ਕਾਦੀਆਂ/11 ਜੁਲਾਈ (ਸਲਾਮ ਤਾਰੀ)
ਬਟਾਲਾ ਕਾਦੀਆਂ ਰੋਡ ਤੇ ਸਿੱਥਤ ਐਕਸਲਸੀਅਰ ਸੀਨਿਅਰ ਸੈਕੰਡਰੀ ਸਕੂਲ ਨੇ ਆਬਾਦੀ ਦਿਵਸ ਦੇ ਮੌਕੇ ਤੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ। ਸੰਦੇਸ਼ ਚ ਦੱਸਿਆ ਗਿਆ ਹੈ ਕਿ ਹਰ ਸਾਲ 11 ਜੁਲਾਈ ਨੂੰ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਜਾਂਦਾ ਹੈ। ਜਿਸ ਵਿੱਚ ਜੰਨਸੰਖਿਆ ਤੇ ਆਧਾਰਿਤ ਮੁਦਿਆਂ ਤੇ ਧਿਆਨ ਦਵਾਇਆ ਜਾਂਦਾ ਹੈ। ਇੱਸ ਮੋਕੇ ਤੇ ਸਕੂਲ ਨੇ ਇੱਕ ਵੀਡਿਉ ਜਾਰੀ ਕਰਕੇ ਵੱਧ ਰਹੀ ਆਬਾਦੀ ਤੇ ਪੈਣ ਵਾਲੇ ਅਸਰ ਬਾਰੇ ਸੁਚੇਤ ਕੀਤਾ ਹੈ। ਨਾਟਕ ਰਾਹੀਂ ਚੰਗੀ ਸਿਹਤ ਅਤੇ ਮਾਨਵ ਸੁਰਖਿਆ ਰੇਸ ਦੇ ਵਿਸ਼ੇ ਤੇ ਵਿਆਪਕ ਜਾਣਕਾਰੀ ਦਿੱਤੀ ਗਈ ਇੱਸ ਮੋਕੇ ਤੇ ਦੱਸਿਆ ਗਿਆ ਕਿ ਜੰਨਸੰਖਿਆ ਦੇ ਵੱਧਣ ਨਾਲ ਖਾਣਾ ਅਤੇ ਪੀਣ ਦੇ ਪਾਣੀ ਦੀ ਕਾਫ਼ੀ ਕਮੀ ਹੋ ਜਾਵੇਗੀ। ਜੰਗ ਅਤੇ ਸਾਮਾਜਿਕ ਬੁਰਾਇਆਂ ਪੈਦਾ ਹੋਣਗੀਆਂ। ਅਤੇ ਕੁਦਰਤੀ ਸਰੋਤਾਂ ਤੇ ਮਾੜਾ ਅਸਰ ਪਵੇਗਾ। ਇੱਸਦਾ ਅਸਰ ਵਾਤਾਵਰਨ ਚ ਵੀ ਪਵੇਗਾ। ਇੱਸ ਮੋਕੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਮੋਜੂਦਾ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।