Home ਗੁਰਦਾਸਪੁਰ ਬਟਾਲਾ ਵਿੱਚ ਭਾਜਪਾ ਦੇ ਆਗੂਆਂ ਦੇ ਦਫਤਰ ਅੱਗੇ ਖੇਤੀ ਦੇ ਤਿੰਨ ਕਾਲੇ...

ਬਟਾਲਾ ਵਿੱਚ ਭਾਜਪਾ ਦੇ ਆਗੂਆਂ ਦੇ ਦਫਤਰ ਅੱਗੇ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ।

135
0

 

ਸ੍ਰੀ ਹਰਗੋਬਿੰਦਪੁਰ ਸਾਹਿਬ 5/6/2021 ਸ਼ਨਿਚਰਵਾਰ ( ਜਸਪਾਲ ਚੰਦਨ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਸੰਯੁਕਤ ਮੋਰਚੇ ਦੀ ਕਾਲ ਤੇ ਜ਼ੋਨ ਅੱਚਲ ਸਾਹਿਬ ਦੇ ਪ੍ਰਧਾਨ , ਹਰਭਜਨ ਸਿੰਘ
ਵੈਰੋਨੰਗਲ ,ਜ਼ੋਨ ਦਮਦਮਾ ਸਾਹਿਬ ਦੇ ਪ੍ਰਧਾਨ , ਹਰਦੀਪ ਸਿੰਘ ਫੌਜੀ , ਜ਼ੋਨ ਬਾਬਾ ਰਾਮ ਥੰਮਣ ਜੀ ਦੇ ਪ੍ਰਧਾਨ , ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ਬਟਾਲਾ ਵਿਖੇ ਭਾਜਪਾ ਲੀਡਰਾਂ ਦੇ ਦਫਤਰ ਅੱਗੇ ਕਾਲੇ ਕਾਨੂੰਨਾਂ ਦੀਆ ਕਾਪੀਆਂ ਸਾੜੀਆਂ ਗਈਆਂ ਅਤੇ ਨਾਅਰੇਬਾਜ਼ੀ ਕੀਤੀ ਗਈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਰੇ ਜ਼ੋਨ ਪ੍ਰਧਾਨਾਂ ਵਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਜਲਦ – ਜਲਦ ਤੋਂ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਨਹੀਂ ਤਾਂ ਅੰਦੋਲਨ ਹੋਰ ਤੇਜ਼ ਹੋਵੇਗਾ , ਜਿਸਦਾ ਅੰਦਾਜ਼ਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨਹੀਂ ਲਗਾ ਸਕਦੀ । ਸਰਕਾਰਾਂ ਆਪਣੇ ਦਿਲਾਂ ਵਿੱਚੋਂ ਇਹ ਵਹਿਮ ਕੱਢ ਦੇਵੇ ਕਿ ਅੰਦੋਲਨ ਨੂੰ ਲੰਬਾ ਖਿੱਚ ਕੇ ਸ਼ਾਇਦ ਲੋਕ ਥੱਕ ਜਾ ਅੱਕ ਜਾਣਗੇ । ਲੋਕਾਂ ਵਿੱਚ ਕਾਲੇ ਕਾਨੂੰਨਾਂ ਪ੍ਰਤੀ ਰੋਸ ਦਿਨੋਂ ਦਿਨ ਵੱਧ ਰਿਹਾ ਹੈ ਤੇ ਲੋਕਾਂ ਵੱਡੇ ਰੂਪ ਵਿੱਚ ਤਿਆਰੀ ਕਰਕੇ 20 ਜੂਨ ਸਿੰਘੂ ਬਾਰਡਰ ਦਿੱਲੀ ਵੱਲ ਵੱਡੇ ਕਾਫਲੇ ਵਿੱਚ ਆਉਣਗੇ । ਬੀਬੀਆਂ ਦੀਆ ਕਮੇਟੀਆਂ ਦੀ ਵੱਡੀ ਲਾਮਬੰਦੀ ਹੋ ਰਹੀ ਹੈ , ਬੀਬੀਆਂ ਬਹੁਤ ਵੱਡੇ ਜੱਥੇ ਵਿੱਚ ਆਉਣਗੀਆਂ ਤੇ ਜਿੱਤ ਸੰਘਰਸ਼ ਲੜਿਆਂ ਜਾਵੇਗਾ । ਇਸਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਵਲੋਂ ਘਰ – ਘਰ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਆਪਣੇ ਹੀ ਮੰਤਰੀਆਂ ਦੇ ਬੱਚਿਆਂ ਨੂੰ ਅਫਸਰ ਲਗਾ ਰਹੀ ਹੈ , ਤੇ ਆਮ ਜਨਤਾ ਵੱਲ ਕੋਈ ਧਿਆਨ ਨਹੀਂ ਹੈ । ਕੈਪਟਨ ਸਰਕਾਰ ਆਪਣੀਆਂ ਨੀਤੀਆਂ ਵਿੱਚ ਸੁਧਾਰ ਕਰੇ ਨਹੀਂ ਤਾਂ ਪੰਜਾਬ ਵਿੱਚ ਮੁੜ ਤੋਂ ਅੰਦੋਲਨ ਸੂਰੁ ਹੋਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ , ਰਵਿੰਦਰ ਸਿੰਘ ਤਲਵਾੜਾ , ਸੂਬੇਦਾਰ ਰਛਪਾਲ ਸਿੰਘ ਭਰਥ , ਸਤਨਾਮ ਸਿੰਘ ਮਧਰੇ , ਦਿਲਬਾਗ ਸਿੰਘ ਧਾਰੀਵਾਲ , ਸੁਖਦੇਵ ਸਿੰਘ ਨੱਤ , ਬਾਬਾ ਸੀਤਲ ਸਿੰਘ , ਗੁਰਵਿੰਦਰ ਸਿੰਘ ਖੁਜਾਲਾ , ਰਮਨਦੀਪ ਸਿੰਘ , ਜਗਜੀਤ ਸਿੰਘ , ਕਿਰਪਾਲ ਸਿੰਘ ਪੰਨੂ , ਸ਼ਿਵ ਸਿੰਘ , ਜੋਗਿੰਦਰ ਸਿੰਘ ਨੱਤ , ਮੇਹਰ ਸਿੰਘ , ਭਜਨ ਸਿੰਘ ਪੰਡੋਰੀ , ਬਲਦੇਵ ਸਿੰਘ ਪੰਡੋਰੀ , ਅਜੈਬ ਸਿੰਘ , ਪਰਮਿੰਦਰ ਸਿੰਘ ਚੀਮਾ ਖੁੱਡੀ ਆਦਿ ਹਾਜ਼ਿਰ ਸਨ । ਪ੍ਰੈਸ …ਅਸ਼ੋਕ ਵਰਧਨ ।

Previous articleਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਬੇਰੁਜਗਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਉਣੇ ਦੇ ਸਫਲ ਉਪਰਾਲੇ ਸੰਦੀਪ ਕੌਰ ਵੱਲੋਂ ਰੁਜਗਾਰ ਪ੍ਰਾਪਤੀ ਤੇ ਸਰਕਾਰ ਦਾ ਧੰਨਵਾਦ
Next articleਮੁੱਖ ਮੰਤਰੀ ਵੱਲੋਂ ਨਵੇਂ ਨਰੋਏ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਮਿਸ਼ਨ ਤੰਦਰੁਸਤ ਪੰਜਾਬ ਤਹਿਤ  ਵਾਤਾਵਰਨ ਦੀ ਸੰਭਾਲ ਲਈ ਹਰ ਨਾਗਰਿਕ ਦੀ ਭਾਗੀਦਾਰੀ ਅਹਿਮ- ਸੇਤੀਆ

LEAVE A REPLY

Please enter your comment!
Please enter your name here