ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 4 ਜੂਨ (ਰਵੀ ਭਗਤ)-ਸਥਾਨਕ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਬਿਧੀਪੁਰ ਸਿੱਧਵਾਂ ਬਾਈਪਾਸ ਤੇ ਇਕ ਅੰਬਾਂ ਦੇ ਭਰੇ ਟਰੱਕ ਦੇ ਪਲਟਣ ਕਾਰਨ ਟਰੱਕ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਚੌਕੀ ਇੰਚਾਰਜ ਨੌਸ਼ਹਿਰਾ ਮੱਝਾ ਸਿੰਘ ਏ.ਐਸ.ਆਈ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਟਰੱਕ ਨੰ: ਐਚ,ਆਰ 69 ਏ 4849 ਜਿਸ ਨੂੰ ਡਰਾਈਵਰ ਵਿੱਕੀ ਖੁਰਾਨਾ ਚਲਾ ਕੇ ਗੁਰਦਾਸਪੁਰ ਸਾਈਡ ਨੂੰ ਜਾ ਰਿਹਾ ਸੀ ਅਤੇ ਜਦੋਂ ਉਹ ਪਿੰਡ ਬਿਧੀਪੁਰ-ਸਿਧਵਾਂ ਬਾਈਪਾਸ ਤੇ ਪਹੁੰਚਿਆ ਤਾਂ ਰੇਤ ਦੀ ਭਰੀ ਓਵਰਲੋਰਡ ਟਰਾਲੀ ਨਾਲ ਟਕਰਾਉਣ ਤੋਂ ਬਾਅਦ ਟਰੱਕ ਪਲਟ ਗਿਆ ਅਤੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਵਾਹਨ ਕਬਜ਼ੇ ਵਿੱਚ ਲੈ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਥੇ ਦੱਸਣਯੋਗ ਹੈ ਕਿ ਬਿਧੀਪੁਰ ਸਿੱਧਵਾਂ ਬਾਈਪਾਸ ਤੇ ਬਣਿਆ ਅਣ-ਅਧਿਕਾਰਤ ਕੱਟ ਕਾਰਨ ਪਹਿਲਾਂ ਵੀ ਕਈ ਲੋਕ ਮੌਤ ਦੇ ਮੂੰਹ ਚ ਜਾ ਚੁੱਕੇ ਹਨ। ਸਰਕਾਰ ਨੂੰ ਇਸ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ।
ਨੈਸ਼ਨਲ ਹਾਈਵੇ ਤੇ ਪਲਟਿਆ ਟਰੱਕ, ਚਾਲਕ ਦੀ ਮੌਕੇ ਤੇ ਮੌਤ
RELATED ARTICLES