spot_img
Homeਮਾਲਵਾਜਗਰਾਓਂਬਹੁਜਨ ਸਮਾਜ ਵਲੋਂ ਅੰਬੇਦਕਰੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ

ਬਹੁਜਨ ਸਮਾਜ ਵਲੋਂ ਅੰਬੇਦਕਰੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ

ਜਗਰਾਉਂ 11। ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ )ਅੱਜ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਭਵਨ ਵਿਖੇ ਬਹੁਜਨ ਸਮਾਜ ਵਲੋਂ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਦੇ ਵਿਚਾਰਧਾਰਕ ਫ਼ਲਸਫ਼ੇ ਨੂੰ ਘਰ-ਘਰ ਪਹੁਚਾਉਣ ਦਾ ਸੱਦਾ ਦਿੱਤਾ ਗਿਆ।ਇਸ ਮੌਕੇ ਸੰਸਥਾ ਵਲੋਂ ਭਵਨ ਨਿਰਮਾਣ ਨੂੰ ਲੈ ਕੇ ਉਚੇਚਾ ਸਹਿਯੋਗ ਦੇਣ ਵਾਲੇ ਸਹਿਯੋਗੀਆਂ ਦਾ ਵਿਸ਼ੇਸ਼ ਤੌਰ’ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਅਮਰਜੀਤ ਸਿੰਘ ,ਰਣਜੀਤ ਸਿੰਘ ਹਠੂਰ , ਸਰਬਜੀਤ ਸਿੰਘ ਹੇਰਾਂ ਨੇ ਯੋਜਨਾਬੰਦੀ ਤੋਂ ਭਵਨ ਨਿਰਮਾਣ ਤੱਕ ਦੀ ਪ੍ਰਕਿਰਿਆ ‘ਤੇ ਚਾਨਣਾਂ ਪਾਇਆ। ਉਨ੍ਹਾਂ ਕਿਹਾ ਕਿ ਭਵਨ ਨਿਰਮਾਣ ਵਿਚ ਸਮੁੱਚੇ ਬਹੁਜਨ ਸਮਾਜ ਦਾ ਯੋਗਦਾਨ ਹੈ। ਉਨ੍ਹਾਂ ਵਿਸ਼ੇਸ਼ ਤੌਰ’ਤੇ ਉਸ ਵੇਲੇ ਦੇ ਵਿਧਾਇਕ ਸ੍ਰੀ ਐਸ ਆਰ ਕਲੇਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਕਲੇਰ ਨੇ ਇਸ ਭਵਨ ਨਿਰਮਾਣ ਨੂੰ ਆਪਣਾਂ ਸਿਧਾਂਤਕ ਫਰਜ਼ ਸਮਝਦਿਆਂ ਭਵਨ ਲਈ ਹਰ ਸੰਭਵ ਸਹਿਯੋਗ ਦਿੱਤਾ।ਇਸ ਮੌਕੇ ਸ੍ਰੀ ਐਸ ਆਰ ਕਲੇਰ ਨੇ ਕਿਹਾ ਕਿ ਰਾਜਨੀਤਕ ਵਿਖਰੇਵੇਂ ਹੋ ਸਕਦੇ ਨੇ , ਪਰੰਤੂ ਉਹ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਵਿਚਾਰਾਂ ਤੋਂ ਨਹੀਂ ਥਿਰਕ ਸਕਦੇ। ਸ੍ਰੀ ਕਲੇਰ ਨੇ ਸਮੁੱਚੇ ਸਮਾਜ ਨੂੰ ਪੜ੍ਹੋ,ਜੁੜੋ ਤੇ ਸੰਘਰਸ਼ ਕਰੋ ਦੇ ਸੰਕਲਪ ‘ਤੇ ਡਟ ਕੇ ਪਹਿਰਾ ਦੇਣ ਦਾ ਸੱਦਾ ਦਿੱਤਾ।ਇਸ ਮੌਕੇ ਅੰਬੇਡਕਰ ਭਵਨ ਟਰੱਸਟ ਵੱਲੋਂ ਅਗਲੇ ਦਿਨਾਂ ਵਿਚ ਅੰਬੇਡਕਰੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਲਈ ਨਾਟਕ ,ਗੀਤ ਸੰਗੀਤ , ਸੈਮੀਨਾਰ ਤੇ ਵਰਕਸ਼ਾਪਾਂ ਦਾ ਆਯੋਜਨ ਕਰਨ ਦਾ ਫ਼ੈਸਲਾ ਕੀਤਾ ਗਿਆ। ਟਰੱਸਟੀ ਮੈਂਬਰਾਂ ਅਨੁਸਾਰ ਲੋਕ ਪੱਖੀ ਕਲਾਂ ਵੰਨਗੀਆਂ ਰਾਹੀਂ ਸਦੀਆਂ ਤੋਂ ਦੱਬੇ-ਕੁਚਲੇ ਲੋਕਾਂ ਨੂੰ ਜਾਤੀ ਅਧਾਰਤ ਵੰਡ ਅਤੇ ਛੂਆ-ਛੂਤ ਦੇ ਭੇਦ-ਭਾਵ ਵਾਲੇ ਭ੍ਰਿਸ਼ਟ ਨਿਜ਼ਾਮ ਖ਼ਿਲਾਫ਼ ਚੇਤਨਾ ਪੈਦਾ ਕੀਤੀ ਜਾਵੇਗੀ‌।ਇਸ ਮੌਕੇ ਪ੍ਰੋ: ਕਰਮ ਸਿੰਘ ਸੰਧੂ, ਸ ਗੁਰਜੀਤ ਸਿੰਘ ਸਹੋਤਾ, ਸ ਘਮੰਡਾ ਸਿੰਘ, ਰਜਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਲੋਹਟ, ਦਵਿੰਦਰ ਸਿੰਘ ਦੇਹੜਕਾ, ਸਰਬਜੀਤ ਸਿੰਘ ਭੱਟੀ, ਸ੍ਰੀ ਅਮਰਨਾਥ, ਰਛਪਾਲ ਸਿੰਘ ਗਾਲਿਬ, ਅਵਤਾਰ ਸਿੰਘ, ਸੂਬੇਦਾਰ ਬੀਰ ਸਿੰਘ, ਡਾ ਦਿਲਬਾਗ ਸਿੰਘ,ਪੂਰਨ ਸਿੰਘ ਕਾਉਂਕੇ ਦਾ ਪਰਿਵਾਰ,ਮਹਿਗਾ ਸਿੰਘ ਮੀਰਪੁਰ ਹਾਂਸ, ਹਰਨੇਕ ਸਿੰਘ, ਪ੍ਰੀਤਮ ਸਿੰਘ ਹਠੂਰ,ਰਾਮ ਮਹਿੰਦਰ ਹਠੂਰ, ਰਾਜਿੰਦਰ ਸਿੰਘ ਹਠੂਰ, ਜਸਵੀਰ ਸੇਤਰਾ, ਗੁਰਦਾਸ ਸਿੰਘ ਤਲਵਾੜਾ, ਇਕਬਾਲ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments