ਕਮਲਾ ਨਹਿਰੂ ਕਾਲਜ ਨੇ “ਵਿਸ਼ਵ ਵਾਤਾਵਰਣ ਦਿਵਸ” ਮਨਾਇਆ

0
231

ਫਗਵਾੜਾ 5 ਜੂੂੂਨ (ਸੁਸ਼ੀਲ ਸ਼ਰਮਾ) ਅੱੱਜ ਕਮਲਾ ਨਹਿਰੂ ਕਾਲਜ ਫ਼ਾਰ ਵੁਮੈਨ,ਫਗਵਾੜਾ ਦੇ ਸਾਇੰਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ.ਸਵਿੰਦਰ ਪਾਲ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ,ਜਿਸਦਾ ਮੁੱਖ ਮਕਸਦ ਬੱਚਿਆਂ ਵਿੱਚ ਵਾਤਾਵਰਣ ਦੀ ਸਾਂਭ-ਸੰਭਾਲ਼ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਦੌਰਾਨ ਸਲੋਗਨ ਲਿਖਣ ਦੇ,ਗਮਲਿਆਂ ਵਿੱਚ ਪੌਦੇ ਲਗਾਉਣ ਦੇ ਅਤੇ ਪੋਸਟਰ ਬਣਾਉਣ ਦੇ ਆਨਲਾਈਨ ਮੁਕਾਬਲੇ ਕਰਵਾਏ ਗਏ। ਸਲੋਗਨ ਲਿਖਣ ਮੁਕਾਬਲੇ ਵਿੱਚ ਨਵਜੋਤ ਕੌਰ,ਰਮਨਦੀਪ ਕੌਰ ਅਤੇ ਹਰਮਨ( ਸਾਰੇ ਬੀ.ਐਸ ਸੀ.ਨਾਨ-ਮੈਡੀਕਲ ਸਮੈ:4),ਗਮਲੇ ਵਿੱਚ ਪੌਦਾ ਲਗਾਉਣ ਲਈ ਗੁਰਪ੍ਰੀਤ ਕੌਰ(ਬੀ.ਐਸ ਸੀ.ਮੈਡੀਕਲ,ਸਮੈ:6),ਰੀਆ ਨਾਂਗਲਾ(ਬੀ.ਐਸ ਸੀ.ਨਾਨ-ਮੈਡੀਕਲ,ਸਮੈ:6) ਅਤੇ ਅਵਨੀਤ ਕੌਰ(ਬੀ.ਐਸ ਸੀ.ਕੰਪਿਊਟਰ ਸਾਇੰਸ,ਸਮੈ:2),ਪੋਸਟਰ ਬਣਾਉਣ ਵਿੱਚ ਨਿਤਿਕਾ ਸ਼ਰਮਾ(ਬੀ.ਐਸ ਸੀ.ਮੈਡੀਕਲ,ਸਮੈ:4),ਲਕਸ਼ਮੀ ਕੁਮਾਰੀ(ਬੀ.ਐਸ ਸੀ.ਨਾਨ-ਮੈਡੀਕਲ,ਸਮੈ:4 ਅਤੇ ਪੰਨਾ ਰਾਣੀ(ਬੀ.ਐਸ ਸੀ.ਨਾਨ-ਮੈਡੀਕਲ,ਸਮੈ:2) ਕ੍ਰਮਵਾਰ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਪ੍ਰਿੰਸੀਪਲ ਡਾ: ਸਵਿੰਦਰ ਪਾਲ ਨੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਵਾਤਾਵਰਣ ਅਤੇ ਧਰਤੀ ਮਾਂ ਦੀ ਸੰਭਾਲ਼ ਕਰਨਾ ਸਾਡਾ ਸਾਰਿਆਂ ਦਾ ਫਰਜ਼ ਅਤੇ ਜ਼ੁੰਮੇਵਾਰੀ ਹੈ। ਇਸ ਉਪਰਾਲੇ ਲਈ ਉਨ੍ਹਾਂ ਸਾਇੰਸ ਵਿਭਾਗ ਦੀ ਪ੍ਰਸੰਸਾ ਕਰਦਿਆਂ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਸਾਰਥਕ ਕੰਮਾਂ ਲਈ ਪ੍ਰੇਰਿਤ ਕੀਤਾ

Previous articleਕਾਰਪੋਰੇਸ਼ਨ ਗੋਦਾਮ ‘ਚ ਪਏ ਸਟਰੀਟ ਲਾਈਟਾਂ ਦੇ ਪੋਲ ਮਿਲੀਭੁਗਤ ਨਾਲ ਕੀਤੇ ਜਾ ਰਹੇ ਖੁਰਦ-ਬੁਰਦ – ਅਰੁਣ ਖੋਸਲਾ ਨਿਗਮ ਕਮੀਸ਼ਨਰ ਦੀ ਭੂਮਿਕਾ ਨੂੰ ਵੀ ਦੱਸਿਆ ਸਵਾਲਾਂ ਦੇ ਘੇਰੇ ‘ਚ * ਪੋਲ ਵੱਡਣ ਲਈ ਬਿਜਲੀ ਦੀ ਚੋਰੀ ਦਾ ਲਾਇਆ ਦੋਸ਼
Next articleਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਬੇਰੁਜਗਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਉਣੇ ਦੇ ਸਫਲ ਉਪਰਾਲੇ ਸੰਦੀਪ ਕੌਰ ਵੱਲੋਂ ਰੁਜਗਾਰ ਪ੍ਰਾਪਤੀ ਤੇ ਸਰਕਾਰ ਦਾ ਧੰਨਵਾਦ

LEAVE A REPLY

Please enter your comment!
Please enter your name here