ਕਾਦੀਆਂ 19 ਜੁਲਾਈ () ਵਿਦਿਆਰਥੀਆਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਬਲਾਕ ਮੈਂਟਰਾਂ ਨੁੰ ਗੋਲਡਨ ਇੰਜੀਨੀਅਰਿੰਗ ਕਾਲਜ ਗੁਰਦਾਸਪੁਰ ਵਿਖੇ ਸਿੱਖਿਆ ਵਿਭਾਗ ਵੱਲੋਂ ਇਕ ਰੋਜ਼ਾ ਸਿਖਲਾਈ ਵਿਸ਼ੇਸ਼ ਤੌਰ ਤੇ ਲਗਾਈ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਹਰਪਾਲ ਸਿੰਘ ਸੰਧਵਾਲੀਆ ਸੇਵਾਮੁਕਤ ਲੈਕਚਰਾਰ ਡਾਈਟ ਰਤਨ ਲਾਲ ਅਤੇ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਪਿ੍ੰਸੀਪਲ ਸੁਰਿੰਦਰ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹੇ ਦੇ 19 ਬਲਾਕਾਂ ਦੇ ਸਮੂਹ ਵਿਸ਼ਿਆਂ ਦੇ ਸਰੋਤਾਂ ਦੇ ਪ੍ਰਸ਼ਨਾਂ ਰਾਹੀਂ ਸਿਖਲਾਈ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਹਰਪਾਲ ਸਿੰਘ ਸੰਧਵਾਲੀਆ ਨੇ ਦੱਸਿਆ ਕਿ ਇਹ ਸਿਖਲਾਈ ਰਾਸ਼ਟਰੀ ਪ੍ਰਾਪਤੀ ਸਰਵੇਖਣ ਦੇ ਸਬੰਧ ਵਿੱਚ ਚਲਾਈ ਜਾ ਰਹੀ ਹੈ, ਜੋ ਕਿ ਸਾਰੇ ਸਕੂਲ ਵਿਦਿਆਰਥੀਆਂ ਲਈ ਨਵੰਬਰ ਮਹੀਨੇ ਵਿੱਚ ਕਰਵਾਏ ਜਾਣਗੇ, ਜਿਸ ਵਿੱਚ ਰੈਂਡਮ ਤੌਰ ਤੇ ਸਕੂਲਾਂ ਦੇ ਵਿਦਿਆਰਥੀ ਲਏ ਜਾਣਗੇ। . ਇਸ ਮੌਕੇ ਸੇਵਾਮੁਕਤ ਲੈਕਚਰਾਰ ਰਤਨ ਲਾਲ ਨੇ ਕਿਹਾ ਕਿ ਉਹ ਸਿੱਖਿਆ ਵਿਭਾਗ ਲਈ ਹਮੇਸ਼ਾਂ ਤਿਆਰ ਹਨ ਅਤੇ ਜਦੋਂ ਵੀ ਲੋੜ ਪਵੇਗੀ ਤਾਂ ਉਹ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਪਹੁੰਚਣਗੇ।ਇਸ ਮੌਕੇ ਡੀਐਮ ਮੈਥ ਗੁਰਨਾਮ ਸਿੰਘ, ਅਤੇ ਡੀਐਮ ਪੰਜਾਬੀ ਸੁਰੇਂਦਰਮੋਹਣ, ਡੀ ਐਮ ਇੰਗਲਿਸ਼, ਨਰਿੰਦਰ ਸਿੰਘ ਬਿਸ਼ਟ, ਡੀ.ਐੱਮ. ਹਿੰਦੀ ਪਰਮਜੀਤ ਸਿੰਘ, ਡੀਐਮ ਸਾਇੰਸ ਗੁਰਵਿੰਦਰ ਸਿੰਘ ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ। ਇਸ ਮੌਕੇ ਰਿਸੋਰਸ ਪਰਸਨਜ਼ ਦੁਆਰਾ ਸਮੂਹ ਬਲਾਕ ਮੈਂਟਰਾਂ ਦਾ ਪ੍ਰੀ ਟੈਸਟ ਅਤੇ ਪੋਸਟ ਟੈਸਟ ਲਿਆ ਗਿਆ ਜਿਸ ਵਿੱਚ ਸਾਰੇ ਬਲਾਕ ਮੈਂਟਰਾਂ ਨੁੰ 1 ਹਰ ਇੱਕ ਵਿਸ਼ੇ ਦਾ 4 ਵਿਕਲਪਾਂ ਨਾਲ ਪ੍ਰਸ਼ਨ ਪੱਤਰ ਤਿਆਰ ਕਰਨ ਲਈ ਕਿਹਾ ਗਿਆ। ਇਸ ਮੌਕੇ ਸਾਰੇ ਬਲਾਕ ਮੈਂਟਰਾਂ ਨੂੰ ਪੀਪੀਟੀ ਦੇ ਜ਼ਰੀਏ ਨੈਸ਼ਨਲ ਅਚੀਵਮੈਂਟ ਸਰਵੇ 2017 ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਬਲਾਕ ਮੈਂਟਰ ਸ਼੍ਰੀ ਹਰਗੋਬਿੰਦਪੁਰ ਰਾਜਬੀਰ, ਬਲਾਕ ਮੈਂਟਰ ਦੀਨਾਨਗਰ ਸੇਲਜਾ ਕੁਮਾਰੀ, ਨਵਨੀਤ ਕੌਰ ਸੁਰਿੰਦਰ ਮੋਹਨ ਪਰਮਜੀਤ ਸਿੰਘ, ਕੁਲਬੀਰ ਸਿੰਘ, ਮੁਕੇਸ਼ ਕੁਮਾਰ, ਆਸ਼ਾ ਸਿੰਘ, ਤਰੁਣ ਸਿੰਘ ਵਿਜੇ ਕੁਮਾਰ, ਇੰਦਰਜੀਤ ਸਿੰਘ, ਗੁਰਲਾਲ ਸਿੰਘ, ਜਸਪਾਲ ਸਿੰਘ, ਸਿਮਰਤਪਾਲ ਸਿੰਘ, ਠਾਕੁਰ ਸੰਸਾਰ ਸਿੰਘ, ਹਰਦੀਪ ਸਿੰਘ, ਰਾਕੇਸ਼ ਕੁਮਾਰ, ਬਲਦੇਵ ਰਾਜ, ਅਰਵਿੰਦ ਕੌਰ ਆਦਿ ਹਾਜ਼ਰ ਸਨ।
ਕੈਪਸ਼ਨ ਫੋਟੋ ਵਿਚ ਜ਼ਿਲ੍ਹਾ ਮੈਟਰੋ ਕਮ ਰਿਸੋਰਸ ਪਰਸਨ ਦੇ ਨਾਲ ਬਲਾਕ ਮੈਂਟਰ