Home ਜਗਰਾਓਂ ਪੁਲਿਸ ਤਸ਼ੱਦਦ ਦੀ ਸ਼ਿਕਾਰ ਲੜਕੀ ਨੂੰ ਇਨਸਾਫ਼ ਦਿਵਾਉਣ ਦਾ ਲਿਆ ਫੈਸਲਾ

ਪੁਲਿਸ ਤਸ਼ੱਦਦ ਦੀ ਸ਼ਿਕਾਰ ਲੜਕੀ ਨੂੰ ਇਨਸਾਫ਼ ਦਿਵਾਉਣ ਦਾ ਲਿਆ ਫੈਸਲਾ

164
0

ਜਗਰਾਉਂ 13 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਪੁਲਿਸ ਅੱਤਿਆਚਾਰਾਂ ਦੀ ਸ਼ਿਕਾਰ ਦਲਿਤ ਲੜਕੀ ਕੁਲਵੰਤ ਕੌਰ ਰਸੂਲਪੁਰ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦੇਣ ਵਿਚ ਸਥਾਨਕ ਪੁਲਿਸ ਅਫਸਰਾਂ ਦੀ ਦੋਗਲ਼ੀ ਨੀਤੀ ਖਿਲਾਫ਼ ਉਲੀਕੇ ਜਾਣ ਵਾਲੇ ਅਗਲੇ ਸੰਘਰਸ਼ ਸਬੰਧੀ ਅੱਜ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ, ਕਿਸਾਨ ਯੂਨੀਅਨ ਯੂਥ ਵਿੰਗ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਤੇ ਯੂਥ ਆਗੂ ਜਸਵਿੰਦਰ ਹੈਪੀ ਤੋਂ ਇਲਾਵਾ ਜਗਰੂਪ ਸਿੰਘ , ਗੁਰਚਰਨ ਸਿੰਘ, ਰਾਮ ਸਿੰਘ, ਗੁਰਮੀਤ ਸਿੰਘ ਸਮੇਤ ਇਕਬਾਲ ਸਿੰਘ ਰਸੂਲਪੁਰ ਵੀ ਹਾਜ਼ਰ ਸਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਤਰਲੋਚਨ ਸਿੰਘ ਝੋਰੜਾਂ ਤੇ ਕਰਮਜੀਤ ਮਾਣੂੰਕੇ ਨੇ ਦੱਸਿਆ ਕਿ ਤੱਤਕਾਲੀ ਥਾਣੇਦਾਰ ਗੁਰਿੰਦਰ ਬੱਲ ਹੁਣ ਡੀ.ਅੈਸ.ਪੀ. ਪਟਿਆਲਾ ਨੇ ਗਰੀਬ ਪਰਿਵਾਰ ਤੇ ਅੱਤਿਆਚਾਰ ਕਰਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ ਨੌਜਵਾਨ ਲੜਕੀ ਨੂੰ ਕਰੰਟ ਲਗਾ ਕੇ ਸਦਾ ਲਈ ਨਕਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ ਪਹਿਲਾਂ ਜਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ਼ ਨੂੰ ਮਿਲਿਆ ਜਾਵੇਗਾ ਅਤੇ ਫਿਰ ਲੋੜ ਮੁਤਾਬਕ ਵਿਆਪਕ ਪੱਧਰ ‘ਤੇ ਜਨਤਕ ਸੰਘਰਸ਼ ਵਿੱਢਿਆ ਜਾਵੇਗਾ। ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਇਨਸਾਫ਼ ਦੀ ਥਾਂ ਕੌਮੀ ਕਮਿਸ਼ਨਾਂ ਦੇ ਹੁਕਮਾਂ ਨੂੰ ਦਰਕਿਨਾਰ ਕਰਨਾ ਪੁਲਿਸ ਦਾ ਕਰੂਰਤਾ ਭਰਿਆ ਰਵਈਆ ਕਰਾਰ ਦਿੱਤਾ। ਮੀਟਿੰਗ ਵਿੱਚ ਉਨ੍ਹਾਂ ਵੋਟ ਵਟੋਰੂ ਸਿਆਸੀ ਲੀਡਰਾਂ ‘ਤੇ ਨਿਸ਼ਾਨੇ ਸਾਧੇ।

Previous articleਬਲਾਕ ਸ੍ਰੀ ਹਰਗੋਬਿੰਦਪੁਰ ਵਿਖੇ ਨਿਯਮਾਂ ਤਹਿਤ ਕਰਵਾਏ ਜਾ ਰਹੇ ਵਿਕਾਸ ਕਾਰਜ-ਬੀਡੀਪੀਓ ਪਰਮਜੀਤ ਕੋਰ
Next articleਐਕਸੀਅਨ ਸਰਬਰਾਜ ਵਲੋਂ ‘ਮਾਊਂਟ ਐਵਰੈਸਟ’ ਯਾਤਰਾ ਦੌਰਾਨ ਖਿੱਚੀਆਂ ਤਸਵੀਰਾਂ ਦੀਆਂ ਗੈਲਰੀਆਂ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਸਥਾਪਿਤ

LEAVE A REPLY

Please enter your comment!
Please enter your name here