ਪੁਲਿਸ ਪੀੜਤ ਲੜਕੀ ਨੂੰ ਇਨਸਾਫ਼ ਦੇਣ ਸਬੰਧੀ “ਸਪੈਸ਼ਲ ਇਨਵੈਸਟੀਗੇਸ਼ਨ ਟੀਮ” ਬਣਾਉਣਾ ਹੈਰਾਨੀਜਨਕ

0
293

ਜਗਰਾਉਂ 18 ਜੁਲਾਈ(ਰਛਪਾਲ ਸਿੰਘ ਸ਼ੇਰਪੁਰੀ ) ਸਿੰਘੂ ਬਾਰਡਰ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਪੁਲਿਸ ਜ਼ਬਰ ਦੀ ਸ਼ਿਕਾਰ ਨਕਾਰਾ ਪਈ ਲੜਕੀ ਕੁਲਵੰਤ ਕੌਰ ਨੂੰ ਕਰੰਟ ਲਗਾਉਣ ਵਾਲੇ ਦੋਸ਼ੀ ਤੱਤਕਾਲੀ ਥਾਣੇਦਾਰ ਗੁਰਿੰਦਰ ਬੱਲ ਖਿਲਾਫ਼ ਕਾਰਵਾਈ ਸਬੰਧੀ ਮਨੀਸ਼ਾ ਗੁਲਾਟੀ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਦੇ ਪੁਲਿਸ ਅਫਸਰਾਂ ਦੀ ਇਕ “ਸਿਟ” ਭਾਵ ਸਪੈਸ਼ਲ ਇਨਵੈਸਟੀਗੇਸ਼ਨ ਟੀਮ” ਬਣਾਉਣ ਸਬੰਧੀ ਦਿੱਤੇ ਬਿਆਨ ‘ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਮਹਿਲਾ ਕਮਿਸ਼ਨ ਵੀ ਪੀੜਤਾ ਨੂੰ ਇਨਸਾਫ਼ ਦੇਣ ਦੀ ਥਾਂ “ਸਿਟ” ਬਣਾ ਕੇ ਮੁੱੜ ਘੱਟੇ ਪਾ ਰਿਹਾ ਹੈ ਕਿਉਂਕਿ ਲੰਘੇ 17 ਸਾਲਾਂ ਵਿਚ ਪੁਲਿਸ ਵਲੋ ਅਨੇਕਾਂ ਵਾਰ “ਸਿਟਾਂ” ਬਣਾਈਆਂ ਜਾ ਚੁੱਕੀਆਂ ਹਨ ਅਤੇ ਡੀ.ਜੀ.ਪੀ.ਰੈਂਕ ਦੇ ਅਫਸਰਾਂ ਵਲੋਂ ਦੋਸ਼ ਸਿੱਧ ਕਰਨ ਤੋਂ ਬਾਦ ਕੌਮੀ ਕਮਿਸ਼ਨ ਮੁਕੱਦਮਾ ਦਰਜ ਕਰਨ ਦੇ ਹੁਕਮ ਵੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਹੁਣ ਮੁੜ “ਸਿਟ” ਬਣਾਉਣ ਦੀ ਗੱਲ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਹੁਣ ਮਹਿਲਾ ਕਮਿਸ਼ਨ ਦੀ ਨਵੀਂ “ਸਿਟ” ਕਿਸ ਗੱਲ ਦੀ ਪੜਤਾਲ ਕਰੇਗੀ? ਉਨ੍ਹਾਂ ਪੁਲਿਸ ਦੇ ਨਰਾਤਮਕ ਵਤੀਰੇ ਦੀ ਨਿਖੇਧੀ ਕਰਦਿਆਂ ਸੱਦਾ ਦਿੱਤਾ ਕਿ ਇਨਸਾਫ਼ ਲਈ ਵੱਡਾ ਸੰਘਰਸ਼ ਵਿੱਢਣਾ ਪੈਣਾ। ਉਨ੍ਹਾਂ ਇਸ ਬਾਰੇ ਰੂਪਰੇਖਾ ਉਲੀਕਣ ਦਾ ਸੱਦਾ ਵੀ ਦਿੱਤਾ।

Previous articleਅਕਾਲੀ ਤੇ ਕਾਂਗਰਸ ਛੱਡ 50 ਪਰਿਵਾਰਾਂ ਨੇ ਝਾੜੂ ਦਾ ਪੱਲਾ ਫੜਿਆ
Next article8 ਸਾਲਾ ਬਲਾਤਕਾਰ ਪੀੜਤ ਲੜਕੀ ਨੂੰ ਜਲ਼ਦੀ ਮਿਲੇਗਾ ਇਨਸਾਫ਼ -ਮਨੀਸ਼ਾ ਗੁਲਾਟੀ

LEAVE A REPLY

Please enter your comment!
Please enter your name here