ਸਰਕਾਰੀ ਪੌਲੀਟੈਕਨਿਕ ਕਾਲਜ ਦੇ ਈ.ਸੀ.ਈ ਵਿਭਾਗ ਦੇ ਸਾਰੇ ਵਿਦਿਆਰਥੀਆਂ ਦੀ ਨੌਕਰੀ ਲਈ ਹੋਈ ਚੋਣ

0
296

ਬਟਾਲਾ 14 ਜੁਲਾਈ (ਸਲਾਮ ਤਾਰੀ ) – ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਨੇ ਈ.ਸੀ.ਈ ਵਿਭਾਗ ਨੇ ਫਾਈਨਲ ਕਲਾਸ ਦਾ ਆਖ਼ਰੀ ਪੇਪਰ ਦੇਣ ਆਏ ਵਿਦਿਆਰਥੀਆਂ ਨੂੰ ਪੇਪਰ ਦੇਣ ਉਪਰੰਤ 2 ਘੰਟੇ ਵਿੱਚ ਹੀ ਪ੍ਰਸਿੱਧ ਮਲਟੀਨੈਸ਼ਨਲ ਕੰਪਨੀ ਵਿੱਚ ਨੌਕਰੀ ’ਤੇ ਨਿਯੁਕਤ ਕਰਵਾ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਇੰਜੀ. ਅਜੇ ਕੁਮਾਰ ਅਰੋੜਾ ਨੇ ਦੱਸਿਆ ਕਿ ਵਿਭਾਗ ਦੇ ਮੁਖੀ ਇੰਜੀ: ਸੁਖਜਿੰਦਰ ਸਿੰਘ ਸੰਧੂ, ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਨੁਮਾਇੰਦਿਆਂ ਦੇ ਯਤਨਾ ਸਦਕਾ ਵਿਦਿਆਰਥੀਆਂ ਨੂੰ ਇਹ ਨੌਂਕਰੀਆਂ ਹਾਸਲ ਹੋਈਆਂ ਹਨ। ਪ੍ਰਿੰਸੀਪਲ ਅਰੋੜਾ ਨੇ ਦੱਸਿਆ ਕਿ ਕਾਲਜ ਦੇ ਪਲੇਸਮੈਂਟ ਸੈੱਲ ਵੱਲੋਂ ਕਾਲਜ ਵਿਖੇ ਇੰਟਰਵਿਊ ਆਯੋਜਿਤ ਕੀਤੀ ਗਈ ਜਿਸ ਉਪਰੰਤ ਲਿਊਮੈਕਸ ਕੰਪਨੀ ਰਿਵਾੜੀ ਹਰਿਆਣਾ ਅਤੇ ਰੈਡੀਐਂਸ ਕੰਪਨੀ ਹੈਦਰਾਬਾਦ ਵੱਲੋੰ ਈ.ਸੀ.ਈ ਵਿਭਾਗ ਦੇ ਸਾਰੇ ਦੇ ਸਾਰੇ ਵਿਦਿਆਰਥੀਆਂ ਦੀ 1.80 ਲੱਖ ਰੁਪਏ ਸਾਲਾਨਾ ਪੈਕੇਜ ਦੇ ਨਾਲ ਚੋਣ ਕਰ ਲਈ ਗਈ ਹੈ।

ਇਨ੍ਹਾਂ ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਤਕਸੀਮ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਇੰਜੀ: ਅਜੇ ਕੁਮਾਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਕਾਲਜ ਦੇ ਪਲੇਸਮੈਂਟ ਸੈੱਲ ਵੱਲੋਂ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸਰਕਾਰੀ ਅਰਧ ਸਰਕਾਰੀ ਅਦਾਰਿਆਂ, ਵਿਭਾਗਾਂ, ਨੈਸ਼ਨਲ, ਮਲਟੀ ਨੈਸ਼ਨਲ ਕੰਪਨੀਆਂ ਵਿੱਚ ਨੌਕਰੀਆਂ ਵੱਡੇ ਵੱਡੇ ਪੈਕੇਜ ਦਿਵਾ ਕੇ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਈ.ਸੀ.ਈ ਵਿਭਾਗ ਦੇ ਮੁਖੀ ਸੁਖਜਿੰਦਰ ਸਿੰਘ ਸੰਧੂ, ਰਾਜਦੀਪ ਸਿੰਘ ਬੱਲ, ਸ਼ਿਵਰਾਜਨ ਪੁਰੀ, ਜਸਬੀਰ ਸਿੰਘ, ਸਾਹਿਬ ਸਿੰਘ, ਤੇਜ ਪ੍ਰਤਾਪ ਸਿੰਘ ਕਾਹਲੋਂ, ਜਗਦੀਪ ਸਿੰਘ, ਰਾਜਿੰਦਰ ਕੁਮਾਰ, ਸਤਿੰਦਰ ਕੌਰ ਆਦਿ ਵੀ ਹਾਜ਼ਰ ਸਨ।

Previous articleਸਾਇੰਸ ਸਿਟੀ ਵਿਖੇ ਪ੍ਰਮਾਣੂ ਸ਼ਕਤੀ ਤੇ ਅਧਾਰਤ ਗੈਲਰੀ ਦਾ ਵਿਸਥਾਰ ਸੈਲਾਨੀਆਂ ਦੇ ਲਈ ਖਿੱਚ ਦਾ ਕੇਂਦਰ ਬਣੇਗੀ ਨਿਊਕਲੀਅਰ ਪਾਵਰ ਗੈਲਰੀ : ਡਾ.ਜੈਰਥ
Next articleਸਹਿਕਾਰਤਾ ਵਿਭਾਗ ਨੇ ਕਿਸਾਨਾਂ ਦੀ ਫੜ੍ਹੀ ਬਾਂਹ-ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 45 ਕਰੋੜ ਰੁਪਏ ਜਾਰੀ
Editor-in-chief at Salam News Punjab

LEAVE A REPLY

Please enter your comment!
Please enter your name here