8 ਸਾਲਾ ਬਲਾਤਕਾਰ ਪੀੜਤ ਲੜਕੀ ਨੂੰ ਜਲ਼ਦੀ ਮਿਲੇਗਾ ਇਨਸਾਫ਼ -ਮਨੀਸ਼ਾ ਗੁਲਾਟੀ

0
253

ਜਗਰਾਉਂ 18 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਇਥੋਂ ਨੇੜਲੇ ਇੱਕ ਪਿੰਡ ਦੀ 8 ਸਾਲਾ ਪੀੜਤਾ ਨੂੰ ਇਨਸਾਫ਼ ਦੇਣ ਸਬੰਧੀ ਅੱਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਪਿੰਡ ਰੂਮੀ ਪੁਜੀ। ਜਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ਼ ਦੀ ਹਾਜ਼ਰੀ ਵਿੱਚ ਪ੍ਰੈਸ ਨਾਲ ਗੱਲ ਕਰਦਿਆਂ ਮਨੀਸ਼ਾ ਨੇ ਕਿਹਾ ਦੋਸ਼ੀ ਨੂੰ ਜਲ਼ਦੀ ਹੀ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇਗੀ । ਮਨੀਸ਼ਾ ਨੇ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਸਾਰੀ ਘਟਨਾ ਦਾ ਵੇਰਵਾ ਵੀ ਲਿਆ ਖਾਸ ਤੌਰ ਤੇ ਪੁਲਿਸ ਅਫਸਰਾਂ ਦੀ ਹਾਜ਼ਰੀ ਵਿਚ ਪੀੜਤਾ ਤੋਂ ਸਾਰੀ ਘਟਨਾ ਵੀ ਸੁਣੀ। ਮਨੀਸ਼ਾ ਨੇ ਪੀੜਤ ਲੜਕੀ ਨੂੰ ਭਰੋਸਾ ਦਿਵਾਇਆ ਕਿ ਦੋਸ਼ੀ ਕਿਤੇ ਵੀ ਭੱਜ ਜਾਵੇ ਫੜਿਆ ਜਾਵੇਗਾ ਅਤੇ ਉਸ ਨੂੰ ਫਾਂਸੀ ਦੀ ਸਜਾ ਦਿਵਾਵਾਂਗੇ। ਉਨ੍ਹਾਂ ਇਸ ਘਟਨਾ ਨੂੰ ਬੇਹੱਦ ਮੰਦਭਾਗੀ ਘਟਨਾ ਕਰਾਰ ਦਿੱਤਾ। ਇੱਕ ਸਵਾਲ ਦੇ ਜਵਾਬ ਵਿੱਚ ਮਨੀਸ਼ਾ ਨੇ ਕਿਹਾ ਕਿ ਥਾਣੇਦਾਰ ਵਲੋ ਕਰੰਟ ਲਗਾ ਕੇ ਨਕਾਰਾ ਕੀਤੀ ਲੜਕੀ ਕੁਲਵੰਤ ਕੌਰ ਨੂੰ 15 ਦਿਨ ਵਿੱਚ ਇਨਸਾਫ਼ ਦਿਵਾਉਣ ਸਬੰਧੀ ਕਿਹਾ ਕਿ ਮਾਮਲੇ ਦੀ ਪੜਤਾਲ ਲਈ ਸਿਟ ਬੈਠਾ ਦਿੱਤੀ ਹੈ ਲੜਕੀ ਨੂੰ ਇਨਸਾਫ਼ ਜਰੂਰ ਮਿਲੇਗਾ।

Previous articleਪੁਲਿਸ ਪੀੜਤ ਲੜਕੀ ਨੂੰ ਇਨਸਾਫ਼ ਦੇਣ ਸਬੰਧੀ “ਸਪੈਸ਼ਲ ਇਨਵੈਸਟੀਗੇਸ਼ਨ ਟੀਮ” ਬਣਾਉਣਾ ਹੈਰਾਨੀਜਨਕ
Next articleਪਿੰਡ ਦੀ ਟੈਂਕੀ ਨੂੰ ਸਰਕਾਰੀ ਕਰਨ ਦੀ ਮੰਗ

LEAVE A REPLY

Please enter your comment!
Please enter your name here