ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜ਼ੇਲ੍ਹ ਫਰੀਦਕੋਟ ਦਾ ਲਿਆ ਜਾਇਜਾ

0
312

ਫਰੀਦਕੋਟ 19 ਜੁਲਾਈ (ਧਰਮ ਪ੍ਰਵਾਨਾਂ) ਸ੍ਰੀ ਸੁਮੀਤ ਮਲਹੋਤਰਾ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੀ ਪ੍ਰਧਾਨਗੀ ਹੇਠ ਅੰਡਰਟ੍ਰਾਇਲ ਰਿਵਿਊ ਕਮੇਟੀ ਦੀ ਵੀਡਿਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਗਈ ਜਿਸ ਵਿੱਚ ਹਾਈ ਪਾਵਰ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਜ਼ੇਲ੍ਹ ਵਿੱਚ ਬੰਦ ਅੰਡਰਟ੍ਰਾਇਲਾਂ ਦੀ ਇੰਨਟੀਰਅਮ ਜਮਾਨਤ ਨੂੰ ਵਿਚਾਰਿਆ ਗਿਆ।
ਇਸ ਮੀਟਿੰਗ ਵਿੱਚ ਸ੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, ਐਸ.ਪੀ. (ਡੀ), ਫਰੀਦਕੋਟ, ਸ੍ਰੀਮਤੀ ਅਮਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, (ਅਡੀਸ਼ਨਲ ਚਾਰਜ), ਸ੍ਰੀ ਨਵਦੀਪ ਕੁਮਾਰ, ਜ਼ਿਲ੍ਹਾ ਅਟਾਰਨੀ, ਅਤੇ ਸ੍ਰੀ ਮਨਜੀਤ ਸਿੰਘ ਟਿਵਾਣਾ, ਸੁਪਰਡੈਂਟ, ਕੇਂਦਰੀ ਜ਼ੇਲ੍ਹ, ਫਰੀਦਕੋਟ ਮੌਜੂਦ ਸਨ। ਇਸ ਮੀਟਿੰਗ ਵਿੱਚ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਨੇ ਹਾਈ ਪਾਵਰ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਤਿਆਰ ਕੀਤੇ ਏਜੰਡੇ ਨੂੰ ਇਸ ਮੀਟਿੰਗ ਵਿੱਚ ਵਿਚਾਰਿਆ ਗਿਆ ਅਤੇ ਇਸ ਸਬੰਧੀ ਲੌੜੀਂਦੇ ਨਿਰਦੇਸ਼ ਸਬੰਧਤ ਨੂੰ ਜਾਰੀ ਕੀਤੇ
ਇਸ ਦੇ ਨਾਲ ਹੀ ਸ੍ਰੀ ਸੁਮੀਤ ਮਲਹੋਤਰਾ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਅਮਨ ਸ਼ਰਮਾ, ਮਾਨਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਡਰਨ ਸੁਧਾਰ ਘਰ (ਕੇਂਦਰੀ ਜ਼ੇਲ੍ਹ), ਫਰੀਦਕੋਟ ਦਾ ਵੀਡਿਓ ਕਾਨਫਰੰਸਿੰਗ ਰਾਹੀਂ ਜਾਇਜਾ ਲਿਆ ਗਿਆ ਅਤੇ ਹਵਾਲਾਤੀਆਂ/ਕੈਂਦੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ। ਇਸ ਉਪਰੰਤ ਸੁਪਰਡੈਂਟ, ਕੇਂਦਰੀ ਜ਼ੇਲ੍ਹ, ਫਰੀਦਕੋਟ ਨੂੰ ਹਵਾਲਾਤੀਆਂ/ਕੈਂਦੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕਿਹਾ ਗਿਆ।

Previous articleਦਵਿੰਦਰ ਜੈਨ ਆਲ ਇੰਡੀਆ ਪ੍ਰਿਅੰਕਾ ਰਾਹੁਲ ਗਾਂਧੀ ਫੋਰਮ ਦੇ ਲੁਧਿਆਣਾ ਦਿਹਾਤੀ ਦੇ ਬਣੇ ਪ੍ਰਧਾਨ *
Next articleਪੰਜਾਬੀ ਸਾਹਿਤ ਸਭਾ (ਰਜਿ:) ਫਰੀਦਕੋਟ ਮਨਜਿੰਦਰ ਗੋਲ੍ਹੀ ਦੀਆਂ ਦੋ ਪੁਸਤਕਾਂ ਲੋਕ-ਅਰਪਣ

LEAVE A REPLY

Please enter your comment!
Please enter your name here