spot_img
Homeਮਾਲਵਾਜਗਰਾਓਂਜਰਨਲਿਸਟ ਪ੍ਰੈਸ ਕਲੱਬ ਰਜਿ: ਪੰਜਾਬ ਪ੍ਰਧਾਨ ਮਨਜੀਤ ਮਾਨ ਨੇ ਦਿੱਤਾ ਐਸਐਸਪੀ ਜਗਰਾਉ...

ਜਰਨਲਿਸਟ ਪ੍ਰੈਸ ਕਲੱਬ ਰਜਿ: ਪੰਜਾਬ ਪ੍ਰਧਾਨ ਮਨਜੀਤ ਮਾਨ ਨੇ ਦਿੱਤਾ ਐਸਐਸਪੀ ਜਗਰਾਉ ਨੂੰ ਮੈਮੋਰੈਂਡਮ ਪੱਤਰ

ਜਗਰਾਉ 17 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ) ਬੀਤੀ 14 ਅਪ੍ਰੈਲ 2021 ਨੂੰ ਪਿੰਡ ਜੰਡੀ ਵਿਖੇ ਕਰੋਨਾ ਮਹਾਂਮਾਰੀ ਦੀਆਂ ਧੱਜੀਆਂ ਉਡਾਉਂਦੇ ਹੋਏ ਕਬੁੂਤਰਬਾਜ਼ਾਂ ਵੱਲੋਂ ਬਿਨਾ ਮਨਜੂਰੀ ਕਬੂਤਰ ਬਾਜ਼ੀ ਕਰਵਾਈ ਗਈ ਸੀ ਜਿਸ ਦੀ ਕਵਰੇਜ ਕਰਨ ਪਹੁੰਚੇ ਪੱਤਰਕਾਰਾਂ ਨਾਲ ਬੂਟਾ ਸਿੰਘ ਪੁੱਤਰ ਮਨੀ ਸਿੰਘ,ਰਾਜਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਰਲਕੇ ਪੱਤਰਕਾਰ ਡਾਂ ਮਨਜੀਤ ਸਿੰਘ ਲੀਲ੍ਹਾ ਅਤੇ ਪੱਤਰਕਾਰ ਨਸੀਬ ਸਿੰਘ ਵਿਰਕ
ਨਾਲ ਕੁੱਟਮਾਰ ਕਰਦੇ ਹੋਏ ਕੈਮਰਾ ਅਤੇ ਮਾਇਕ ਖੋਇਆ ਜਿਸ ਦੀ ਦਰਖਾਸਤ ਉਸੇ ਦਿਨ ਥਾਣਾ ਸਿੱਧਵਾਂ ਬੇਟ ਦਿੱਤੀ ਗਈ, ਦਰਖਾਸਤ ਨੰਬਰ 184 ਹੈ ਪਰ ਅਜੇ ਤੱਕ ਦੋਸ਼ੀਆ ਤੇ ਕੋਈ ਕਾਰਵਾਈ ਨਹੀ ਹੋਈ । ਜੇਕਰ ਦੋਸ਼ੀਆਂ ਤੇ ਇੱਕ ਹਫਤੇ ਦੇ ਅੰਦਰ ਅੰਦਰ ਬਣਦੀ ਕਾਰਵਾਈ ਅਮਲ ਵਿੱਚ ਨਾ ਲਿਆਦੀ ਗਈ ਤਾਂ ਅਸੀ ਵੱਡੀ ਗਿਣਤੀ ਵਿੱਚ ਪੱਤਰਕਾਰ ਇੱਕਤਰ ਹੋਕੇ ਰੋਸ਼ ਪ੍ਰਦਰਸ਼ਨ ਕਰਾਂਗੇ। ਪੱਤਰਕਾਰਾਂ ਤੇ ਹੋਏ ਹਮਲਿਆ ਦੇ ਦੋਸ਼ੀਆਂ ਤੇ ਕਾਰਵਾਈ ਕਰਦੇ ਹੋਏ ਪੱਤਰਕਾਰਾਂ ਦੀ ਅਜ਼ਾਦੀ ਨੂੰ ਬਹਾਲ ਕੀਤਾ ਜਾਵੇ ਤਾਂਕਿ ਪੱਤਰਕਾਰ ਪੂਰੀ ਨਿਰਪੱਖਤਾ ਨਾਲ ਲੋਕ ਮੁੱਦਿਆ ਨੂੰ ਜਨਤਕ ਕਰ ਸਕਣ । ਇੰਨਾ ਸਬਦਾ ਦਾ ਪ੍ਰਗਟਾਵਾ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ਼ ਕਲੱਬ ਰਜਿ:ਪੰਜਾਬ ਨੇ ਆਪਣੇ ਨਾਲ ਵਿਸ਼ੇਸ ਤੌਰ ਤੇ ਸਿਰਕੱਤਰ ਕਰਕੇ ਪਹੁੰਚੇ ਸਰਪ੍ਰਸਤ ਜੇ ਐਸ ਸੰਧੂ, ਸੂਬਾ ਜਨਰਲ ਸਕੱਤਰ ਸ਼ਤੀਸ ਜੋੜਾ, ਚੇਅਰਮੈਨ ਰਾਕੇਸ਼ ਖੰਨਾ,ਕੈਸ਼ੀਅਰ ਅੰਮ੍ਰਿਤਪਾਲ ਸਿੰਘ ਸਫਰੀ,ਕੋਆਰਡੀਨੇਟਰ ਪ੍ਰਿਤਪਾਲ ਸਿੰਘ ਅਤੇ ਜਿਲ੍ਹਾ ਪ੍ਰਧਾਨ ਕਪੂਰਥਲਾ ਪ੍ਰੀਤ ਸੰਗੋਜਲਾ ਨੇ ਐਸਐਸਪੀ ਚਰਨਜੀਤ ਸਿੰਘ ਸੋਹਲ ਜਗਰਾਉ ਨੂੰ ਮੈਮੋਰੈਂਡਮ ਦਿੰਦੇ ਸਮੇਂ ਕੀਤਾ ਅਤੇ ਕਿਹਾ ਕਿ ਜੇਕਰ ਪੁਲਸ ਪ੍ਰਸਾਸਨ ਨੇ ਇੱਕ ਹਫਤੇ ਅੰਦਰ ਦੋਸ਼ੀਆਂ ਤੇ ਕਾਰਵਾਈ ਅਮਲ ਵਿੱਚ ਨਾ ਲਿਆਦੀ ਤਾਂ ਅਸੀ ਸ਼ੰਘਰਸ ਨੂੰ ਹੋਰ ਤਿੱਖਾ ਕਰਦੇ ਹੋਏ ਪੱਤਰਕਾਰਾਂ ਨੂੰ ਇਨਸਾਫ ਦਵਾਵਾਂਗੇ। ਇਸ ਸਮੇਂ ਇੰਨਾ ਦੇ ਨਾਲ ਬੂਟਾ ਸਿੰਘ ਗਾਲਿਬ,ਦੇਵਰਾਜ ਸਿੰਗਲ,ਹਰਭਜਨ ਸਿੰਘ, ਗੁਰਦੇਵ ਸਿੰਘ ਗਾਲਿਬ, ਬਲਦੇਵ ਸਿੰਘ , ਵਿਵੇਕ ਬੱਸੀ,ਸਰਬਜੀਤ ਸਿੰਘ ,ਸੱਤਪਾਲ ਸਿੰਘ,ਬਲਵੀਰ ਸਿੰਘ ਚੀਮਾ, ਸੂਬਾ ਪ੍ਰਧਾਨ,ਐਡਵੋਕੇਟ ਦੀਪਕ ਸ਼ਰਮਾ ਚੀਪ ਪੈਟਰਨ ਪੰਜਾਬ,ਚੇਅਰਮੈਨ ਜਸਵਿੰਦਰ ਜੱਸੀ, ਤਰਸੇਮ ਸਿੰਘ ਲਾਲਕਾ,ਦਵਿੰਦਰ ਜੈਨ,ਮਨਜੀਤ ਸਿੰਘ ਗਿੱਲ,ਹਰਜੋਤ ਸੇਠੀ,ਰਾਜਾ ਮਹਿਤਪੁਰ ਸਮੇਤ ਵੱਡੀ ਗਿਣਤੀ ਪੱਤਰਕਾਰ ਭਾਈਚਾਰਾ ਹਾਜਰ ਸੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments