spot_img
Homeਮਾਲਵਾਜਗਰਾਓਂਅਕਾਲੀ ਤੇ ਕਾਂਗਰਸ ਛੱਡ 50 ਪਰਿਵਾਰਾਂ ਨੇ ਝਾੜੂ ਦਾ ਪੱਲਾ ਫੜਿਆ

ਅਕਾਲੀ ਤੇ ਕਾਂਗਰਸ ਛੱਡ 50 ਪਰਿਵਾਰਾਂ ਨੇ ਝਾੜੂ ਦਾ ਪੱਲਾ ਫੜਿਆ

ਜਗਰਾਉ18ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ ) ਹਲਕਾ ਜਗਰਾਉਂ ਅੰਦਰ ਵਿਧਾਇਕਾ ਅਤੇ ਵਿਰੋਧੀ ਧਿਰ ਦੇ ਉਪ ਨੇਤਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ 2022 ਦੀਆਂ ਚੋਣਾਂ ਜਿੱਤਣ ਲਈ ਆਰੰਭੀ ਮੁਹਿੰਮ ਦੇ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀਂ ਪਾਰਟੀ ਨਾਲ ਜੁੜ ਰਹੇ ਹਨ। ਬੀਬੀ ਮਾਣੂੰਕੇ ਵੱਲੋਂ ਪਾਰਟੀ ਦੇ ਬਲਾਕ ਪ੍ਰਧਾਨਾਂ, ਸੈਕਟਰ ਇੰਚਾਰਜ਼ਾਂ, ਮੁਹੱਲਾ ਤੇ ਪਿੰਡ-ਪਿੰਡ ਪੱਧਰ ਤੇ ਕਮੇਟੀਆਂ ਬਨਾਉਣ ਤੋਂ ਬਾਅਦ ੍ਤਮਹਿਲਾ ਵਿੰਗˆ ਅਤੇ ੍ਤਅਨੁਸੂਚਿਤ ਜ਼ਾਤੀ ਵਿੰਗˆ ਦੇ ਗਠਨ ਨਾਲ ਜਿੱਥੇ ਜਗਰਾਉਂ ਸ਼ਹਿਰ ਤੇ ਪਿੰਡਾਂ ਅੰਦਰ ੍ਤਆਪˆ ਦੀ ਲਹਿਰ ਬਣ ਰਹੀ ਹੈ, ਉਥੇ ਅੱਜ ਹਲਕੇ ਦੇ ਪਿੰਡ ਲੱਖਾ ਵਿਖੇ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਹਨੇਰੀ ਝੁੱਲ ਗਈ ਤੇ ਪਿੰਡ ਦੇ 50 ਪਰਿਵਾਰ ਰਵਾਇਤੀ ਪਾਰਟੀਆਂ ਅਕਾਲੀ-ਕਾਂਗਰਸੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹਨਾਂ ਪਰਿਵਾਰਾਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਉਪ ਨੇਤਾ ਬੀਬੀ ਮਾਣੂੰਕੇ ਨੇ ਆਖਿਆ ਕਿ ਚੰਗੀ ਵਿਚਾਰਧਾਰਾ ਤੇ ਚੰਗੀ ਸ਼ਖ਼ਸੀਅਤ ਦੇ ਲੋਕਾਂ ਨੂੰ ੍ਤਆਪˆ ਨਾਲ ਜੁੜਨਾ ਚਾਹੀਦਾ ਹੈ, ਤਾਂ ਜੋ ਪੰਜਾਬ ਅੰਦਰ ਇੱਕ ਚੰਗੇ ਰਾਜ ਦੀ ਸਥਾਪਨਾਂ ਕਰਕੇ ਭ੍ਰਿਸ਼ਟਾਚਾਰ ਦਾ ਖਾਤਮਾ ਕੀਤਾ ਜਾ ਸਕੇ। ਉਹਨਾਂ ਆਖਿਆ ਕਿ 73 ਸਾਲਾਂ ਤੋਂ ਪੰਜਾਬ ਦੇ ਸੱਤਾ ਉਪਰ ਕਾਬਜ਼ ਹੋਕੇ ਅਕਾਲੀ-ਕਾਂਗਰਸੀਆਂ ਨੇ ਭ੍ਰਿਸ਼ਟਾਚਾਰ ਦਾ ਮੱਕੜ ਜ਼ਾਲ ਫੈਲਾਇਆ ਹੋਇਆ ਹੈ ਅਤੇ ਇਹ ਵਾਰੋ-ਵਾਰੀ ਪੰਜਾਬ ਨੂੰ ਲੁੱਟਦੇ ਆ ਰਹੇ ਹਨ ਤੇ ਹੁਣ ਆਮ ਆਦਮੀ ਪਾਰਟੀ ਪੰਜਾਬ ਨੂੰ ਬਚਾਉਣ ਲਈ ਜੁਟੀ ਹੋਈ ਹੈ ਤੇ ਲੋਕਾਂ ਨੂੰ ੍ਤਆਪˆ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਲੋਕਾਂ ਨੇ ਅਕਾਲੀਆਂ ਤੋਂ ਦੁਖੀ ਹੋ ਕੇ ਕਾਂਗਰਸ ਦੀ ਕੈਪਟਨ ਸਰਕਾਰ ਬਣਾਈ ਸੀ, ਪਰੰਤੂ ਕਾਂਗਰਸ ਨੇ ਵੀ ਖਜ਼ਾਨੇ ਉਪਰ ਲੁੱਟ ਮਚਾ ਕੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਪਿੰਡ ਲੱਖਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਦਲਜੀਤ ਸਿੰਘ ਪੰਚ,ਜੁਗਰਾਜ ਸਿੰਘ, ਗੁਰਪ੍ਰੀਤ ਸਿੰਘ ਗੋਸਾ, ਮੰਦਿਰ ਸਿੰਘ, ਜਗਰੂਪ ਸਿੰਘ, ਮੁਖਤਿਆਰ ਸਿੰਘ ਸਾਬਕਾ ਪੰਚ, ਸਵਰਨਾ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ ਚੌਂਕੀਦਾਰ, ਗੁਰਚਰਨ ਸਿੰਘ ਸਾਬਕਾ ਪੰਚ, ਪਰਮਜੀਤ ਸਿੰਘ ਪੰਮਾ, ਮਹਿੰਗੀ ਸਿੰਘ, ਅਮਰਨਾਥ ਸਿੰਘ, ਕਿੰਦਰੀ ਸਿੰਘ, ਨਿੰਮਾ ਬਰਾੜ ਡੇਰੇਵਾਲਾ, ਅਵਤਾਰ ਸਿੰਘ ਫੌਜ਼ੀ, ਹਰਬੰਸ ਸਿੰਘ, ਦਰਸ਼ਨ ਸਿੰਘ, ਪੋਹਾ ਸਿੰਘ, ਸ਼ਿੰਦਰ ਕੌਰ, ਪਰਮਜੀਤ ਕੌਰ, ਗੁਰਮੇਲ ਕੌਰ, ਚਰਨ ਕੌਰ, ਮਲਕੀਤ ਸਿੰਘ, ਕੁਲਵੰਤ ਸਿੰਘ, ਗੁਰਚਰਨ ਸਿੰਘ, ਹਾਕਮ ਸਿੰਘ, ਪਿਆਰਾ ਸਿੰਘ, ਬਲਵਿੰਦਰ ਸਿੰਘ, ਭਗਵੰਤ ਸਿੰਘ, ਬਿੰਦਰ ਸਿੰਘ, ਅਵਤਾਰ ਸਿੰਘ, ਬਹਾਦਰ ਸਿੰਘ, ਠਾਕੁਰ ਸਿੰਘ, ਕੰਤੀ ਸਿੰਘ ਆਦਿ ਨੇ ਆਖਿਆ ਕਿ ਉਹ 2022 ਵਿੱਚ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਜਿੱਤ ਲਈ ਦਿਨ-ਰਾਤ ਇੱਕ ਕਰ ਦੇਣਗੇ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਸੋਣੀ ਲੁਧਿਆਣਾ, ਅਵਤਾਰ ਸਿੰਘ, ਬਲਵੀਰ ਸਿੰਘ ਲੱਖਾ, ਮੇਜਰ ਸਿੰਘ, ਸੁਰਿੰਦਰ ਸਿੰਘ ਲੱਖਾ, ਕੁਲਵੰਤ ਸਿੰਘ, ਕੈਪਟਨ ਅਜੈਬ ਸਿੰਘ, ਸੁਖਦੇਵ ਸਿੰਘ, ਯੂਥ ਪ੍ਰਧਾਨ ਗੁਰਦੀਪ ਸਿੰਘ ਚਕਰ, ਤਰਸੇਮ ਸਿੰਘ ਹਠੂਰ, ਨੰਬਰਦਾਰ ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ, ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ, ਹਰਮੀਤ ਸਿੰਘ ਕਾਉਂਕੇ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ, ਕਾਮਰੇਡ ਨਿਰਮਲ ਸਿੰਘ, ਮੇਹਰ ਸਿੰਘ, ਜਸਵਿੰਦਰ ਸਿੰਘ ਛਿੰਦੀ, ਗੁਰਦੀਪ ਸਿੰਘ ਕਮਾਲਪੁਰਾ ਆਦਿ ਵੀ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments