ਬਾਬਾ ਲੱਖ ਦਾਤਾ ਦਰਬਾਰ ਵਿਖੇ ਦੋ ਦਿਨਾ ਸਾਲਾਨਾ ਭੰਡਾਰਾ ਸ਼ਰਧਾ ਪੂਰਵਕ ਮਨਾਇਆ ਗਿਆ

0
262

ਕਾਦੀਆਂ 17 ਜੁਲਾਈ (ਸਲਾਮ ਤਾਰੀ ) ਬਾਬਾ ਲੱਖਦਾਤਾ ਦਰਬਾਰ ਬੱਸ ਸਟੈਂਡ ਕਾਦੀਆਂ ਵਿਖੇ 2 ਦਿਨਾਂ ਸਲਾਨਾ ਭੰਡਾਰਾ ਦਿਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਪੂਰਵਕ ਬਾਬਾ ਲੱਖ ਦਾਤਾ ਦਰਬਾਰ ਕਮੇਟੀ ਅਤੇ ਸ਼ਹਿਰ ਵਾਸੀਆਂ ਵੱਲੋਂ ਮਨਾਇਆ ਗਿਆ । ਇਸ ਮੌਕੇ ਦਿਨ ਵੀਰਵਾਰ ਬਾਬਾ ਲੱਖ ਦਾਤਾ ਦਰਬਾਰ ਉੱਤੇ ਚਾਦਰ ਚੜ੍ਹਾਉਣ ਦੀ ਰਸਮ ਬਾਬਾ ਲੱਖਦਾਤਾ ਦਰਬਾਰ ਕਮੇਟੀ ਦੇ ਸਾਰੇ ਮੈਂਬਰਾਂ ਵੱਲੋਂ ਅਦਾ ਕੀਤੀ ਉਪਰੰਤ ਝੰਡਾ ਚਲਾਉਣ ਦੀ ਰਸਮ ਦੁਪਹਿਰ 12.30 ਵਜ਼ੇ ਸ੍ਰੀ ਜੋਗਿੰਦਰਪਾਲ ਜੀ ਬਿੱਟੂ ਪ੍ਰਧਾਨ ਲੱਖ ਦਾਤਾ ਦਰਬਾਰ ਕਮੇਟੀ ਵੱਲੋਂ ਅਦਾ ਕੀਤੀ ਗਈ ਉਪਰੰਤ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਸ਼ਾਮ ਨੂੰ ਪੰਜਾਬ ਦੇ ਮਸ਼ਹੂਰ ਕੱਵਾਲ ਲਾਡੀ ਕੱਵਾਲ ਵੱਲੋਂ ਬਾਬਾ ਜੀ ਦੀਆਂ ਕੱਵਾਲੀਆਂ ਗਾ ਕੇ ਸਰੋਤਿਆਂ ਦਾ ਦਿਲ ਮੋਹ ਲਿਆ। ਇਸ ਮੌਕੇ ਦਿਨ ਸ਼ੁੱਕਰਵਾਰ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ ।ਇਸ ਮੌਕੇ ਮਾਤਾ ਰਾਣੀ ਜੋਤ ਪ੍ਰਚੰਡ ਕਰਨ ਦੀ ਰਸਮ ਬਾਬਾ ਲੱਖਦਾਤਾ ਦਰਬਾਰ ਕਮੇਟੀ ਦੇ ਪ੍ਰਧਾਨ ਸ੍ਰੀ ਜੋਗਿੰਦਰਪਾਲ ਬਿੱਟੂ , ਚੇਅਰਮੈਨ ਵਰਿੰਦਰ ਪ੍ਰਭਾਕਰ,ਭਗਤ ਮੋਤੀਲਾਲ ਜੀ , ਗੁਲਸ਼ਨ ਵਰਮਾ ਜੀ , ਸ. ਸੇਵਾ ਸਿੰਘ ਜੀ, ਸਿਕੰਦਰ ਜੀ,ਸੰਦੀਪ ਜੀ ਆਦ ਵੱਲੋਂ ਅਦਾ ਕੀਤੀ । ਇਸ ਉਪਰੰਤ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਪੰਜਾਬ ਦੀ ਮਸ਼ਹੂਰ ਧਾਰਮਿਕ ਗਾਇਕ ਲੱਕੀ ਰਾਹੀਂ ਐਂਡ ਪਾਰਟੀ ਲੁਧਿਆਣਾ ਵਾਲਿਆਂ ਵੱਲੋਂ ਕੀਤਾ ਗਿਆ।ਇਸ ਮੌਕੇ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਸ੍ਰੀ ਜੋਗਿੰਦਰਪਾਲ ਨੰਦੂ , ਗੁਲਸ਼ਨ ਵਰਮਾ ਸਿਕੰਦਰ ਸਿੰਘ, ਸੰਦੀਪ ਕੁਮਾਰ, ਆਸ਼ੂ ਰਾਹੁਲ ਪੰਡਿਤ ਜੀ ਸਮੇਤ ਭਾਰੀ ਗਿਣਤੀ ਵਿਚ ਕਸਬੇ ਅਤੇ ਆਲੇ ਦੁਆਲੇ ਦੇ ਸ਼ਰਧਾਲੂ ਆਦਿ ਹਾਜ਼ਰ ਸਨ

Previous articleਅਧਿਆਪਕਾਂ ਲਈ ਇੰਡੀਅਨ ਸਕੂਲ ਆਫ ਬਿਜਨੈਸ ਮੁਹਾਲੀ ਦੇ ਸਹਿਯੋਗ ਨਾਲ ਐਡਵਾਂਸ ਸਿਖਲਾਈ ਵਿਚ ਸਰਟੀਫਿਕੇਟ ਕੋਰਸਾਂ ਦੀ ਸ਼ੁਰੂਆਤ
Next article50% ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡਾਂ ਦਾ ਹੋਵੇਗਾ ਸਰਵਪੱਖੀ ਵਿਕਾਸ – ਸੇਤੀਆ
Editor-in-chief at Salam News Punjab

LEAVE A REPLY

Please enter your comment!
Please enter your name here