ਫ਼ਰੀਦਕੋਟ ਕਲੱਬ ਕੇਰਲ ਦੇ ਨਾਮੀ ਕਲੱਬ ਨਾਲ ਜੁੜਿਆ -ਡਿਪਟੀ ਕਮਿਸ਼ਨਰ

0
267

ਫ਼ਰੀਦਕੋਟ ,14 ਜੁਲਾਈ-(ਧਰਮ ਪ੍ਰਵਾਨਾਂ )
ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਆਈ .ਏ .ਐਸ ਵੱਲੋਂ ਪਿਛਲੇ ਸਾਲ ਆਪਣਾ ਅਹੁਦਾ ਸੰਭਾਲਣ ਉਪਰੰਤ ਜਿੱਥੇ ਜ਼ਿਲ੍ਹੇ ਵਿਚ ਚੱਲ ਰਹੇ ਵੱਖ- ਵੱਖ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਗਈ ਹੈ, ਉੱਥੇ ਹੀ ਉਨ੍ਹਾਂ ਵੱਲੋਂ ਨਾਗਰਿਕਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਸਮਾਂਬੰਧ ਲੋਕਾਂ ਤਕ ਪਹੁੰਚਾਉਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ।ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਫ਼ਰੀਦਕੋਟ ਦੇ ਇਕੋ ਇਕ ਵੱਕਾਰੀ ਕਲੱਬ “ਫ਼ਰੀਦਕੋਟ ਕਲੱਬ” ਨੂੰ ਦੇਸ਼ -ਵਿਦੇਸ਼ ਦੇ ਵੱਖ ਵੱਖ ਨਾਮੀ ਕਲੱਬਾਂ ਨਾਲ ਜੋੜ ਕੇ ਇਸ ਦੇ ਮੈਂਬਰਾਂ ਨੂੰ ਉਨ੍ਹਾਂ ਕਲੱਬਾਂ ਦੀਆਂ ਸੇਵਾਵਾਂ ਵੀ ਦਿਵਾਈਆਂ ਜਾਣਗੀਆਂ ।

ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀਆਂ ਇਨ੍ਹਾਂ ਸੁਹਿਰਦ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਤਹਿਤ ਕੇਰਲ ਦੀ ਰਾਜਧਾਨੀ ਤ੍ਰਿਵੇਂਦਰਮਪੁਰਮ ਦੇ ਇੱਕ ਵੱਕਾਰੀ ਕਲੱਬ ਵੱਲੋਂ ਫ਼ਰੀਦਕੋਟ ਕਲੱਬ ਨਾਲ ਜੁੜਨ/ਸਾਂਝਦਾਰੀ ਪਾਉਣ ਦੀ ਸਹਿਮਤੀ ਦਿੱਤੀ ਗਈ ਹੈ ।
ਤ੍ਰਿਵੇਂਦਰਮਪੁਰਮ ਦੇ ਸ੍ਰੀ ਮੱਲ੍ਹਮ ਕਲੱਬ ਵੱਲੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਲਿਖੀ ਗਈ ਚਿੱਠੀ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਕਲੱਬ ਫ਼ਰੀਦਕੋਟ ਕਲੱਬ ਨਾਲ ਸਾਂਝੇਦਾਰੀ ਪਾਉਣ ਲਈ ਦੋ ਤਰਫ਼ਾ ਸਮਝੌਤਾ ਕਰਨ ਨੂੰ ਪੂਰੀ ਤਰ੍ਹਾਂ ਤਿਆਰ ਹੈ ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਦੇਸ਼ ਵਿਦੇਸ਼ ਦੇ ਵੱਖ ਵੱਖ ਕਲੱਬਾਂ ਨੂੰ ਚਿੱਠੀ ਲਿਖੀ ਗਈ ਹੈ ਜਿਸ ਤਹਿਤ ਫ਼ਰੀਦਕੋਟ ਕਲੱਬ ਨੂੰ ਦੇਸ਼ ਦੇ ਕਲੱਬਾਂ ਨਾਲ ਜੋੜ ਕੇ ਇੱਕ ਦੂਜੇ ਕਲੱਬ ਦੀਆਂ ਸੁਵਿਧਾਵਾਂ ਦੀ ਸਾਂਝੇਦਾਰੀ ਕਰਨਾ ਹੈ ।ਜਿਸ ਨਾਲ ਸਾਰੀਆਂ ਕਲੱਬਾਂ ਦੇ ਮੈਂਬਰਾਂ ਨੂੰ ਇਕ ਦੂਜੇ ਰਾਜਾਂ / ਦੇਸ਼ਾਂ ਵਿਚ ਰਹਿਣ -ਸਹਿਣ ਅਤੇ ਖਾਣ ਪੀਣ ਸਮੇਤ ਉੱਥੇ ਸੈਰ ਸਪਾਟੇ ਵਿੱਚ ਵੱਡੀ ਮਦਦ ਮਿਲੇਗੀ ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੇਸ਼ ਦੇ ਹੋਰ ਕਲੱਬਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਅਤੇ ਜਲਦੀ ਹੀ ਫ਼ਰੀਦਕੋਟ ਕਲੱਬ ਦੇ ਦੇਸ਼ ਦੀਆਂ ਇੰਨਾ ਵਧੀਆ ਕਲੱਬਾਂ ਨਾਲ ਸਾਂਝਦਾਰੀ ਦੇ ਸਮਝੌਤੇ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਫਰੀਦਕੋਟ ਕਲੱਬ ਪਹਿਲਾਂ ਹੀ ਦੇਸ਼ ਦੇ ਵੱਡੀ ਗਿਣਤੀ ਕਲੱਬਾਂ ਨਾਲ ਜੁੜਿਆ ਹੋਇਆ ਹੈ ਤੇ ਇਸ ਦੀਆਂ ਸੁਵਿਧਾਵਾਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫ਼ਰੀਦਕੋਟ ਕਲੱਬ ਦੇ ਦੇਸ਼ ਵਿਦੇਸ਼ ਦੇ ਕਲੱਬਾਂ ਨਾਲ ਸਮਝੌਤਾ /ਸਾਂਝਦਾਰੀ ਹੋਣ ਨਾਲ ਇਤਿਹਾਸਕ ਸ਼ਹਿਰ ਫਰੀਦਕੋਟ ਇਕ ਸੈਲਾਨੀ ਕੇਂਦਰ ਵਜੋਂ ਵਿਕਸਤ ਹੋਵੇਗਾ ਅਤੇ ਇਸ ਇਤਿਹਾਸਕ ਜ਼ਿਲ੍ਹੇ ਦੇ ਵਪਾਰ ਨੂੰ ਵੀ ਵੱਡਾ ਹੁਲਾਰਾ ਮਿਲੇਗਾ।

Previous articleਸਰਕਾਰੀ ਪ੍ਰਾਇਮਰੀ ਸਕੂਲ ਬਾਬੋਵਾਲ ਵਿਖੇ ਲਾਇਬ੍ਰੇਰੀ ਲੰਗਰ ਲਗਾਇਆ ਗਿਆ *
Next articleਸ਼ਹੀਦ ਕਿਸਾਨ ਬਲਕਰਨ ਸਿੰਘ ਲੋਧੀਵਾਲ ਦੇ ਪਰਿਵਾਰ ਨੂੰ ਪੰਜ ਲੱਖ ਦਾ ਚੈਕ ਜਾਰੀ ਨਾ ਕੀਤਾਂ ਤਾਂ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ

LEAVE A REPLY

Please enter your comment!
Please enter your name here