ਫਰੀਦਕੋਟ 15 ਜੁਲਾਈ ( ਧਰਮ ਪ੍ਰਵਾਨਾਂ )ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਨਰੋਆ ਪੰਜਾਬ ਮੰਚ ਦੇ ਆਗੂਆਂ ਗੁਰਪ੍ਰੀਤ ਸਿੰਘ ਚੰਦਬਾਜਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਮਨਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜਕਲ ਭਵਾਨੀਗੜ੍ਹ ਨੇੜਲੇ ਪਿੰਡ ਆਲੋਅਰਖ ਵਿਖੇ ਬੋਰ ਚੋਂ ਨਿੱਕਲ ਰਹੇ ਜ਼ਹਿਰੀਲੇ ਪਾਣੀ ਦੀ ਚਰਚਾ ਜ਼ੋਰਾ ਤੇ ਹੈ, ਪ੍ਰਦੂਸ਼ਣ ਬੋਰਡ ਮੁਤਾਬਿਕ 2006 ਚ ਕਿਸੇ ਫੈਕਟਰੀ ਦਾ ਜ਼ਹਿਰੀਲਾ ਪਾਣੀ ਬੋਰ ਰਾਹੀਂ ਧਰਤੀ ਚ ਪਾਉਂਣ ਕਰਕੇ ਇਹ ਨੌਬਤ ਆਈ ਹੈ, ਸੁਸਾਇਟੀ ਆਗੂਆਂ ਨੇ ਕਿਹਾ ਕਿ ਜੇਕਰ ਉਸ ਸਮੇਂ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਤਰ੍ਹਾਂ ਦੇ ਕਾਰਨਾਮਿਆਂ ਨੂੰ ਨੱਥ ਪਾਉਣ ਚ ਨਾਕਾਮ ਰਿਹਾ ਤਾਂ ਗੰਭੀਰ ਹੁਣ ਵੀ ਨਹੀਂ ਹੈ,ਉਹਨਾਂ ਕਿਹਾ ਕਿ ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਨਰੋਆ ਪੰਜਾਬ ਮੰਚ ਰਾਹੀਂ ਪਿਛਲੇ ਕਈ ਸਾਲਾਂ ਤੋਂ ਦਰਿਆ ਸਤਲੁਜ ਵਿੱਚ ਪੈ ਰਹੇ ਬੁੱਢੇ ਨਾਲ਼ੇ ਦੇ ਜ਼ਹਿਰੀਲੇ ਪਾਣੀ ਨੂੰ ਰੋਕਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਕੁਝ ਕੁ ਭ੍ਰਿਸ਼ਟ ਅਫ਼ਸਰਸ਼ਾਹੀ,ਸਿਆਸੀ ਸਰਪ੍ਰਸਤੀ,ਫੈਕਟਰੀ ਮਾਲਕਾਂ ਦੇ ਗੱਠਜੋੜ ਸਦਕਾ ਇਸ ਵਰਤਾਰੇ ਨੂੰ ਠੱਲ ਨਹੀਂ ਪੈ ਰਹੀ ਜਿਸ ਕਾਰਨ ਇੱਕ ਪਾਸੇ ਬੁੱਢੇ ਨਾਲੇ ਦੇ ਕੰਢੇ ਵਸੇ ਪਿੰਡਾਂ ਦੇ ਨਲਕਿਆਂ ਚੋਂ ਵੀ ਇਸੇ ਤਰਾਂ ਦਾ ਜ਼ਹਿਰੀਲਾ ਪਾਣੀ ਆ ਰਿਹਾ ਹੈ ਅਤੇ ਜਦ ਨਾਲੇ ਦਾ ਪਾਣੀ ਦਰਿਆ ਸਤਲੁਜ ਵਿਚ ਪੈਂਦਾ ਹੈ ਤਾਂ ਉਸ ਨਾਲ ਮਾਲਵਾ ਅਤੇ ਰਾਜਸਥਾਨ ਦੇ ਇਲਾਕਿਆਂ ਚ ਨਹਿਰੀ ਪਾਣੀ ਵਰਤਣ ਵਾਲੇ ਘਰਾਂ ਚ ਕਾਲਾ ਪੀਲੀਆ,ਕੈਂਸਰ, ਚਮੜੀ ਦੇ ਰੋਗਾਂ ਚ ਬਹੁਤ ਵਾਧਾ ਹੋਇਆ ਹੈ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਭਾਈ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਮੁੱਖ ਮੰਤਰੀ ਪੰਜਾਬ ਤੋਂ ਧਰਤੀ ਹੇਠਲੇ ਡੂੰਘੇ ਅਤੇ ਜ਼ਹਿਰੀਲੇ ਹੋ ਰਹੇ ਪਾਣੀ ਅਤੇ ਦਰਿਆਵਾਂ ਵਿੱਚ ਸੁੱਟੇ ਜਾ ਰਹੇ ਜ਼ਹਿਰਲੇ ਪਾਣੀ)ਦੇ ਮੁੱਦੇ ਤੇ ਤਰੁੰਤ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ, ਜਿਸ ਵਿਚ ਸਾਰੀਆਂ ਰਾਜਨੀਤਕ ਪਾਰਟੀਆਂ,ਕਿਸਾਨ ਜੱਥੇਬੰਦੀਆਂ ਬੁੱਧੀਜੀਵੀ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਸ਼ਾਮਲ ਕਰ ਕੇ ਇਸ ਗੰਭੀਰ ਮਸਲੇ ਤੇ ਗੱਲਬਾਤ ਕਰਨੀ ਚਾਹੀਦੀ ਹੈ ।
ਦਰਿਆਈ ਅਤੇ ਧਰਤੀ ਹੇਠਲੇ ਪਾਣੀਆਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ।
RELATED ARTICLES