spot_img
Homeਮਾਝਾਗੁਰਦਾਸਪੁਰਨਾਬਾਲਿਗ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਜੋਰਦਾਰ...

ਨਾਬਾਲਿਗ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਜੋਰਦਾਰ ਮੰਗ ਕੀਤੀ

ਜਗਰਾਉਂ 15 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ ) 288 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਚ ਅੱਜ ਇਕਤਰ ਹੋਏ ਕਿਸਾਨਾਂ ਮਜਦੂਰਾਂ ਨੇ ਬੀਤੇ ਦਿਨੀਂ ਪਿੰਡ ਰੂਮੀ ਦੀ ਅੱਠ ਸਾਲਾ ਨਾਬਾਲਿਗ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਜੋਰਦਾਰ ਮੰਗ ਕੀਤੀ। ਇਸ ਅਤਿਅੰਤ ਘਿਨਾਉਣੇ ਅਪਰਾਧ ਦੇ ਜਿੰਮੇਵਾਰ ਦੋਸ਼ੀ ਨੂੰ ਮੋਰਚੇ ਨੇ ਨਾਰਿਆਂ ਦੀ ਗੂੰਜ ਚ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ।ਕਿਸਾਨ ਆਗੂ ਧਰਮ ਸਿੰਘ ਸੂਜਾਪੁਰ ਦੀ ਪ੍ਰਧਾਨਗੀ ਹੇਠ ਚੱਲੇ ਇਸ ਮੋਰਚੇ ਚ ਧਰਨਾਕਾਰੀਆਂ ਨੇ ਬੀਤੇ ਦਿਨੀਂ ਰਾਜਪੁਰਾ,ਸਿਰਸਾ ਵਿਖੇ ਹਰਿਆਣਾ ਪੁਲਸ ਵਲੋਂ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਕਰਨ ਤੇ ਦੇਸ਼ ਧ੍ਰੋਹ ਦੇ ਮੁਕੱਦਮੇ ਦਰਜ ਕਰਨ ਦੀ ਸਖਤ ਨਿੰਦਿਆ ਕਰਦਿਆਂ ਦਰਜ ਪਰਚੇ ਰੱਦ ਕਰਨ ਦੀ ਮੰਗ ਕੀਤੀ।ਉਨਾਂ ਭਾਜਪਾ ਆਗੂਆਂ ਵਲੋਂ ਕਿਸਾਨਾਂ ਨੂੰ ਕਾਂਗਰਸੀ ਤੇ ਗੁੰਡੇ ਕਹਿਣ ਦੀ ਨਿੰਦਿਆ ਕਰਦਿਆਂ ਕਿਹਾ ਕਿ ਨੋ ਮਹੀਨੇ ਤੋਂ ਲੜ ਰਹੇ ਕਿਸਾਨਾਂ ਨੂੰ ਕਾਂਗਰਸੀ ਕਹਿਣਾ ਕਬੂਤਰ ਵਲੋਂ ਬਿੱਲੀ ਨੂੰ ਦੇਖ ਕੇ ਅੱਖਾਂ ਮੀਚਣਾ ਹੈ । ਉਨਾਂ ਭਾਜਪਾਈਆਂ ਨੂੰ ਮੋਦੀ ਭਗਤੀ ਛੱਡ ਕੇ ਹਕੀਕਤ ਨੂੰ ਸਮਝ ਕੇ ਅਨਿਲ ਜੋਸ਼ੀ ਵਾਂਗ ਕਿਸਾਨਾਂ ਦੇ ਹੱਕ ਚ ਖੜਣ ਦੀ ਸਲਾਹ ਦਿੱਤੀ। ਇਸ ਸਮੇਂ ਇਕ ਮਤੇ ਰਾਹੀਂ ਮੋਰਚੇ ਚ ਰਾਏਕੋਟ ਜਗਰਾਂਓ ਰੋਡ ਤੇ ਅਖਾੜਾ ਨਹਿਰ ਦੇ 150 ਸਾਲ ਪੁਰਾਣੇ ਪੁਲ ਦੇ ਪੁਨਰ ਨਿਰਮਾਣ ਦੀ ਮੰਗ ਲਈ ਚਲ ਰਹੇ ਧਰਨੇ ਦੀ ਹਿਮਾਇਤ ਕੀਤੀ ਹੈ।ਉਨਾਂ ਕਿਹਾ ਕਿ ਵਰਿਆਂ ਤੋਂ ਇਲਾਕਾਵਾਸੀ ਇਸ ਨਿਰਮਾਣ ਦੀ ਮੰਗ ਕਰ ਰਹੇ ਹਨ ਪਰ ਜਾਪਦਾ ਹੈ ਕਿ ਹਕੂਮਤ ਕਿਸੇ ਵੱਡੇ ਹਾਦਸੇ ਦੇ ਵਾਪਰਨ ਦੀ ਉਡੀਕ ਕਰ ਰਹੀ ਹੈ। ਇਸ ਸਮੇਂ ਅਪਣੇ ਸੰਬੋਧਨ ਚ ਜਗਤਾਰ ਸਿੰਘ ਦੇਹੜਕਾ ਬਲਾਕ ਪ੍ਰਧਾਨ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਬੀਤੇ ਸਮੇਂ ਚ ਨਿਜੀ ਕੰਪਨੀਆਂ ਨਾਲ ਕੀਤੇ ਗਏ ਦੇਸ਼ ਵਿਰੋਧੀ ਬਿਜਲੀ ਸਮਝੋਤੇ ਰੱਦ ਕਰਨ ਦੀ ਜੋਰਦਾਰ ਮੰਗ ਕੀਤੀ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਲਈ ਕਰਜੇ ਰੱਦ ਕਰਨ ਦਾ ਕੀਤਾ ਐਲਾਨ ਅਗਸਤ ਮਹੀਨੇ ਚ ਪਟਿਆਲਾ ਵਿਖੇ ਦਿਤੇ ਜਾ ਰਹੇ ਦਿਨ ਰਾਤ ਦੇ ਮਜਦੂਰਾਂ ਦੇ ਧਰਨੇ ਦੇ ਦਬਾਅ ਦਾ ਸਿੱਟਾ ਹੈ ਪਰ ਇਹ ਐਲਾਨ ਓਠ ਤੋ ਛਾਨਣੀ ਲਾਹੁਣ ਦੇ ਤੁਲ ਹੈ।ਇਸ ਸਮੇਂ ਅਪਣੇ ਸੰਬੋਧਨ ਚ ਟਰੇਡ ਯੂਨੀਅਨ ਆਗੂ ਜਗਦੀਸ਼ ਸਿੰਘ ਨੇ ਯੂਰੀਆ ਦੀ ਸੁਸਾਇਟੀਆਂ ਨੂੰ ਇਫਕੋ ਵਲੋਂ ਕੀਤੀ ਜਾ ਰਹੀ ਮਾੜੀ ਤੇ ਘੱਟ ਸਪਲਾਈ ਦੀ ਵੀ ਨਿੰਦਾ ਕੀਤੀ।ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ 18 ਜੁਲਾਈ ਨੂੰ ਇਨਕਲਾਬੀ ਵਿਦਿਆਰਥੀ ਲਹਿਰ ਦੇ ਆਗੂ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਸ਼ਹਾਦਤ ਦਿਵਸ ਤੇ ਬਰਨਾਲਾ ਵਿਖੇ ਨੌਜਵਾਨ ਕਿਸਾਨਾਂ ਦੀ ਸੂਬਾ ਪੱਧਰੀ ਚੇਤਨਾ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿਚ ਮੌਜੂਦਾ ਹਾਲਾਤ ਤੇ ਨੋਜਵਾਨਾਂ ਦੀ ਭੂਮਿਕਾ ਵਿਸ਼ੇ ਤੇ ਵਿਚਾਰ ਚਰਚਾ ਕੀਤੀ ਜਾਵੇਗੀ।ਅੱਜ ਦੇ ਧਰਨੇ ਚ ਹਰਭਜਨ ਸਿੰਘ ਦੌਧਰ,ਸੁਖਦੇਵ ਸਿੰਘ ਗਾਲਬ,ਬਖਤੌਰ ਸਿੰਘ,ਦਲਜੀਤ ਸਿੰਘ ਬਿੱਲੂ,ਮਦਨ ਸਿੰਘ ਆਦਿ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments