ਜਗਰਾਉਂ ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ) ਬੀਤੇ ਦਿਨੀ ਜਗਰਾਉਂ ਵਿਖੇ ਸੇਵਾ ਮੁਕਤ ਮਿਉਂਸਪਲ ਮੁਲਾਜਮਾਂ ਨੇ ਇਕੱਤਰ ਹੋ ਕੇ ਪੰਜਾਬ ਪੱਧਰ ਤੇ “ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ਼ ਯੂਨੀਅਨ” ਨਾਂ ਦੀ ਯੂਨੀਅਨ ਕਾਇਮ ਕਰਨ ਦਾ ਫੈਸਲਾ ਕੀਤਾ ਜਿਸ ਦੀ ਤਿਆਰੀ ਲਈ ਰੀਜਨ ਪੱਧਰ ਤੇ ਸੇਵਾ ਮੁਕਤ ਮਿਉਂਸਪਲ ਕਰਮਚਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਜਿਸ ਦੀ ਲੜੀ ਤਹਿਤ ਮਿਤੀ 28 ਜੂਨ ਨੂੰ ਬਠਿੰਡਾ ਅਤੇ 5 ਜੁਲਾਈ ਨੂੰ ਜਲੰਧਰ ਵਿਖੇ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਹੁਣ 18 ਜੁਲਾਈ ਨੂੰ ਸਵੇਰੇ 11:00 ਵਜੇ ਸ੍ਰੀ ਦੁਰਗਾ ਮੰਦਰ ਅਤੇ ਧਰਮਸ਼ਾਲਾ ਜਵਾਹਰ ਨਗਰ ਲੁਧਿਆਣਾ ਵਿਖੇ ਰੀਜਨ ਲੁਧਿਆਣਾ ਦੇ ਸੇਵਾ ਮੁਕਤ ਮਿਉਂਸਪਲ ਮੁਲਾਜ਼ਮਾਂ ਦੀ ਮੀਟਿੰਗ ਸ੍ਰੀ ਧਰਮਿੰਦਰ ਬਾਂਡਾ ਸਰਹੰਦ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਜਿਸ ਵਿਚ ਯੂਨੀਅਨ ਦੇ ਕਾਰਜਾਕਾਰੀ ਸੂਬਾ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਬਠਿੰਡਾ ਤੋਂ ਇਲਾਵਾ ਭਰਾਤਰੀ ਜਥੇਬੰਦੀ ਪੰਜਾਬ ਮਿਉਂਸਪਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਜਨਕ ਰਾਜ ਮਾਨਸਾ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਰਹੇ ਹਨ । ਉਕਤ ਆਗੂਆਂ ਨੇ ਰੀਜਨ ਲੁਧਿਆਣਾ ਦੇ ਮੌਜੂਦਾ ਅਤੇ ਰਿਟਾਇਰਡ ਮਿਉਂਸਪਲ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਨਿਸ਼ਚਿਤ ਸਥਾਨ ਤੇ ਪਹੁੰਚ ਕੇ ਮੀਟਿੰਗ ਵਿੱਚ ਆਪਣੀ ਸ਼ਮੂਲੀਅਤ ਕਰਨ ।
*ਸੇਵਾ ਮੁਕਤ ਮਿਉਂਸਪਲ ਮੁਲਾਜ਼ਮ ਹੋਣ ਲੱਗੇ ਜਥੇਬੰਦ* *18 ਨੂੰ ਰੀਜਨ ਪੱਧਰੀ ਮੀਟਿੰਗ ਲੁਧਿਆਣਾ ‘ਚ*
RELATED ARTICLES