ਨਗਰ ਨਿਗਮ ਵਲੋਂ ਸੀਵਰੇਜ਼ ਦੀ ਸੁਪਰ ਸਕਸ਼ਨ ਮਸ਼ੀਨਾਂ ਰਾਹੀਂ ਸਫਾਈ ਸ਼ੁਰੂ

0
244

ਸੁਲਤਾਨਪੁਰ ਲੋਧੀ, 17 ਜੁਲਾਈ (ਪਰਮਜੀਤ ਡਡਵਿੰਡੀ)
ਨਗਰ ਨਿਗਮ ਕਪੂਰਥਲਾ ਵਲੋਂ ਬਰਸਾਤਾਂ ਤੋਂ ਪਹਿਲਾਂ ਸ਼ਹਿਰ ਅੰਦਰ ਸੀਵਰੇਜ਼ ਦੀ ਸਫਾਈ ਸੁਪਰ ਸਕਸ਼ਨ ਮਸ਼ੀਨਾਂ ਰਾਹੀਂ ਸ਼ੁਰੂ ਕੀਤੀ ਗਈ ਹੈ। ਨਗਰ ਨਿਗਮ ਵਲੋਂ ਜਲੰਧਰ  ਨਗਰ ਨਿਗਮ ਤੋਂ 3 ਸੁਪਰ ਸਕਸ਼ਨ ਮਸ਼ੀਨਾਂ ਵਿਸ਼ੇਸ਼ ਤੌਰ ’ਤੇ ਮੰਗਵਾਈਆਂ ਗਈਆਂ ਹਨ , ਤਾਂ ਜੋ ਸੀਵਰੇਜ਼ ਦੀ ਸਫਾਈ ਚੰਗੀ ਤਰ੍ਹਾਂ ਹੋ ਸਕੇ ।
 ਨਗਰ ਨਿਗਮ ਦੇ ਕਾਰਜਸਾਧਕ ਅਫਸਰ ਸ਼੍ਰੀ ਆਦਰਸ਼ ਕੁਮਾਰ ਨੇ ਦੱਸਿਆ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਮੇਅਰ ਸ੍ਰੀਮਤੀ ਕੁਲਵੰਤ ਕੌਰ ਵਲੋਂ ਕੀਤੀ ਪਹਿਲਕਦਮੀ ਸਦਕਾ ਨਗਰ ਨਿਗਮ ਜਲੰਧਰ ਵਲੋਂ 3 ਮਸ਼ੀਨਾਂ ਭੇਜੀਆਂ ਗਈਆਂ ਹਨ, ਜਿਸ ਨਾਲ ਸ਼ਹਿਰ ਦੇ ਲਗਭਗ 80 ਫੀਸਦੀ ਸੀਵਰੇਜ਼ ਦੀ ਸਾਫ ਸਫਾਈ ਹੋ ਸਕੇਗੀ। ਇਸ ਤਹਿਤ ਸ਼ਹਿਰ ਦੇ ਸਾਰੇ 50 ਵਾਰਡਾਂ ਨੂੰ ਕਵਰ ਕੀਤਾ ਜਾਵੇਗਾ। 
ਉਨ੍ਹਾਂ ਕਿਹਾ ਕਿ ਕੁਝ ਭੀੜ ਭੜੱਕੇ ਵਾਲੇ ਬਾਜ਼ਾਰਾਂ, ਤੰਗ ਗਲੀਆਂ ਵਾਲੇ ਮੁਹੱਲੇ ਜੋ ਕਿ ਸ਼ਹਿਰ ਦਾ ਲਗਭਗ 20 ਫੀਸਦੀ ਖੇਤਰ ਬਣਦਾ ਹੈ, ਵਿਖੇ ਸਫਾਈ ਦਾ ਕੰਮ ਵੀ ਚੱਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀਵਰੇਜ਼ ਅੰਦਰ ਪਲਾਸਟਿਕ ਦੀਆਂ ਵਸਤਾਂ, ਲਿਫਾਫੇ ਆਦਿ ਨਾ ਸੁੱਟਣ ਜਿਸ ਨਾਲ ਸੀਵਰੇਜ਼ ਬੰਦ ਹੋਣ ਦੀ ਸਮੱਸਿਆ ਸਭ ਤੋਂ ਵੱਧ ਆਉਂਦੀ ਹੈ। 
ਉਨ੍ਹਾਂ ਕੌਸਲਰਾਂ ਵਿਕਾਸ ਸ਼ਰਮਾ ਤੇ ਹੋਰਨਾਂ ਨਾਲ ਮਸ਼ੀਨਾਂ ਰਾਹੀਂ ਸਫਾਈ ਦਾ ਜਾਇਜ਼ਾ ਵੀ ਲਿਆ। 
ਕੈਪਸ਼ਨ-ਕਪੂਰਥਲਾ ਵਿਖੇ ਸੁਪਰ ਸਕਸ਼ਨ ਮਸ਼ੀਨਾਂ ਰਾਹੀਂ ਸੀਵਰੇਜ਼ ਦੀ ਸਫਾਈ ਦਾ ਜਾਇਜ਼ਾ ਲੈਣ ਮੌਕੇ ਕਾਰਜ ਸਾਧਕ ਅਫਸਰ ਆਦਰਸ਼ ਕੁਮਾਰ ਤੇ ਹੋਰ।

Previous articleਪੁਲਸ ਇੰਸਪੈਕਟਰ ਦੇ ਜਬਰ ਦਾ ਸ਼ਿਕਾਰ ,ਮੋਤ ਦੀ ਲੜਾਈ ਲੜ ਰਹੀ ਕੁਲਵੰਤ ਕੋਰ ਨੂੰ ਇਨਸਾਫ ਦੇਣ ਤੇ ਦੋਸ਼ੀ ਅਫਸਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ _ਕਿਸਾਨ ਆਗੂ
Next articleविपन पराशर ब्लाक कादियां इकाई के अध्यक्ष मनोनीत

LEAVE A REPLY

Please enter your comment!
Please enter your name here