ਸਰਕਾਰ ਵੱਲੋਂ ਨਿਰਧਾਰਤ ਕੈਟਾਗਰੀਆਂ ਨੂੰ ਜ਼ਿਲ੍ਹੇ ਵਿੱਚ ਬਿਲਕੁਲ ਮੁਫ਼ਤ ਲੱਗ ਰਹੀ ਹੈ ਕੋਰੋਨਾ ਵੈਕਸੀਨ – ਡੀ.ਸੀ.

0
236

ਵੈਕਸੀਨ ਲਈ 430 ਰੁਪਏ ਫੀਸ ਕੇਵਲ ਉਨ੍ਹਾਂ ਲਈ ਜੋ ਨਿਰਧਾਰਤ ਕੈਟਾਗਰੀਆਂ ਵਿੱਚ ਨਹੀਂ ਆਉਂਦੇ ਜਾਂ ਕੋਈ ਵਿਅਕਤੀ ਆਪਣੀ ਵਾਰੀ ਤੋਂ ਪਹਿਲਾਂ ਵੈਕਸੀਨ ਲਗਵਾਉਣੀ ਚਾਹੁੰਦਾ ਹੈ

ਬਟਾਲਾ, 5 ਜੂਨ ( ਸਲਾਮ ਤਾਰੀ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਇਹ ਸਪੱਸ਼ਟ ਕੀਤਾ ਹੈ ਕਿ ਸਰਕਾਰ ਵੱਲੋਂ ਜਿਹੜੀਆਂ ਵੀ ਕੈਟਾਗਰੀਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਹਦਾਇਤ ਕੀਤੀ ਗਈ ਹੈ ਉਨ੍ਹਾਂ ਸਾਰੇ ਯੋਗ ਵਿਅਕਤੀਆਂ ਨੂੰ ਪੂਰੇ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਵੱਲੋਂ ਕੋਰੋਨਾ ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਵੱਲੋਂ ਜੋ 430 ਰੁਪਏ ਫੀਸ ਲੈ ਕੇ ਵੈਕਸੀਨ ਲਗਾਈ ਜਾ ਰਹੀ ਹੈ ਉਹ ਕੇਵਲ ਉਨ੍ਹਾਂ ਵਿਅਕਤੀਆਂ ਲਈ ਹੈ ਜੋ ਸਰਕਾਰ ਵੱਲੋਂ ਨਿਰਧਾਰਤ ਗੈਟਾਗਰੀਆਂ ਵਿੱਚ ਨਹੀਂ ਆਉਂਦੇ ਜਾਂ ਉਹ ਵਿਅਕਤੀ ਜੋ ਆਪਣੀ ਵਾਰੀ ਤੋਂ ਪਹਿਲਾਂ ਜਲਦੀ ਵੈਕਸੀਨ ਲਗਵਾਉਣੀ ਚਾਹੁੰਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਮੀਡੀਆ ਦੇ ਇੱਕ ਹਿੱਸੇ ਵਿੱਚ ਜੋ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਕਿ ਵੈਕਸੀਨ ਪੈਸੇ ਲੈ ਕੇ ਲਗਾਈ ਜਾ ਰਹੀ ਹੈ ਇਹ ਬਿਲਕੁਲ ਨਿਰਅਧਾਰ ਹੈ। ਉਨ੍ਹਾਂ ਕਿਹਾ ਕਿ ਯੋਗ ਵਿਅਕਤੀਆਂ ਨੂੰ ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਅਤੇ ਜਿਹੜੀਆਂ ਕੈਟਾਗਰੀਆਂ ਨੂੰ ਸਰਕਾਰ ਵੱੱੱੱਲੋਂ ਵੈਕਸੀਨ ਲਗਵਾਉਣ ਲਈ ਕਿਹਾ ਗਿਆ ਹੈ ਉਹ ਯੋਗ ਵਿਅਕਤੀ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਜਾ ਕੇ ਮੁਫ਼ਤ ਵੈਕਸੀਨ ਲਗਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕਾ ਹੈ ਕਿ ਰੈੱਡ ਕਰਾਸ ਵੱਲੋਂ ਵੈਕਸੀਨ ਦੀ 430 ਰੁਪਏ ਦੀ ਫੀਸ ਕੇਵਲ ਉਨ੍ਹਾਂ ਵਿਅਕਤੀਆਂ ਕੋਲੋਂ ਲਈ ਜਾ ਰਹੀ ਹੈ ਜੋ ਸਰਕਾਰ ਵੱਲੋਂ ਨਿਰਧਾਰਤ ਕੈਟਾਗਰੀਆਂ ਵਿੱਚ ਨਹੀਂ ਆਉਂਦੇ, ਜਾਂ ਕੁਝ ਵਿਅਕਤੀ ਜਿਨ੍ਹਾਂ ਵਿਦੇਸ਼ ਜਾਣਾ ਹੁੰਦਾ ਹੈ ਅਤੇ ਉਹ ਜਲਦੀ ਵੈਕਸੀਨ ਲਗਵਾਉਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਸਰਕਾਰ ਵੱਲੋਂ ਨਿਰਧਾਰਤ ਕੈਟਾਗਰੀ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਵੈਕਸੀਨ ਬਿਲਕੁਲ ਮੁਫ਼ਤ ਲੱਗ ਰਹੀ ਹੈ।

Previous articleਜ਼ਿਲ੍ਹਾ ਕਚਹਿਰੀਆਂ , ਗੁਰਦਾਸਪੁਰ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ
Next articleਵਾਤਾਵਰਣ ਦਿਵਸ ਮੋਕੇ ਸਮਾਜਸੇਵੀ ਸੰਸਥਾਂਵਾ ਨੇ ਰੁੱਖ ਲਗਾਏ
Editor-in-chief at Salam News Punjab

LEAVE A REPLY

Please enter your comment!
Please enter your name here