ਕਾਦੀਆਂ ਚ ਭਾਰੀ ਮੀਂਹ ਪੈਣ ਦੇ ਚਲਦੀਆਂ ਸੜਕਾਂ ਦਿਸਣ ਲਗੀਆਂ ਨਹਿਰਾਂ ਵਾਂਗ

0
235

ਕਾਦੀਆਂ/11 ਜੁਲਾਈ (ਸਲਾਮ ਤਾਰੀ)
ਸਖ਼ਤ ਗਰਮੀ ਦੇ ਚਲਦੇ ਅੱਜ ਭਾਰੀ ਮੀਂਹ ਪੈਣ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਲਈ ਹੈ। ਕਈ ਕਈ ਘੰਟੇ ਬਿਜਲੀ ਕਟਾਂ ਅਤੇ ਗਰਮੀ ਤੋਂ ਪਰੇਸ਼ਾਨ ਲੋਕਾਂ ਨੇ ਪੈ ਰਹੇ ਮੀਂਹ ਦਾ ਖ਼ੂਬ ਮਜ਼ਾ ਚੁਕਿਆ ਹੈ। ਬੱਚੇ, ਛੋਟੇ ਵੱਡੇ ਸਾਰੇ ਮੀਂਹ ਚ ਨਹਾਉਣ ਲਈ ਸੜਕਾਂ ਤੇ ਨਿਕਲ ਆਏ। ਦੂਜੇ ਪਾਸੇ ਕਾਦੀਆਂ ਚ ਸੀਵਰੇਜ ਨਾ ਹੋਣ ਕਾਰਨ ਭਾਰੀ ਮੀਂਹ ਦੇ ਚਲਦੀਆਂ ਸ਼ਹਿਰ ਦੀਆਂ ਸੜਕਾਂ ਨਹਿਰਾਂ ਚ ਤਬਦੀਲ ਹੋ ਗਈਆਂ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਰ ਗਲੀ ਮੁਹਲੇ ਦੀ ਸੜਕਾਂ ਤੇ ਪਾਣੀ ਭਰ ਆਇਆ ਹੈ। ਇੱਸ ਸਬੰਧ ਚ ਰਾਹੁਲ ਕੁਮਾਰ ਭਾਟੀਆ ਨੇ ਗੱਲਬਾਤ ਕਰਦੀਆਂ ਦੱਸਿਆ ਕਿ ਸਖ਼ਤ ਗਰਮੀ ਤੋਂ ਮੀਂਹ ਪੈਣ ਕਾਰਨ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਖੜਾ ਹੋ ਗਿਆ ਹੈ। ਉਨ੍ਹਾਂ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕੀਤੇ ਜਾਣ। ਉਨ੍ਹਾਂ ਸ਼ਹਿਰ ਚ ਸੀਵਰੇਜ ਪਾਉਣ ਦੀ ਵੀ ਮੰਗ ਕੀਤੀ ਹੈ।

Previous articleਵਿਸ਼ਵ ਸ਼ਾਂਤੀ ਲਈ ਨਿਕਲੇ ਸੋਨਾਵਨੇ ਦਾ ਸੰਤ ਸੀਚੇਵਾਲ ਵਲੋਂ ਸਨਮਾਨ
Next articleਐਕਸਲਸੀਅਰ ਸੀਨਿਅਰ ਸੈਕੰਡਰੀ ਸਕੂਲ ਨੇ ਆਬਾਦੀ ਦਿਵਸ ਤੇ ਦਿੱਤਾ ਸੰਦੇਸ਼
Editor-in-chief at Salam News Punjab

LEAVE A REPLY

Please enter your comment!
Please enter your name here