spot_img
Homeਮਾਝਾਗੁਰਦਾਸਪੁਰਤੰਗ ਪ੍ਰੇਸਾਨ ਕਰਨ ਸੰਬੰਧੀ ਇਕ ਧਿਰ ਨੇ ਦੂਜੀ ਧਿਰ ਤੇ ਲਾਏ ਇਲਜ਼ਾਮ।

ਤੰਗ ਪ੍ਰੇਸਾਨ ਕਰਨ ਸੰਬੰਧੀ ਇਕ ਧਿਰ ਨੇ ਦੂਜੀ ਧਿਰ ਤੇ ਲਾਏ ਇਲਜ਼ਾਮ।

ਹਰਚੋਵਾਲ 19 ਜੁਲਾਈ (ਪੱਤਰ ਪ੍ਰੇਰਕ) ਇਕ ਧਿਰ ਵੱਲੋਂ ਦੂਜੀ ਧਿਰ ਦੇ ਖਿਲਾਫ਼ ਅੱਜ ਭੈਣੀ ਮੀਆਂ ਵਿੱਚ ਵੀਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਨੂੰਨ ਜ਼ਿਲ੍ਹਾ ਤੇ ਤਾਹਿਸੀਲ ਗੁਰਦਾਸਪੁਰ ਨੇ ਇਕ ਪ੍ਰੈੱਸ ਮੀਟਿੰਗ ਦੌਰਾਨ ਸ਼ੱਕੇ ਤਾਏ ਦੇ ਮੁੰਡੇ ਤੇ ਅਤੇ ਕੁਝ ਜਥੇਬੰਦੀਆਂ ਦੇ ਆਗੂਆਂ ਤੇ ਧੱਕੇਸ਼ਾਹੀ ਕਰਨ ਦੇ ਅਰੋਪ ਲਗਾਏ ਗਏ ਹਨ ਉਨ੍ਹਾਂ ਨੇ ਕਿਹਾ ਕਿ ਮੇਰੀ ਜ਼ੱਦੀ ਮਾਲਕੀ ਪਿੰਡ ਨੂੰਨ ਵਿੱਚ ਹੈ ਜਿਸ ਨੂੰ ਮੈਂ 15 ਦਿਨ ਪਹਿਲਾਂ ਮੈਂ ਸੁਖਰਾਜ ਸਿੰਘ ਪੁੱਤਰ ਚਰਨ ਸਿੰਘ ਵਾਸੀ ਫੁੱਲੜਾ ਨੂੰ ਵੇਚ ਦਿੱਤੀ ਸੀ ਪਰ ਦੂਜੀ ਧਿਰ ਉਸ ਦੇ ਸੱਕੇ ਤਾਏ ਦੇ ਮੁੰਡਾ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਅਖ਼ਬਾਰਾਂ ਵਿਚ ਗਲਤ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ ਜਿਸ ਦਾ ਵੀਰ ਸਿੰਘ ਵੱਲੋਂ ਅੱਜ ਖੰਡਨ ਕੀਤਾ ਗਿਆ ਹੈ ਉਸ ਨੇ ਕਿਹਾ ਕਿ ਇਹ ਉਸ ਦੀ ਜ਼ੱਦੀ ਜਾਇਦਾਦ ਹੈ ਉਹ ਕਿਸੇ ਨੂੰ ਵੀ ਵੇਚ ਸਕਦਾ ਹੈ ਅਤੇ ਵਿਰੋਧੀ ਧਿਰ ਉਸ ਦੇ ਗਲਤ ਬਿਆਨਬਾਜੀ ਕਰ ਰਹੀ ਹੈ ਜ਼ੋ ਸਰਾਂ ਸਰ ਨਜਾਇਜ਼ ਹੈ ਉਸ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਸੱਚ ਦਾ ਸਾਥ ਦਿੱਤਾ ਜਾਵੇ ਅਤੇ ਜ਼ੋ ਲੜਾਈ ਮੋਦੀ ਸਰਕਾਰ ਨਾਲ ਹੈ ਉਹ ਦਿੱਲੀ ਲੜੀ ਜਾਵੇ ਨਾਂ ਕਿ ਘਰਾਂ ਦੇ ਮਸਲਿਆਂ ਨੂੰ ਲੈ ਕੇ ਜੱਥੇਬੰਦੀਆਂ ਕਿਸੇ ਵੀ ਕਿਸਾਨ ਨਾਲ ਵਿੱਤਕਰਾ ਨਾ ਕਰਨ ਅਤੇ ਦਿੱਲੀ ਸੰਘਰਸ਼ ਤੇ ਜ਼ੋਰ ਦਿੱਤਾ ਜਾਵੇ।ਉਸ ਨੇ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇਗਾ।ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਕੁਲਦੀਪ ਸਿੰਘ ਦੇ ਘਰ ਆਤਮ-ਹੱਤਿਆ ਕਰ ਲਵੇਗਾ।ਜਿਸ ਦੀ ਜੁੰਮੇਵਾਰੀ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਨੂੰਨ ਅਤੇ ਉਸ ਦੀ ਪਤਨੀ ਪਰਮਜੀਤ ਕੌਰ, ਹਰਵਿੰਦਰ ਸਿੰਘ ਕਾਲਾ ਪੁੱਤਰ ਜਸਵੰਤ ਸਿੰਘ ਕੀੜੀ ਅਫਗਾਨਾਂ, ਕਾਮਰੇਡ ਸੋਹਣ ਸਿੰਘ ਗਿੱਲ ਪਿੰਡ ਨਵੀਆ ਬਾਗੜੀਆਂ,ਜੱਸਾ ਸਿੰਘ ਪਿੰਡ ਗੁਰ ਨਾਨਕ ਪੱਤੀ ਅਤੇ ਉਸ ਦੇ ਸਾਥੀਆਂ ਦੀ ਹੋਵੇਗੀ।

ਇਸ ਸੰਬੰਧੀ ਡੀ ਐੱਸ ਪੀ ਕੁਲਵਿੰਦਰ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਜ਼ਮੀਨ ਦਾ ਮਸਲਾ ਹੈ ਅਤੇ ਇਸ ਬਾਰੇ ਮਾਲ ਮਹਿਕਮਾਂ ਹੀ ਦੇਖੇਗਾ ਅਤੇ ਜ਼ੋ ਧਿਰ ਗਲਤ ਪਾਈ ਗਈ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

RELATED ARTICLES
- Advertisment -spot_img

Most Popular

Recent Comments