spot_img
Homeਦੋਆਬਾਕਪੂਰਥਲਾ-ਫਗਵਾੜਾਔਲਿਵ ਗਰੀਨ ਰੰਗ ਦੇ ਵਾਹਨ ਅਤੇ ਵਰਦੀ ਦੀ ਵਰਤੋਂ ’ਤੇ ਰੋਕ

ਔਲਿਵ ਗਰੀਨ ਰੰਗ ਦੇ ਵਾਹਨ ਅਤੇ ਵਰਦੀ ਦੀ ਵਰਤੋਂ ’ਤੇ ਰੋਕ

ਕਪੂਰਥਲਾ, 12 ਜੁਲਾਈ ( ਮੀਨਾ ਗੋਗਨਾ )

ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਭਾਰਤੀ ਫੌਜ ਤੋਂ ਬਿਨ੍ਹਾਂ ਕਿਸੇ ਵੀ ਵਿਅਕਤੀ ਦੇ ਔਲਿਵ ਗਰੀਨ ਰੰਗ ਦੀ ਵਰਦੀ ਅਤੇ ਵਾਹਨ ਦੀ ਵਰਤੋਂ ਕਰਨ ’ਤੇ ਰੋਕ ਲਾਉਣ ਦਾ ਨਿਰਦੇਸ਼ ਦਿੱਤਾ ਹੈ।
ਉਨ੍ਹਾਂ ਹੁਕਮ ਵਿਚ ਕਿਹਾ ਹੈ ਕਿ ਕੁਝ ਵਿਅਕਤੀ ਔਲਿਵ ਗਰੀਨ ਰੰਗ ਦੀ ਵਰਦੀ ਤੇ ਇਸੇ ਰੰਗ ਦੇ ਵਹੀਕਲਜ਼ , ਵਰਤਦੇ ਹਨ , ਜਦਕਿ ਇਨ੍ਹਾਂ ਦੀ ਵਰਤੋਂ ਭਾਰਤੀ ਫੌਜ ਦੁਆਰਾ ਕੀਤੀ ਜਾਂਦੀ ਹੈ, ਜਿਸ ਕਰਕੇ ਸਮਾਜ ਵਿਰੋਧੀ ਤੱਤਾਂ ਵਲੋਂ ਅਜਿਹੇ ਰੰਗ ਦੀ ਵਰਦੀ ਜਾਂ ਵਹੀਕਲਜ਼ ਆਦਿ ਦੀ ਵਰਤੋਂ ਕਰਨ ਕਰਕੇ ਗੈਰ ਕਾਨੂੰਨੀ ਕਾਰਵਾਈ ਜਾਂ ਹਿੰਸਕ ਘਟਨਾ ਨੂੰ ਅੰਜਾਮ ਦੇ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਅੰਦਰ ਔਲਿਵ ਗਰੀਨ ਰੰਗ ਦੀ ਵਰਦੀ ਅਤੇ ਇਸੇ ਰੰਗ ਦੀਆਂ ਜੀਪਾਂ, ਮੋਟਰ ਸਾਈਕਲਾਂ, ਮੋਟਰ ਗੱਡੀਅਾਂ ਦੀ ਵਰਤੋਂ ਆਮ ਜਨਤਾ ਵਲੋਂ ਬਿਲਕੁਲ ਬੰਦ ਕੀਤੀ ਜਾਂਦੀ ਹੈ।
ਇਹ ਹੁਕਮ 08-09-2021 ਤੱਕ ਲਾਗੂ ਰਹਿਣਗੇ।
ਕੈਪਸਨ- ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਦੀਪਤੀ ਉੱਪਲ ਦੀ ਤਸਵੀਰ।

RELATED ARTICLES
- Advertisment -spot_img

Most Popular

Recent Comments