ਪਿੰਡ ਦੀ ਟੈਂਕੀ ਨੂੰ ਸਰਕਾਰੀ ਕਰਨ ਦੀ ਮੰਗ

0
286

ਪਿੰਡ ਦੀ ਟੈਂਕੀ ਨੂੰ ਸਰਕਾਰੀ ਕਰਨ ਦੀ ਮੰਗ
ਕਾਦੀਆਂ 19 ਜੁਲਾਈ(ਸਲਾਮ ਤਾਰੀ) ਕਾਦੀਆਂ ਦੇ ਨਜ਼ਦੀਕ ਪਿੰਡ ਮਾਲੀਆ ਦਾ ਰਹਿਣ ਵਾਲਾ ਰਵੀਦੀਪ ਜੋ ਕਿ ਪਿਛਲੇ 5 ਸਾਲਾਂ ਤੋ ਪਿੰਡ ਵਿਚ ਪਾਣੀ ਦੀ ਟੈਂਕੀ ਦੀ ਸੇਵਾ ਨਿਭਾ ਰਿਹਾ ਹੈ। ਅਤੇ ਹੁਣੇ ਵੀ ਉਸ ਨੂੰ ਆਪਣੀ ਤਨਖਾ ਦਾ ਇੰਤਜ਼ਾਰ ਹੈ। ਰਵੀਦੀਪ ਇਸ ਆਸ ਵਿਚ ਸੇਵਾ ਨਿਭਾ ਰਿਹਾ ਹੈ ਕਿ ਉਸ ਨੂੰ ਕਦੇ ਨਾ ਕਦੇ ਤਾਂ ਤਨਖਾ ਜਰੂਰ ਮਿਲੇਗੀ । ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਰਵੀ ਨੇ ਕਿਹਾ ਕਿ ਮੈਂ ਦੋ ਟਾਈਮ ਪਾਣੀ ਛੱਡਨ ਆਊਂਦਾ ਅਤੇ ਮੋਟਰ ਬੰਦ ਕਰਨ ਆਉਂਦਾ ਹਾਂ ਦੋ ਟਾਈਮ ਆਉਣ ਨਾਲ ਮੈਂ ਕੋਈ ਦੂਜਾ ਕੱਮ ਨਹੀਂ ਕਰ ਸਕਦਾ। ਮੇਰੀ ਸਰਕਾਰ ਅੱਗੇ ਬੇਨਤੀ ਹੈ ਕਿ ਇਹ ਟੈਂਕੀ ਜੋ ਕਿ ਪਿੰਡ ਦੇ ਸਪੁਰਦ ਹੈ ਅਤੇ ਇਸ ਦਾ ਬਿਲ 26650 ਰੁ ਬਕਾਈਆ ਹੈ। ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਟੈਂਕੀ ਨੂੰ ਸਰਕਾਰੀ ਕਰ ਦਿੱਤਾ ਜਾਵੇ ਤਾਂ ਜੋ ਮੇਰੀ ਤਨਖਾ ਲਗ ਸਕੇ ਅਤੇ ਪਿੰਡ ਚ ਪਾਣੀ ਦੀ ਸਪਲਾਈ ਵੀ ਵਧੀਆ ਚਲਦੀ ਰਹੇ। ਇਸ ਬਾਰੇ ਪਿੰਡ ਦੇ ਮੁਹਤਬਰਾਂ ਨੇ ਵੀ ਰਵੀ ਦੇ ਹੱਕ ਵਿਚ ਗੱਲ ਕਰਦੀਆਂ ਕਿਹਾ ਕਿ ਪਾਣੀ ਦੀ ਟੈਂਕੀ ਸਰਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਸੇਵਾ ਕਰ ਰਹੇ ਕਰਮਚਾਰੀ ਅਤੇ ਪਿੰਡ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਹੋ ਸਕੇ। ਸਿ ਮੋਕੇ ਨਵਦੀਪ ਸਿੰਘ,ਜੁਗਿੰਦਰ ਸਿੰਘ,ਹਰਪ੍ਰਤਾਪ ਸਿੰਘ,ਰਾਣਾ,ਰਵਿਂਦਰ ਸਿੰਘ,ਕੁਲਵੰਤ ਸਿੰਘ,ਬਲਦੇਵ ਸਿੰਘ ਹਾਜ਼ਰ ਸਨ

Previous article8 ਸਾਲਾ ਬਲਾਤਕਾਰ ਪੀੜਤ ਲੜਕੀ ਨੂੰ ਜਲ਼ਦੀ ਮਿਲੇਗਾ ਇਨਸਾਫ਼ -ਮਨੀਸ਼ਾ ਗੁਲਾਟੀ
Next articleਖਾਸਾ ਵਿਖੇ ਭਰਤੀ ਰੈਲੀ 6 ਸਤੰਬਰ ਤੋਂ 25 ਸਤੰਬਰ ਤੱਕ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਦੇ ਨੌਜਵਾਨ ਲੈ ਸਕਣਗੇ ਭਾਗ
Editor-in-chief at Salam News Punjab

LEAVE A REPLY

Please enter your comment!
Please enter your name here