Home ਗੁਰਦਾਸਪੁਰ ਕੱਲ੍ਹ 15 ਜੁਲਾਈ ਅਤੇ 16 ਜੁਲਾਈ ਨੂੰ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ...

ਕੱਲ੍ਹ 15 ਜੁਲਾਈ ਅਤੇ 16 ਜੁਲਾਈ ਨੂੰ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਲੱਗੇਗਾ ਪਲੇਸਮੈਂਟ ਕੈਂਪ

189
0

ਗੁਰਦਾਸਪੁਰ, 14 ਜੁਲਾਈ ( ਸਲਾਮ ਤਾਰੀ ) ਪਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ‘ ਘਰ-ਘਰ ਰੋਜ਼ਾਗਰ’ ਤਹਿਤ 15 ਜੁਲਾਈ ਨੂੰ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾਂ ਨੰਬਰ 217-18 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਪਲੇਸਮੈਂਟ ਲਗਾਇਆ ਜਾ ਰਿਹਾ ਹੈ। ਪਲੇਸਮੈਂਟ ਕੈਂਪ ਵਿਚ ਕੰਪਨੀ ਪੁਖਰਾਜ ਹਰਬਲ ਨੂੰ ਸੇਲਜ਼ ਐਗਜੈਕਟਿਵ ਅਤੇ ਅਸਿਸਟੈਂਟ ਮੈਨਜੇਰ ਚਾਹੀਦੇ ਹਨ। ਇਸਦੀ ਯੋਗਤਾ 10ਵੀਂ ਤੋਂ ਬੀ.ਏ ਪਾਸ ਹੈ। ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ ਮੌਕੇ ਤੇ ਹੀ ਆਫਰ ਲੈਟਰ ਵੰਡੇ ਜਾਣਗੇ। ਚਾਹਵਾਨ ਪ੍ਰਾਰਥੀ ਕੱਲ੍ਹ 15 ਜੁਲਾਈ ਨੂੰ ਸਵੇਰੇ 10 ਵਜੇ ਜਿਲਾ ਰੋਜ਼ਗਾਰ ਤੇ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰਬਰ 217-18 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਪਹੁੰਚਣ।

ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰਾਂ 16 ਜੁਲਾਈ ਨੂੰ ਵੀ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰਬਰ 217-18 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਪਲੇਸਮੈਂਟ ਲੱਗੇਗਾ। ਕੰਪਨੀ 179L5 ਨੂੰ ਸੇਲਜ਼ ਐਗਜੈਕਟਿਵ ਅਤੇ ਅਸਿਸਟੈਂਟ ਮੈਨਜੇਰ ਚਾਹੀਦੇ ਹਨ। ਇਸ ਦੀ ਯੋਗਤਾ ਵੀ 10 ਤੋਂ ਬੀ.ਏ ਪਾਸ ਹੈ। ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ ਮੌਕੇ ਤੇ ਹੀ ਆਫਰ ਲੈਟਰ ਵੰਡੇ ਜਾਣਗੇ।

Previous articleਜਗਰੂਪ ਸਿੰਘ ਸੇਖਵਾਂ ਪਿੰਡ ਧਾਵੇ ਪਹੁੰਚੇ
Next articleमास्टर कैडर यूनियन द्वारा वित्त आयोग की प्रतियां जला कर सरकार के विरूद्ध किया गया रोष प्रदर्शन
Editor at Salam News Punjab

LEAVE A REPLY

Please enter your comment!
Please enter your name here