ਹਰਦਾਸਪੁਰ ਦਾ ਹਰਨੇਕ ਸਿੰਘ ਨੇਕਾ * ਸਰਕਾਰਾਂ ਦਾ ਫਰਜ਼ ਆਪਣੇ ਦਮ ਤੇ ਨਿਭਾਇਆ

LEAVE A REPLY

Please enter your comment!
Please enter your name here