ਪੰਜਾਬ ਪੁਲਿਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ 27 ਜੁਲਾਈ 2021 ਤੱਕ ਕਰਵਾ ਸਕਦੇ ਹਨ ਆਨਲਾਈਨ ਰਜਿਸਟਰੇਸ਼ਨ

0
273

ਬਟਾਲਾ, 16 ਜੁਲਾਈ (ਸਲਾਮ ਤਾਰੀ ) – ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਸਕੀਮ ਤਹਿਤ ਵੱਖ-ਵੱਖ ਵਿਭਾਗਾਂ ਵਿਚ ਅਲੱਗ-ਅਲੱਗ ਕੈਟਾਗਰੀ ਦੀਆਂ ਭਰਤੀਆਂ ਜਾ ਰਹੀਆ ਹਨ। ਇਸੇ ਤਹਿਤ ਪੰਜਾਬ ਪੁਲਿਸ ਵਿਚ ਵੱਖ-ਵੱਖ ਕੈਡਰਾਂ ਵਿਚ ਸਬ ਇੰਸਪੈਕਟਰ, ਇੰਟੈਲੀਜੈਂਸ ਅਫਸਰਾਂ ਦੀ ਭਰਤੀ ਕੀਤੀ ਜਾਣੀ ਹੈ। ਇਸ ਲਈ ਪੰਜਾਬ ਪੁਲਿਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ 27 ਜੁਲਾਈ 2021 ਤੱਕ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ।

ਪੁਲਿਸ ਭਰਤੀ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਦੱਸਿਆ ਕਿ ਭਰਤੀ ਲਈ ਯੁਵਕਾਂ ਨੂੰ ਸਰੀਰਕ ਯੋਗਤਾ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ। ਇਸ ਟੈਸਟ ਵਿਚ 1600 ਮੀਟਰ ਦੀ ਦੌੜ, ਲੰਬੀ ਛਲਾਂਗ ਅਤੇ ਉਚੀ ਛਲਾਂਗ ਸ਼ਾਮਿਲ ਹਨ। ਉਨਾਂ ਕਿਹਾ ਕਿ ਸ਼ਰੀਰਕ ਯੋਗਤਾ ਤੋਂ ਇਲਾਵਾ ਲਿਖਤੀ ਪ੍ਰੀਖਿਆ ਵੀ ਲਾਜ਼ਮੀ ਹੋਵੇਗੀ ਜ਼ੋ ਕਿ ਕੰਪਿਉਟਰ ਬੇਸਡ ਟੈਸਟ ਰਾਹੀਂ ਹੋਵੇਗੀ। ਉਨਾਂ ਕਿਹਾ ਕਿ ਲਿਖਤੀ ਟੈਸਟ ਵਿਚ ਜਨਰਲ ਅਵੇਅਰਨੈਸ, ਨੁਮੈਰੀਕਲ ਸਕਿਲਸ, ਪੰਜਾਬੀ ਵਿਸ਼ਾ, ਕੰਪਿਉਟਰ ਅਵੈਅਰਨੈਸ ਅਤੇ ਇੰਗਲਿਸ਼ ਭਾਸ਼ਾ ਆਦਿ ਸ਼ਾਮਿਲ ਹਨ।

ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਵੱਲੋਂ ਵਿਸ਼ੇਸ਼ ਕੈਂਪ ਲਗਾ ਕੇ ਨੌਜਵਾਨਾਂ ਨੂੰ ਸ਼ਰੀਰਕ ਯੋਗਤਾ ਅਤੇ ਲਿਖਤੀ ਪ੍ਰੀਖਿਆ ਲਈ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਨਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਈ ਜਾਵੇ।

Previous articleਜ਼ਿਲ੍ਹੇ ਵਿੱਚ 5,58,486 ਵਿਅਕਤੀਆਂ ਨੇ ਲਗਵਾਈ ਕੋਵਿਡ-19 ਵੈਕਸੀਨ
Next articleਘੱਟ ਦਰਾਂ ’ਤੇ ਮਿਆਰੀ ਸੇਵਾਵਾਂ ਦੇਣ ਲਈ 25 ਸਰਕਾਰੀ ਹਸਪਤਾਲਾਂ ਵਿੱਚ ਜਨਤਕ ਨਿੱਜੀ ਭਾਈਵਾਲੀ ਦੇ ਆਧਾਰ ’ਤੇ ਐਮ.ਆਰ.ਆਈ. ਅਤੇ ਸੀ.ਟੀ. ਸੈਂਟਰ ਸਥਾਪਤ ਕੀਤੇ ਜਾਣਗੇ : ਚੇਅਰਮੈਨ ਚੀਮਾ
Editor-in-chief at Salam News Punjab

LEAVE A REPLY

Please enter your comment!
Please enter your name here