Home ਗੁਰਦਾਸਪੁਰ ਪਿੰਡ ਜਾਗੋਵਾਲ ਬਾਂਗਰ ਰੋਜ਼ਗਾਰ ਕੈਂਪ ਲਗਾਇਆ

ਪਿੰਡ ਜਾਗੋਵਾਲ ਬਾਂਗਰ ਰੋਜ਼ਗਾਰ ਕੈਂਪ ਲਗਾਇਆ

168
0

ਕਾਦੀਆ 13 ਜੁਲਾਈ (ਸਲਾਮ ਤਾਰੀ)

ਸ. ਫਤਹਿਜੰਗ ਸਿੰਘ ਬਾਜਵਾ ਜੀ ਵਿਧਾਇਕ ਕਾਦੀਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਜਾਗੋਵਾਲ ਬਾਂਗਰ ਵਿਖੇ ਰੋਜ਼ਗਾਰ ਕੈਂਪ ਲਗਾਇਆ ਗਿਆ ਜਿੱਥੇ ਕੋਰਸਾਂ ਦੀ ਅਤੇ ਨੌਂਕਰੀ ਦੀ ਜਾਣਕਾਰੀ ਦੇਣ ਦੇ ਨਾਲ ਦੱਸਿਆ ਗਿਆ ਕਿ ਬਾਜਵਾ ਸਾਹਿਬ ਵਲੋਂ CT ਯੂਨੀਵਰਸਿਟੀ ਜਲੰਧਰ ਵਿਖੇ ਜਿੱਥੇ ਪਹਿਲਾਂ ਹੀ ਵੱਖ ਵੱਖ ਕੋਰਸਾਂ ਲਈ 100 ਦੇ ਕਰੀਬ ਬੇਰੁਜ਼ਗਾਰ ਲੜਕੇ ਲੜਕੀਆਂ ਦੇ ਦੋ ਬੈਚ ਜਾ ਚੁੱਕੇ ਹਨ ਹੁਣ ਤੀਜਾ ਬੈਚ ਜਾ ਰਿਹਾ ਹੈ।ਇਹ ਜੋ ਕੋਰਸ ਕਰਵਾਏ ਜਾ ਰਹੇ ਹਨ ਉੱਥੇ ਬੱਚਿਆਂ ਦੀਆਂ ਫੀਸਾਂ ਦਾ, ਰਹਿਣ ਦਾ, ਖਾਣ ਪੀਣ ਦਾ ਅਤੇ ਵਰਦੀਆਂ ਤੱਕ ਦਾ ਸਾਰਾ ਖਰਚਾ ਬਾਜਵਾ ਸਾਹਿਬ ਵਲੋਂ ਆਪਣੇ ਕੋਲੋਂ ਕੀਤਾ ਜਾਵੇਗਾ।ਸੋ ਕੋਰਸ ਕਰਦਿਆਂ ਹੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੀ ਬਾਜਵਾ ਸਾਹਿਬ ਵਲੋਂ ਦਿੱਤੇ ਜਾਣਗੇ ਅਤੇ ਜੇ ਕੋਈ ਕੋਰਸ ਕਰਨ ਤੋਂ ਬਾਅਦ ਆਪਣਾ ਕਾਰੋਬਾਰ ਵੀ ਕਰਨਾ ਚਾਹੇਗਾ ਤਾਂ ਬਾਜਵਾ ਸਾਹਿਬ ਵਲੋਂ ਉਸਨੂੰ ਸਰਕਾਰ ਵਲੋਂ ਕਾਰੋਬਾਰ ਲਈ ਲੋਨ ਵੀ ਦਵਾਇਆ ਜਾਵੇਗਾ।

Previous articleਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਬੇਹੱਦ ਕੀਤੀ ਜਾਵੇ – ਐੱਸ.ਐੱਮ.ਓ. ਭੁੱਲਰ
Next articleਜਗਰੂਪ ਸਿੰਘ ਸੇਖਵਾਂ ਸ਼ੀਂ ਭਟਿਆਂ ਪਹੁੰਚੇ
Editor at Salam News Punjab

LEAVE A REPLY

Please enter your comment!
Please enter your name here