Home ਗੁਰਦਾਸਪੁਰ ਕਾਦੀਆਂ ਪੁਲੀਸ ਨੇ ਵੱਖ ਵੱਖ ਮਾਮਲਿਆਂ ਚ ਪਰਚੇ ਦਰਜ ਕੀਤੇ ਕਾਦੀਆਂ...

ਕਾਦੀਆਂ ਪੁਲੀਸ ਨੇ ਵੱਖ ਵੱਖ ਮਾਮਲਿਆਂ ਚ ਪਰਚੇ ਦਰਜ ਕੀਤੇ ਕਾਦੀਆਂ 11 ਜੁਲਾਈ

130
0

ਕਾਦੀਆ 11 ਜੁਲਾਈ (ਸਲਾਮ ਤਾਰੀ)
ਕਾਦੀਆਂ ਪੁਲੀਸ ਨੇ ਵੱਖ ਵੱਖ ਮਾਮਲਿਆਂ ਚ ਦੋ ਪਰਚੇ ਦਰਜ ਕੀਤੇ ਹਨ। ਪਹਿਲਾ ਪਰਚਾ ਆਸ਼ੂ ਪੁੱਤਰ ਰਾਕੇਸ਼ ਕੁਮਾਰ ਵਾਸੀ ਮੁੱਹਲਾ ਧਰਮਪੁਰਾ ਕਾਦੀਆਂ ਦੇ ਵਿਰੁੱਧ ਐਫ਼ ਆਈ ਆਰ ਨੰਬਰ 61 ਮਿਤੀ 10-07-2021 ਨੂੰ ਧਾਰਾ 354-ਏ ਆਈ ਪੀ ਸੀ ਤਹਿਤ ਦਰਜ ਕੀਤਾ ਗਿਆ ਹੈ। ਆਸ਼ੂ ਨੇ ਰਾਹ ਜਾਂਦੀ 14 ਸਾਲਾ ਲੜਕੀ ਅੰਨੂ ਬਾਲਾ ਨੂੰ ਜ਼ਬਰਦਸਤੀ ਮੋਟਰ ਸਾਈਕਲ ਤੇ ਬਿਠਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਜਿਸਤੇ ਲੜਕੀ ਨੇ ਸ਼ੋਰ ਮਚਾ ਦਿੱਤਾ। ਜਿਸਤੇ ਕਥਿਤ ਦੋਸ਼ੀ ਫ਼ਰਾਰ ਹੋ ਗਿਆ। ਜਿਸਤੇ ਬਲਵਿੰਦਰ ਪਾਲ ਸਿੰਘ ਪੁੱਤਰ ਬਰਕਤ ਰਾਮ ਵਾਸੀ ਮੁੱਹਲਾ ਸੰਤ ਨਗਰ ਕਾਦੀਆਂ ਦੀ ਸ਼ਿਕਾਇਤ ਤੇ ਕੀਤਾ ਗਿਆ ਹੈ। ਫ਼ਿਲਹਾਲ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸੇ ਤਰ੍ਹਾਂ ਸਜਨ ਕੁਮਾਰ ਪੁੱਤਰ ਦਰਸ਼ਨ ਕੁਮਾਰ ਵਾਸੀ ਅਖਰੋਟਾ ਥਾਣਾ ਤਾਰਾਗੜ ਜ਼ਿਲਾ ਪਠਾਨਕੋਟ ਦੀ ਸ਼ਿਕਾਇਤ ਤੇ ਸੁਖਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਉਰਫ਼ ਦੀਪਾ ਵਾਸੀ ਬਸਰਾਂਵਾ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਥਾਣਾ ਕਾਦੀਆਂ ਚ ਐਫ਼ ਆਈ ਆਰ ਨੰਬਰ 62 ਮਿਤੀ 10-07-2021 ਨੂੰ ਧਾਰਾ 324, 323,427 ਅਤੇ 34 ਆਈ ਪੀ ਸੀ ਤਹਿਤ ਦਰਜ ਕੀਤਾ ਗਿਆ ਹੈ। ਸਜਨ ਕੁਮਾਰ 8 ਜੁਲਾਈ ਦੀ ਰਾਤ ਲਗਪਗ ਡੇੜ ਵੱਜੇ ਟਾਵਰ ਦਾ ਨੁਕਸ ਠੀਕ ਕਰਕੇ ਮਠੋਲਾ ਪਿੰਡ ਤੋਂ ਕਾਦੀਆਂ ਨੂੰ ਵਾਇਆ ਬਸਰਾਂਵਾ ਆ ਰਿਹਾ ਸੀ ਤਾਂ ਕਥਿਤ ਦੋਸ਼ਿਆਂ ਨੇ ਉਸਦੀ ਗੱਡੀ ਰੋਚਕੇ ਉਸਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਭਾਰੀ ਕੁਟਮਾਰ ਕੀਤੀ। ਇੱਸ ਹਮਲੇ ਚ ਮੁਦਈ ਦਾ ਲਗਪਗ 30 ਹਜ਼ਾਰ ਰੁਪਏ ਦਾ ਮਾਲੀ ਨੁਕਸਾਨ ਹੋਇਆ ਸੀ। ਪੁਲੀਸ ਨੇ ਮੁਕਦਮਾ ਦਰਜ ਕਰਕੇ ਕਥਿਤ ਹਮਲਾਵਰ ਦੋਸ਼ਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Previous articleਐਕਸਲਸੀਅਰ ਸੀਨਿਅਰ ਸੈਕੰਡਰੀ ਸਕੂਲ ਨੇ ਆਬਾਦੀ ਦਿਵਸ ਤੇ ਦਿੱਤਾ ਸੰਦੇਸ਼
Next articleਸਿੱਖਿਆ ਦੇ ਵਿਸ਼ੇ ਤੇ ਚੇਤਨਾ ਲੈਕਚਰ ਦਾ ਆਯੋਜਨ ਕੀਤਾ ਗਿਆ
Editor at Salam News Punjab

LEAVE A REPLY

Please enter your comment!
Please enter your name here