ਅਕਾਲੀ-ਕਾਂਗਰਸੀਆਂ ਨੇ ਦਲਿਤਾਂ ਨੂੰ ਕੇਵਲ ਵੋਟਾਂ ਲਈ ਹੀ ਵਰਤਿਆ ਹੈ – ਬੀਬੀ ਮਾਣੂੰਕੇ

0
244

ਜਗਰਾਉ 11 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਆਮ ਆਦਮੀਂ ਪਾਰਟੀ ਹਲਕਾ ਜਗਰਾਉਂ ਦੇ ਅਨੁਸੂਚਿਤ ਜ਼ਾਤੀ ਵਿੰਗ ਵੱਲੋਂ ਅੱਜ ਜਗਰਾਉਂ ਦੇ ਸਨਮਤੀ ਵਿਮਲ ਜੈਨ ਸਕੂਲ ਵਿਖੇ ਵਿਸ਼ਾਲ ਇਕੱਠ ਕਰਕੇ ਦਲਿਤਾਂ ਪਰਿਵਾਰਾਂ ਦੀਆਂ ਗੰਭੀਰ ਸਮੱਸਿਆਵਾਂ ਉਪਰ ਚਰਚਾ ਕੀਤੀ ਗਈ ਅਤੇ ‘ਕਰੋ ਜਾਂ ਮਰੋ’ ਦਾ ਪ੍ਰਣ ਕਰਕੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਦਾ ਐਲਾਨ ਕੀਤਾ ਗਿਆ। ਰੈਲੀ ਉਪਰੰਤ ਬਜ਼ਾਰ ਵਿੱਚ ਰੋਸ ਮਾਰਚ ਕਰਦੇ ਹੋਏ ਝਾਂਸੀ ਚੌਂਕ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ ਅਤੇ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਰੈਲੀ ਵਿੱਚ ਅਨੁਸੂਚਿਤ ਜ਼ਾਤੀ ਵਿੰਗ ਦਾ ਵੱਡਾ ਇਕੱਠ ਵੇਖਕੇ ਬਾਗੋ-ਬਾਗ ਹੋਏ ਹਲਕਾ ਵਿਧਾਇਕ ਤੇ ਵਿਰੋਧੀ ਧਿਰ ਦੇ ਉਪ ਨੇਤਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਕਾਂਗਰਸ ਸਰਕਾਰ ਨੇ ਦੋ ਲੱਖ ਅਨੁਸੂਚਿਤ ਜ਼ਾਤੀ ਵਿਦਿਆਰਥੀਆਂ ਦਾ ਵਜ਼ੀਫਾ ਰੋਕ ਲਿਆ ਸੀ, ਜੋ ਉਹਨਾਂ ਨੇ ਖੁਦ ਮਰਨ ਵਰਤ ਰੱਖਕੇ ਜਾਰੀ ਕਰਵਾਇਆ। ਉਹਨਾਂ ਆਖਿਆ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਗਰੀਬਾਂ ਨੂੰ ਚਾਹ-ਪੱਤੀ ਮੁਫ਼ਤ ਦੇਣ, ਬੇ-ਜ਼ਮੀਨੇ ਖੇਤ ਮਜ਼ਦੂਰ ਦਲਿਤ ਪਰਿਵਾਰਾਂ ਦਾ ਕਰਜ਼ਾ ਮੁਆਫ ਕਰਨ, ਬੁਢਾਪਾ ਪੈਨਸ਼ਨ 5100 ਰੁਪਏ ਕਰਨ, ਦਲਿਤਾਂ ਨੂੰ ਪੰਜ ਮਰਲੇ ਦੇ ਪਲਾਟ ਮੁਫ਼ਤ ਦੇਣ, ਦਲਿਤ ਔਰਤਾਂ ਲਈ ਸਵੈ-ਰੁਜ਼ਗਾਰ ਯੋਜਨਾਂ ਲਾਗੂ ਕਰਨ ਆਦਿ ਦੇ ਚੋਣ ਵਾਅਦੇ ਕੀਤੇ ਸਨ, ਪਰੰਤੂ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਤੇ ਵੀ ਇਹ ਸਾਰੇ ਵਾਅਦੇ ਪੂਰੇ ਨਹੀਂ ਕੀਤੇ ਗਏ, ਸਗੋਂ ਅਨੁਸੂਚਿਤ ਜ਼ਾਤੀ ਦੇ‘ਆਪ’ ਦੇ ਐਸ.ਸੀ.ਵਿੰਗ ਵੱਲੋਂ ਅਰਥੀ ਫੂਕ ਰੋਸ ਮੁਜ਼ਾਹਰਾ
ਅ ਲੋਕਾਂ ਨੂੰ ਅਕਾਲੀ-ਕਾਂਗਰਸੀਆਂ ਨੇ ਝੂਠੇ ਚੋਣ ਵਾਅਦਿਆਂ ਰਾਹੀਂ ਗੁਮਰਾਹ ਕਰਕੇ ਕੇਵਲ ਵੋਟਾਂ ਲਈ ਹੀ ਵਰਤਿਆ ਹੈ। ਬੀਬੀ ਮਾਣੂੰਕੇ ਨੇ ਆਖਿਆ ਕਿ ਕੈਪਟਨ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਵਿੱਚ ਅਨੁਸੂਚਿਤ ਜ਼ਾਤੀਆਂ ਦਾ ਬੈਕਲਾਗ ਕੋਟਾ ਪੂਰਾ ਨਹੀਂ ਕੀਤਾ ਜਾ ਰਿਹਾ, ਸਕੂਲਾਂ ਵਿੱਚ ਪੜ੍ਹਦੇ ਦਲਿਤ ਬੱਚਿਆਂ ਨੂੰ ਵਜ਼ੀਫਾ ਨਹੀਂ ਜਾਰੀ ਕੀਤਾ ਜਾ ਰਿਹਾ ਅਤੇ ਕਰੋੜਾਂ ਰੁਪਏ ਦਾ ਵਜ਼ੀਫਾ ਘੁਟਾਲਾ ਕਰਨ ਵਾਲੇ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਪੁਸ਼ਤ ਪਨਾਹੀਂ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਜੋ ਗਰੀਬਾਂ ਨੂੰ ਆਟਾ-ਦਾਲ ਜਾਂ ਰਾਸ਼ਣ ਦਿੱਤਾ ਜਾ ਰਿਹਾ ਹੈ, ਉਹ ਵੀ ਘਟੀਆ ਕੁਆਲਿਟੀ ਦਾ ਦੇਕੇ ਡੰਗ ਟਪਾਇਆ ਜਾ ਰਿਹਾ ਹੈ ਅਤੇ ਗਰੀਬਾਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਬੀਬੀ ਮਾਣੂੰਕੇ ਨੇ ਐਲਾਨ ਕੀਤਾ ਕਿ 2022 ਵਿੱਚ ‘ਆਪ’ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਦਿੱਲੀ ਸਰਕਾਰ ਵਾਲਾ ਮਾਡਲ ਲਾਗੂ ਕੀਤਾ ਜਾਵੇਗਾ, ਹਰ ਬਿਲ ਵਿੱਚ 600 ਯੂਨਿਟ ਬਿਜਲੀ ਮੁਆਫ਼ ਕੀਤੀ ਜਾਵੇਗੀ ਅਤੇ ਐਸ.ਸੀ.ਪਰਿਵਾਰਾਂ ਦੀ ਭਲਾਈ ਲਈ ਬਿਹਤਰ ਸਕੀਮਾਂ ਲਾਗੂ ਕੀਤੀਆਂ ਜਾਣਗੀਆਂ। ਰੋਸ ਰੈਲੀ ਨੂੰ ਸੂਬਾ ਪ੍ਰਧਾਨ ਐਸ.ਸੀ.ਵਿੰਗ ਰਾਮ ਚੰਦ ਕਟਾਰੂ ਚੱਕ, ਹਰਭੁਪਿੰਦਰ ਸਿੰਘ ਧਰੌੜ, ਹਰਵਿੰਦਰਪਾਲ ਸਿੰਘ ਲਾਲੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਛਿੰਦਰਪਾਲ ਸਿੰਘ ਮੀਨੀਆਂ, ਰਘਵੀਰ ਸਿੰਘ ਲੰਮੇ, ਪੱਪੂ ਭੰਡਾਰੀ, ਗੁਰਦੀਪ ਸਿੰਘ ਚਕਰ, ਮੇਅਰ ਜਗਰਾਉਂ, ਲੈਕ:ਨਿਰਮਲ ਸਿੰਘ, ਡਾ:ਅਮਰੀਕ ਸਿੰਘ ਲੋਪੋਂ, ਤਰਸੇਮ ਸਿੰਘ ਹਠੂਰ, ਪਰਮਜੀਤ ਸਿੰਘ ਸਿੱਧਵਾਂ, ਸੁਰਜੀਤ ਸਿੰਘ ਸਿੱਧਵਾਂ, ਜਗਦੇਵ ਸਿੰਘ ਗਿੱਦੜਪਿੰਡੀ, ਰਾਜਵੰਤ ਸਿੰਘ ਕੰਨੀਆਂ, ਸਰੋਜ ਰਾਣੀ ਮਧੇਪੁਰ, ਗੁਰਵਿੰਦਰ ਸਿੰਘ ਸੋਢੀਵਾਲ, ਦਵਿੰਦਰ ਸਿੰਘ ਜਨੇਤਪੁਰਾ, ਗੁਰਚਰਨ ਸਿੰਘ, ਸੁਰਿੰਦਰ ਸਿੰਘ ਸੱਗੂ ਭੰਮੀਪੁਰਾ, ਬਲਵੀਰ ਸਿੰਘ ਲੱਖਾ, ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਗਲਾ, ਤੇਜਾ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਗੋਪੀ, ਗੁਰਚਰਨ ਸਿੰਘ ਗਾਲਿਬ, ਗੁਰਦਿਆਲ ਸਿੰਘ, ਜਸਵਿੰਦਰ ਸਿੰਘ ਕੋਠੇ ਅੱਠ ਚੱਕ, ਪਰਮਜੀਤ ਸਿੰਘ ਚਕਰ, ਅਵਤਾਰ ਸਿੰਘ ਤਰਫ਼ ਕੋਟਲੀ, ਦਰਸ਼ਨ ਸਿੰਘ, ਅਮਰ ਸਿੰਘ, ਪਰਮਜੀਤ ਕੌਰ, ਸ਼ਰਨਜੀਤ ਕੌਰ, ਕਮਲਪ੍ਰੀਤ ਕੌਰ, ਡਾ:ਨਿਰਮਲ ਸਿੰਘ ਭੱਲਾ, ਗੋਪੀ ਚੰਦ, ਦਾਰਾ ਸਿੰਘ ਸ਼ੇਰਪੁਰਾ, ਹਰਕ੍ਰਿਸ਼ਨ ਸ਼ਰਮਾਂ, ਜਗਦੇਵ ਸਿੰਘ ਗਿੱਦੜਪਿੰਡੀ, ਰਾਜਵੰਤ ਸਿੰਘ ਕੰਨੀਆਂ ਆਦਿ ਵੀ ਹਾਜ਼ਰ ਸਨ।

Previous articleਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਮੁੱਖ ਮੰਤਰੀ ਨੇ ਨੌਕਰੀ ਦੇਣ ਦੀ ਥਾਂ ਡਾਂਗਾ ਨਾਲ ਕੁੱਟਿਆ
Next articleਸਿੱਖਿਆ ਦੇ ਵਿਸ਼ੇ ਤੇ ਚੇਤਨਾ ਲੈਕਚਰ ਦਾ ਆਯੋਜਨ ਕੀਤਾ ਗਿਆ।

LEAVE A REPLY

Please enter your comment!
Please enter your name here