Home ਗੁਰਦਾਸਪੁਰ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਬੇਰੁਜਗਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਉਣੇ ਦੇ...

ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਬੇਰੁਜਗਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਉਣੇ ਦੇ ਸਫਲ ਉਪਰਾਲੇ ਸੰਦੀਪ ਕੌਰ ਵੱਲੋਂ ਰੁਜਗਾਰ ਪ੍ਰਾਪਤੀ ਤੇ ਸਰਕਾਰ ਦਾ ਧੰਨਵਾਦ

223
0
ਸੰਦੀਪ ਕੌਰ

ਗੁਰਦਾਸਪੁਰ , 5 ਜੂਨ ( ਸਲਾਮ ਤਾਰੀ)    ਮੈਂ ਸੰਦੀਪ ਕੌਰ ਪੁੱਤਰੀ ਦਰਬਾਰਾ ਸਿੰਘ ਪਿੰਡ ਸਾਰੰਗਦੇਵ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ । ਮੈਂ ਕਾਫੀ ਲੰਮੇ ਸਮੇਂ ਤੋਂ ਬੇਰੁਜ਼ਗਾਰ ਚੱਲ ਰਹੀ ਸੀ । ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀਂ ਘਰ-ਘਰ ਰੋਜ਼ਗਾਰ ਸਕੀਮ ਬਾਰੇ ਮੈਂਨੂੰ ਜਾਣਕਾਰੀ ਪ੍ਰਾਪਤ ਹੋਈ ਅਤੇ ਨਾਲ ਹੀ ਮੈਂ ਆਪਣਾ ਨਾਮ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਦਰਜ ਕਰਵਾਇਆ, ਜਦੋਂ ਮੈਂ ਪਹਿਲੀ ਵਾਰ ਦਫ਼ਤਰ ਦੇਖਿਆ ਤਾਂ ਮੈਂਨੂੰ ਇਹ ਅਹਿਸਾਸ ਹੋਇਆ ਕਿ ਮੈਂ ਕਿਸੇ ਪ੍ਰਾਈਵੇਟ ਕੰਪਨੀ ਦੇ ਦਫਤਰ ਵਿੱਚ ਆਈ ਹਾਂ ਕਿਉਂਕਿ ਦਫ਼ਤਰ ਨੂੰ ਬਹਤੁ ਹੀ ਸੋਹਣਾ ਮੇਨਟੇਨ ਕੀਤਾ ਹੋਇਆ ਸੀ ਅਤੇ ਕਿਸੇ ਪ੍ਰਾਈਵੇਟ ਕੰਪਨੀ ਵਾਂਗ ਸਾਫ ਸੁਥਰਾ ਅਤੇ ਹਾਈਟੇਕ ਬਣਾਇਆ ਹੋਇਆ ਸੀ ।ਪਬਲਿਕ ਦੇ ਬੈਠਣ ਲਈ ਬੈਂਚ, ਪੀਣ ਲਈ ਆਰ.ਓ. ਦਾ ਪਾਣੀ, ਪਬਲਿਕ ਯੂਜ ਵਾਸਤੇ ਕੰਪਿਊਟਰ , ਵੈਕੰਸੀ ਬੋਰਡ ਦੇ ਹਰ ਤਰ੍ਹਾਂ ਦੀਆਂ ਦੀ ਆਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਸੀ,
ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਇਕ ਸਰਕਾਰੀ ਦਫ਼ਤਰ ਹੀ ਹੈ, ਮੈਂ ਆਪਣਾ ਨਾਮ ਦਰਜ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ
www.pgrkam.com  ਦੀ ਵੈਬਸਾਇਟ ਤੇ ਵੀ ਦਰਜ ਕਰਵਾਇਆ ।ਸਟਾਫ ਵਲੋਂ ਮੈਂਨੂੰ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਡੀਲ ਕੀਤਾ ਗਿਆ ।ਥੋੜੇ ਹੀ ਦਿਨਾਂ ਬਾਅਦ ਮੈਂਨੂੰ ਦਫ਼ਤਰ ਵਲੋਂ ਇਕ ਕਾਲ ਅਤੇ ਮੈਸੇਜ ਆਇਆ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ ।ਮੈਂ ਦਫ਼ਤਰ ਵਿਖੇ ਇਟਰਵਿਉ ਦੇਣ ਲਈ ਆਇ ਅਤੇ ਏਥੇ ਮੈਂਨੂੰ 2 ਕੰਪਨੀਆਂ ਇੰਟਰਵਿਉ ਦੇਣ ਦੀ ਪੇਸ਼ਕਸ ਦਿੱਤੀ ਗਈ । ਮੈਂ Agile Company ਵੱਲੋਂ Trainer ਵਜੋਂ ਸਲੈਕਸ਼ਨ ਕੀਤੀ ਗਈ ਅਤੇ ਮੈਂਨੂੰ  8000 ਰੁਪਏ  ਪ੍ਰਤੀ ਮਹੀਨਾਂ ਤਨਖਾਹ ਦੇਣ ਦੀ ਪੇਸ਼ਕਸ ਦਿੱਤੀ ਗਈ ।ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਜੋ ਨੋਜਵਾਨ  ਰੋਜਗਾਰ ਲੈਣ ਦੇ ਚਾਹਵਾਨ ਹਨ ਉਹ ਆਪਣਾ ਨਾਮ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜ਼ਰੂਰ ਦਰਜ ਕਰਵਾਉਣ ਅਤੇ ਨੋਕਰੀਆਂ ਪ੍ਰਾਪਤ ਕਰਨ । ਮੈਂ ਪੰਜਾਬ ਸਰਕਾਰ ਦਾ ਬਹਤੁ ਧੰਨਵਾਦ ਕਰਦੀ ਹਾਂ ।

Previous articleਕਮਲਾ ਨਹਿਰੂ ਕਾਲਜ ਨੇ “ਵਿਸ਼ਵ ਵਾਤਾਵਰਣ ਦਿਵਸ” ਮਨਾਇਆ
Next articleਬਟਾਲਾ ਵਿੱਚ ਭਾਜਪਾ ਦੇ ਆਗੂਆਂ ਦੇ ਦਫਤਰ ਅੱਗੇ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ।
Editor-in-chief at Salam News Punjab

LEAVE A REPLY

Please enter your comment!
Please enter your name here