ਪਨਗ੍ਰੇਨ ਅੰਦਰ ਆਊਟ ਮੁਲਾਜ਼ਮਾਂ ਦਾ ਆਰਥਿਕ ਸੋਸ਼ਣ ਤੁਰੰਤ ਬੰਦ ਕੀਤਾ ਜਾਵੇ

0
268

ਫਰੀਦਕੋਟ 1 5 ਜੁਲਾਈ (ਧਰਮ ਪ੍ਰਵਾਨਾਂ ) ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਪੰਜਾਬ ਅਧੀਨ ਪਨਗ੍ਰੇਨ ਏਜੰਸੀ ਅੰਦਰ ਸਰਕਾਰੀ ਕਣਕ ਭੰਡਾਰਾਂ ਦੀ ਰਖਵਾਲੀ ਕਰਦੇ ਆਊਟ ਸੋਰਸ ਸਕਿਉਰਟੀ ਗਾਰਡ ਕਰਮਚਾਰੀਆਂ ਨੂੰ ਲੈ ਕੇ ਵਿਭਾਗ ਦੇ ਕਈ ਅਧਿਕਾਰੀਆਂ ਵੱਲੋਂ ਸੰਗਰੂਰ ਅਤੇ ਮਲੇਰਕੋਟਲਾ ਤੇ ਕਈ ਹੋਰ ਜ਼ਿਲ੍ਹਿਆਂ ਵਿਚ ਬੋਗਸ ਹਾਜ਼ਰੀ ਲਾ ਕੇ ਘਪਲਾ ਕਰਨ ਦਾ ਦੋਸ਼ ਲਾਉਂਦੇ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਪ੍ਰਮੁੱਖ ਆਗੂਆਂ ਕਾ.ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਏਟਕ ਅਤੇ ,ਰਣਬੀਰ ਸਿੰਘ ਢਿੱਲੋਂ ਚੇਅਰਮੈਨ,ਦਰਸ਼ਨ ਸਿੰਘ ਲੁਬਾਣਾ ਪ੍ਧਾਨ,ਜਗਦੀਸ਼ ਸਿੰਘ ਚਾਹਲ ਜਨਰਲ ਸਕੱਤਰ,ਚਰਨ ਸਿੰਘ ਸਰਾਭਾ ਮੁੱਖ ਸਲਾਹਕਾਰ ,ਪ੍ਰੇਮ ਚਾਵਲਾ ਸੀਨੀ:ਮੀਤ ਪ੍ਰਧਾਨ ਗੌ:ਸਕੂਲ ਟੀਚਰ ਯੂਨੀਅਨ,ਰਣਜੀਤ ਸਿੰਘ ਰਾਣਵਾਂ ਸਕੱਤਰ ਜਨਰਲ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਨੇ ਕਿਹਾ ਕਿ ਆਊਟ ਸੋਰਸ ਕਰਮਚਾਰੀਆਂ ਦਾ ਪਨਗ੍ਰੇਨ ਅਧਿਕਾਰੀ ਅਤੇ ਠੇਕਾ ਕੰਪਨੀਆਂ ਮਿਲਕੇ ਆਰਥਿਕ ਸੋਸ਼ਣ ਕਰ ਰਹੀਆਂ ਹਨ ਅਤੇ ਸਰਕਾਰੀ ਖਜ਼ਾਨੇ ਨੂੰ ਭਰਪੂਰ ਚੂੰਨਾਂ ਲਾ ਰਹੀਆਂ ਹਨਵ। ਆਗੂਆਂ ਨੇ ਮੰਗ ਕੀਤੀ ਕਿ ਇਸ ਘਪਲੇਬਾਜ਼ੀ ਦਿ ਸਾਰੇ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਵਾ ਕੇ ,ਦੋਸੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ । ਆਗੂਆਂ ਨੇ ਅਫਸੋਸ ਪ੍ਰਗਟਾਇਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਘਪਲੇਬਾਜ਼ੀ ਨੂੰ ਨੰਗਾ ਕਰਨ ਵਾਲੇ ਆਗੂਆਂ ਨੂੰ ਹੀ ਨਿਸਾਨਾਂ ਬਣਾਕੇ ਬਦਲੀਆਂ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਮੁਲਾਜ਼ਮ ਆਗੂਆਂ ਨੇ ਅਧਿਕਾਰੀਆਂ ਦੀ ਇਸ ਕਾਰਵਾਈ ਦੀ ਸਖਤ ਨਿੰਦਾ ਕੀਤੀ । ਫੈਡਰੇਸ਼ਨ ਆਗੂਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਪਨਗ੍ਰੇਨ ਦੇ ਦੋਸੀ ਅਧਿਕਾਰੀਆਂ ਅਤੇ ਠੇਕਾ ਕੰਪਨੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਮੁਲਾਜ਼ਮ ਆਗੂਆਂ ਨੇ ਅੱਗੇ ਦੱਸਿਆ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨਾਲ ਸਬੰਧਤ ਸਮੂਹ ਜਥੇਬੰਦੀਆਂ ਦੀ ਇੱਕ ਭਰਵੀੰ ਮੀਟਿੰਗ 17 ਜੁਲਾਈ ਨੂੰ ਈਸੜੂ ਭਵਨ ਲੁਧਿਆਣਾ ਵਿਖੇ ਸੱਦੀ ਗਈ ਹੈ । ਇਸ ਮੀਟਿੰਗ ਵਿੱਚ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਸਰਕਾਰ ਦੇ ਖ਼ਿਲਾਫ਼ ਉਲੀਕੇ ਜਾਣ ਵਾਲੇ ਤਿੱਖੇ ਸੰਘਰਸ਼ਾਂ ਵਿਚ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਅਹਿਮ ਫੈਸਲੇ ਲਏ ਜਾਣਗੇ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ
ਹਰਭਜਨ ਸਿੰਘ ਪਿੱਲਖਣੀ ਪ੍ਰਧਾਨ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ(ਏਟਕ) ‘, ਕਰਤਾਰ ਸਿੰਘ ਪਾਲ ਸਕੱਤਰ ਪਸਸਫ, ਗੁਰਮੇਲ ਸਿੰਘ ਮੈਲਡੇ ਪ੍ਰਧਾਨ ਪੰਜਾਬ ਪੈਨਸ਼ਨਰ ਯੂਨੀਅਨ, ਜਨਰਲ ਸਕੱਤਰ ਅਵਤਾਰ ਸਿੰਘ ਗਗੜਾ,ਅਸੀਸ ਜੁਲਾਹਾ ਜਨਰਲ ਸਕੱਤਰ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ,ਗੁਰਪ੍ਰੀਤ ਸਿੰਘ ਮੰਗਵਾਲ ਪ੍ਰਧਾਨ ਪੈਰਾਮੈਡੀਕਲ ਮੇਲ-ਫੀਮੇਲ ਯੂਨੀਅਨ, ਕੋਕਰੀ ਸਕੱਤਰ ਪੰਜਾਬ ਰੋਡਵੇਜ ਟ੍ਰਾਂਸਪੋਰਟ ਵਰਕਰ ਯੂਨੀਅਨ(ਏਟਕ) ਆਦਿ ਸ਼ਾਮਲ ਸਨ ॥

Previous articleਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦੇ ਗਠਜੋੜ ਵਲੋ ਵੱਲੋਂ ਆਮ ਆਦਮੀ ਪਾਰਟੀ ਦੀ ਆਗੂ ਗਗਨ ਅਨਮੋਲ ਮਾਨ ਦਾ ਪੁਤਲਾ ਫੂਕਿਆ
Next articleਦਰਿਆਈ ਅਤੇ ਧਰਤੀ ਹੇਠਲੇ ਪਾਣੀਆਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ।

LEAVE A REPLY

Please enter your comment!
Please enter your name here