ਦਸਤ ਰੋਕੂ ਪੰਦਰਵਾੜੇ ਤਹਿਤ ਓਆਰਐੱਸ ਅਤੇ ਜ਼ਿੰਕ ਕਾਰਨਰ ਬਣਾਏ ਗਏ

0
260

ਹਰਚੋਵਾਲ ,19ਜੁਲਾਈ(ਸੁਰਿੰਦਰ ਕੌਰ )- ਓਆਰਐੱਸ ਅਤੇ ਜ਼ਿੰਕ ਦਿਓ, ਦਸਤ ਨੂੰ ਦੂਰ ਭਜਾਓ ਸਲੋਗਨ ਹੇਠ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਪਰਮਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਬਲਾਕ ਭਾਮ ਵਿਖੇ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਡਾਕਟਰ ਸੰਦੀਪ ਅਤੇ ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਮਿਤੀ 19 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਬਲਾਕ ਭਾਮ ਵਿਖੇ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਵਿਚ ਜ਼ੀਰੋ ਤੋਂ ਪੰਜ ਸਾਲ ਦੇ ਛੋਟੇ ਬੱਚਿਆਂ ਨੂੰ ਓਆਰਐਸ ਦੇ ਪੈਕੇਟ ਵੰਡੇ ਜਾਣਗੇ ਅਤੇ ਲੋਕਾਂ ਨੂੰ ਓਆਰਐਸ ਘੋਲ ਬਣਾਉਣ ਦੀ ਵਿਧੀ ਵੀ ਦੱਸੀ ਜਾਵੇਗੀ ।ਇਸ ਦੇ ਨਾਲ ਹੀ ਹਰ ਸਿਹਤ ਸੰਸਥਾ ਜਿਵੇਂ ਸਬ ਸੈਂਟਰ ਪੱਧਰ ਤੇ ਓਆਰਐੱਸ ਅਤੇ ਜ਼ਿੰਕ ਦੇ ਕਾਰਨਰ ਬਣਾਏ ਗਏ ਹਨ ਜਿਥੇ ਆਮ ਲੋਕਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਓਆਰਐੱਸ ਅਤੇ ਜ਼ਿੰਕ ਦੀ ਸਪਲਾਈ ਵੰਡੀ ਜਾਵੇਗੀ ।ਇਸ ਵੇਲੇ ਬਲਾਕ ਭਾਮ ਵਿਖੇ 31 ਓਆਰਐੱਸ ਅਤੇ ਜ਼ਿੰਕ ਕਾਰਨਰ ਬਣਾਏ ਗਏ ਹਨ। ਇਸ ਪੰਦਰਵਾੜੇ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਵਿੱਚ ਦਸਤ ਤੋਂ ਹੋਣ ਵਾਲੀ ਮੌਤ ਦਰ ਨੂੰ ਘਟਾਉਣਾ ਹੈ ਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨਾ ਹੈ। ਐਲਐਚਵੀ ਹਰਭਜਨ ਕੌਰ ਅਤੇ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਆਮ ਲੋਕਾਂ ਨੂੰ ਹੱਥ ਧੋਣ ਦੀ ਮਹੱਤਤਾ ਅਤੇ ਵਿਧੀ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।ਜੇਕਰ ਕੋਈ ਬੱਚਾ ਦਸਤ ਤੋਂ ਪੀਡ਼ਤ ਹੈ ਤਾਂ ਉਸ ਨੂੰ ਹੱਥ ਚੰਗੀ ਤਰ੍ਹਾਂ ਧੋ ਕੇ ਓਆਰਐੱਸ ਦਾ ਘੋਲ ਪਿਲਾਉਂਦੇ ਰਹਿਣਾ ਚਾਹੀਦਾ ਹੈ। ਤੇ ਨਾਲ ਹੀ ਚੌਦਾਂ ਦਿਨਾਂ ਤਕ ਲਗਾਤਾਰ ਜ਼ਿੰਕ ਦਿੱਤੀ ਜਾਣੀ ਚਾਹੀਦੀ ਹੈ। ਇਸ ਨਾਲ ਅਗਲੇ ਛੇ ਮਹੀਨਿਆਂ ਤੱਕ ਬੱਚਾ ਦਸਤ ਤੋਂ ਪੀੜਿਤ ਨਹੀਂ ਹੋਵੇਗਾ। ਇਸ ਦੌਰਾਨ ਲਗਾਤਾਰ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਂਦੇ ਰਹਿਣਾ ਚਾਹੀਦਾ ਹੈ। ਜੇਕਰ ਬੱਚਾ ਨਿਢਾਲ ਹੈ ਕੁਝ ਖਾ ਪੀ ਨਹੀਂ ਰਿਹਾ ਤਾਂ ਤੁਰੰਤ ਹੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਡਾਕਟਰ ਸੰਦੀਪ ਕੁਮਾਰ ,ਬੀ ਈ ਈ ਸੁਰਿੰਦਰ ਕੌਰ,ਸੀ ਐਚ ਓ ਸਿਮਰਨ, ਐੱਲ ਐਚ ਵੀ ਹਰਭਜਨ ਕੌਰ, ਐੱਲ ਐੱਚ ਵੀ ਰਾਜਵਿੰਦਰ ਕੌਰ ,ਕੰਵਲਜੀਤ ਕੌਰ,ਬਰਿੰਦਰ ਕੌਰ,ਬਲਬੀਰ ਕੌਰ, ਰਾਜਵਿੰਦਰ ਕੌਰ, ਸਰਬਜੀਤ ਕੌਰ ਤੇ ਸਮੂਹ ਸਟਾਫ ਮੌਜੂਦ ਰਿਹਾ।

Previous articleਜਨਮਦਿਨ ਮੁਬਾਰਕ
Next articleਪੰਜਾਬ ਸਰਕਾਰ ਵਲੋਂ ਸੂਬੇ ਨੂੰ ਹਰਿਆ ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਲਈ ਪੌਦੇ ਲਗਾਉਣ ਦੀ ਵੱਡੀ ਮੁਹਿੰਮ ਚਲਾਈ ਜਾਵੇਗੀ-ਵਿਧਾਇਕ ਪਾਹੜਾ

LEAVE A REPLY

Please enter your comment!
Please enter your name here