ਸਰਬਜੀਤ ਸਿੰਘ ਗਿੱਲ ਹਲਕਾ ਡੇਰਾ ਬਾਬਾ ਨਾਨਕ ਤੋਂ ਬਸਪਾ ਦੇ ਪ੍ਰਧਾਨ ਨਿਯੁਕਤ

0
281

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 17 ਜੁਲਾਈ (ਰਵੀ ਭਗਤ)-ਬਹੁਜਨ ਸਮਾਜ ਪਾਰਟੀ ਦੀ ਇਕ ਵਿਸ਼ਾਲ ਮੀਟਿੰਗ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਗੱਜੂਗਾਜੀ ਵਿਖੇ ਹੋਈ। ਜਿਸ ਵਿੱਚ ਜ਼ਿਲਾ ਪ੍ਰਧਾਨ ਗੁਰਦਾਸਪੁਰ ਜੇ.ਪੀ ਭਗਤ ਅਤੇ ਸੂਬਾ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਲੋਕ ਭਲਾਈ ਯੂਵਾ ਦਲ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਗਿੱਲ ਆਪਣੀ ਸਮੁੱਚੀ ਟੀਮ ਸਮੇਤ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਸੂਬਾ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ ਤੇ ਜ਼ਿਲ੍ਹਾ ਪ੍ਰਧਾਨ ਜੇ.ਪੀ ਭਗਤ ਵੱਲੋਂ ਸਰਬਜੀਤ ਸਿੰਘ ਗਿੱਲ ਨੂੰ ਸਨਮਾਨਿਤ ਕਰਦੇ ਹੋਏ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੌਰਾਨ ਸਰਬਜੀਤ ਸਿੰਘ ਗਿੱਲ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਹੈ ਉਸਨੂੰ ਪੂਰੀ ਮਿਹਨਤ ਤੇ ਤਨਦੇਹੀ ਨਾਲ ਨਿਭਾਉਣਦੇ ਹੋਏ ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਪਾਰਟੀ ਨਾਲ ਜੋਡ਼ਨਗੇ ਅਤੇ ਜੋ ਵੀ ਬਸਪਾ-ਅਕਾਲੀ ਦਲ ਗੱਠਜੋੜ ਵੱਲੋਂ ਵਿਧਾਨ ਸਭਾ ਹਲਕੇ ਵਿੱਚ ਉਮੀਦਵਾਰ ਉਤਾਰਿਆ ਜਾਵੇਗਾ ਉਸ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਾਂਗੇ । ਇਸ ਮੌਕੇ ਮੋਹਨ ਸਿੰਘ ਬਰਿਆਰ, ਧਰਮਪਾਲ ਜ਼ਿਲ੍ਹਾ ਕੋਆਰਡੀਨੇਟਰ, ਹਰਭਜਨ ਸਿੰਘ, ਸਤਨਾਮ ਸਿੰਘ, ਐਡਵੋਕੇਟ ਸਰਬਜੀਤ ਸਿੰਘ ਮਾਨ, ਨਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਸਪਾ-ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।

Previous articleਬਲਕਰਨ ਸਿੱਧੂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਮੁੱਦਾ ਬੀਬੀ ਮਾਣੂੰਕੇ ਨੇ ਚੁੱਕਿਆ
Next articleਅਗਸਤ ਨੂੰ ਮੋਤੀ ਮਹਿਲ ਦੇ ਘਿਰਾਓ ਸਬੰਧੀ ਨੰਬਰਦਾਰਾਂ ਵਿਚ ਭਾਰੀ ਉਤਸ਼ਾਹ

LEAVE A REPLY

Please enter your comment!
Please enter your name here