spot_img
Homeਮਾਝਾਗੁਰਦਾਸਪੁਰਅਨਮੋਲ ਗਗਨ ਵੱਲੋਂ ਸੰਵਿਧਾਨ ਵਿਰੁਧ ਟਿੱਪਣੀ ਤੇ ਕੀਤਾ ਰੋਸ ਪ੍ਰਦਰਸ਼ਨ

ਅਨਮੋਲ ਗਗਨ ਵੱਲੋਂ ਸੰਵਿਧਾਨ ਵਿਰੁਧ ਟਿੱਪਣੀ ਤੇ ਕੀਤਾ ਰੋਸ ਪ੍ਰਦਰਸ਼ਨ

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 15 ਜੁਲਾਈ (ਰਵੀ ਭਗਤ)-ਪਾਰਟੀ ਹਾਈ ਕਮਾਂਡ ਦੇ ਆਦੇਸ਼ਾਂ ਤੇ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਵੱਲੋਂ ਆਮ ਆਦਮੀ ਪਾਰਟੀ ਹਲਕਾ ਖਰੜ ਦੀ ਇੰਚਾਰਜ ਅਤੇ ਗਾਇਕ ਅਨਮੋਲ ਗਗਨ ਮਾਨ ਵੱਲੋਂ ਭਾਰਤੀ ਸੰਵਿਧਾਨ ਨੂੰ ਮਾੜਾ ਬੋਲਣ ਤੇ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਗੱਠਜੋੜ ਵੱਲੋਂ ਧਾਰੀਵਾਲ ਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਆਮ ਆਦਮੀ ਪਾਰਟੀ ਦਾ ਪੁਤਲਾ ਫੂਕਿਆ। ਇਸ ਦੌਰਾਨ ਅਕਾਲੀ ਦਲ-ਬਸਪਾ ਆਗੂਆਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜਿਨ੍ਹਾਂ ਨੇ ਔਰਤਾ ਦੀ ਆਜ਼ਾਦੀ ਲਈ ਵੀ ਬਹੁਤ ਵੱਡਾ ਸੰਘਰਸ਼ ਕੀਤਾ ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲੇ ਮਨੂੰਵਾਦੀ ਸਿਸਟਮ ਨੂੰ ਤੋਡ਼ ਕੇ ਪਵਿੱਤਰ ਸੰਵਿਧਾਨ ਦੀ ਸਥਾਪਨਾ ਕੀਤੀ ਅਤੇ ਔਰਤਾਂ ਦੇ ਹੱਕਾਂ ਦੀ ਗੱਲ ਕਰਦਿਆਂ ਉਨ੍ਹਾਂ ਬ੍ਰਿਟਿਸ਼ ਸਰਕਾਰ ਵੇਲੇ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਅੱਜ ਇੱਕ ਆਮ ਆਦਮੀ ਪਾਰਟੀ ਦੀ ਆਗੂ ਔਰਤ ਜਿਸ ਨੇ ਨਾ ਕਦੀ ਸੰਵਿਧਾਨ ਪੜ੍ਹਿਆ ਨਾ ਹੀ ਇਤਿਹਾਸ ਉਹ ਸੰਵਿਧਾਨ ਤੇ ਟੀਕਾ ਟਿੱਪਣੀ ਕਰ ਰਹੀ ਹੈ ਜੋ ਕਿ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਨਮੋਲ ਗਗਨ ਵੱਲੋਂ ਭਾਵੇਂ ਮੁਆਫ਼ੀ ਮੰਗ ਲਈ ਹੈ ਪਰ ਜਦ ਤੱਕ ਅਨਮੋਲ ਗਗਨ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਕੇ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ ਤਦ ਤਕ ਇਹ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਪ੍ਰਿੰ: ਨੰਦ ਲਾਲ ਕਲਿਆਣਪੁਰੀ, ਗੁਰਇਕਬਾਲ ਸਿੰਘ ਮਾਹਲ ਕੌਮੀ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ, ਡਾ. ਰਤਨ ਚੰਦ ਲੇਹਲ ਹਲਕਾ ਇੰਚਾਰਜ ਬਸਪਾ, ਬਾਬਾ ਮਹਿੰਦਰ ਸਿੰਘ, ਰਾਜਪਾਲ ਪ੍ਰਧਾਨ, ਬਲਕਾਰ ਸਿੰਘ, ਅਕਾਲੀ ਆਗੂ ਜੌਨ ਮਸੀਹ ਰਣੀਆ, ਮੁਕੇਸ਼ ਸੇਠ, ਸੱਤਪਾਲ ਸੋਹਲ, ਯਸ਼ਪਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਸਪਾ-ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments