Home ਸੁਲਤਾਨਪੁਰ ਵਿਸ਼ਵ ਸ਼ਾਂਤੀ ਲਈ ਨਿਕਲੇ ਸੋਨਾਵਨੇ ਦਾ ਸੰਤ ਸੀਚੇਵਾਲ ਵਲੋਂ ਸਨਮਾਨ

ਵਿਸ਼ਵ ਸ਼ਾਂਤੀ ਲਈ ਨਿਕਲੇ ਸੋਨਾਵਨੇ ਦਾ ਸੰਤ ਸੀਚੇਵਾਲ ਵਲੋਂ ਸਨਮਾਨ

163
0

ਦੇਸ਼ ਦੇ ਪਾਣੀਆਂ ਦੇ ਸੋਮੇ ਬਚਾਉਣ ਦਾ ਸੱਦਾ
ਸੁਲਤਾਨਪੁਰ ਲੋਧੀ 11 ਜੁਲਾਈ {ਪਰਮਜੀਤ ਡਡਵਿੰਡੀ)
ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਅਨੋਖੇ ਤਰੀਕੇ ਨਾਲ ਮਨਾਉਣ ਲਈ ਵਿਸ਼ਵ ਸ਼ਾਂਤੀ ਤੇ ਦੋਸਤੀ ਦਾ ਸੰਦੇਸ਼ ਲੈ ਕੇ ਵਿਸ਼ਵ ਦੀ ਗਾਂਧੀ ਪੀਸ ਵਾਕ ‘ਤੇ ਨਿਕਲੇ ਨਿਿਤਨ ਸ਼੍ਰੀਰੰਗ ਸੋਨਾਵਨੇ ਨੂੰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ‘ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਨਮਾਨਿਤ ਕੀਤਾ।
ਉਨਾ ਨੇ 2016 ਵਿੱਚ ਵਿਸ਼ਵ ਸ਼ਾਤੀ ਲਈ ਯਾਤਰਾ ਸ਼ੁਰੂ ਕੀਤੀ ਸੀ।ਹੁਣ ਤੱਕ 46 ਦੇ ਕਰੀਬ ਦੇਸ਼ਾਂ ਵਿੱਚ ਪੈਦਲ ਤੇ ਸਾਇਕਲ ਯਾਤਰਾ ਕਰ ਚੁੱਕੇ ਹਨ।ਸੋਨਾਵਨੇ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਵੇਈਂ ਵਿੱਚੋਂ ਬੂਟੀ ਕੱਢ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਭੇਂਟ ਕਰਕੇ ਦੇਸ਼ ਦੇ ਪਾਣੀਆਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਸ਼ਲਾਘਾ ਕੀਤੀ।
ਸ੍ਰੀ ਸੋਨਾਵਨੇ ਨੇ 18 ਨਵੰਬਰ 2016 ਨੂੰ ਗਾਂਧੀ ਆਸ਼ਰਮ ਸੇਵਾਗਰਾਮ ਵਰਧਾ ਤੋਂ ਅਹਿੰਸਾ ਤੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਸਾਈਕਲ ‘ਤੇ ਵਿਸ਼ਵ ਯਾਤਰਾ ਲਈ ਨਿਕਲੇ ਸਨ।ਉਹ ਹੁਣ ਤੱਕ ਪੈਦਲ ਜਾਂ ਸਾਈਕਲ ਰਾਹੀਂ ਦੁਨੀਆਂ ਦੇ 46 ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ।
ਮਹਾਂਰਾਸ਼ਟਰ ਦੇ ਅਹਿਮਦਾਨਗਰ ਜ਼ਿਲੇ ਦੇ ਛੋਟੇ ਜਿਹੇ ਕਸਬੇ ਰਾਸ਼ੀਨ ਦੇ ਜਮਪਲ ਸ੍ਰੀ ਸੋਨਾਵਨੇ ਨੇ ਦੱਸਿਆ ਕਿ ਮਹਾਂਰਾਸ਼ਟਰ ਗਾਂਧੀ ਸਮਾਰਕ ਨਿੱਧੀ ਪੂਣੇ ਦੇ ਸਹਿਯੋਗ ਨਾਲ ਆਰੰਭੀ ਇਸ ਯਾਤਰਾ ਦੌਰਾਨ ਹੁਣ ਤੱਕ ਥਾਈਲੈਂਡ, ਕੰਬੋਡੀਆ, ਵੀਅਤਨਾਮ, ਚੀਨ, ਹਾਂਗਕਾਂਗ, ਮਕਾਓ, ਜਪਾਨ (ਟੋਕੀਓ ਤੋਂ ਹੀਰੋਸ਼ੀਮਾ ਤੱਕ) ਸਾਈਕਲ ਯਾਤਰਾ ਕੀਤੀ। ਦੱਖਣੀ ਕੋਰੀਆ ਤੋਂ ਯੂਐਸਏ, ਮੈਕਸੀਕੋ, ਗੁਆਟੇਮਾਲਾ, ਹਾਂਡੂਰਸ, ਅਲ ਸਲਵਾਡੋਰ, ਨਿਕਾਰਾਗੁਆ, ਕੋਸਟਾ ਰੀਕਾ, ਪਨਾਮਾ, ਕੋਲੰਬੀਆ, ਇਕੂਏਟਰ, ਪੇਰੂ ਤੇ ਦੱਖਣੀ ਅਮਰੀਕਾ ਤੋਂ ਬਾਅਦ ਮੈਂ ਦੱਖਣੀ ਅਫਰੀਕਾ ਗਿਆ ਅਤੇ ਦੱਖਣੀ ਅਫਰੀਕਾ, ਜ਼ਿੰਬਾਬਵੇ, ਜ਼ੈਂਬੀਆ, ਤਨਜ਼ਾਨੀਆ, ਰਵਾਂਡਾ, ਯੂਗਾਂਡਾ, ਕੀਨੀਆ, ਇਥੋਪੀਆ, ਸੁਡਾਨ, ਮਿਸਰ, ਇੰਗਲੈਂਡ, ਸਕਾਟਲੈਂਡ, ਆਇਰਲੈਂਡ, ਜਰਮਨੀ, ਸਪੇਨ, ਪੁਰਤਗਾਲ, ਜਾਰਜੀਆ, ਤੁਰਕੀ, ਸਰਬੀਆ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ।ਇਸ ਤੋਂ ਬਾਅਦ ਮੈਸੇਡੋਨੀਆ, ਅਲਬਾਨੀਆ, ਮੋਂਟੇਨੇਗਰੋ, ਕਿਰਗਿਸਤਾਨ, ਉਜ਼ਬੇਕਿਸਤਾਨ, ਅਫਗਾਨਿਸਤਾਨ ਤੋਂ ਹੁੰਦੇ ਹੋਏ ਆਪਣੇ ਦੇਸ਼ ਵਾਪਿਸ ਆ ਗਿਆ।
ਸ੍ਰੀ ਸੋਨਾਵਨੇ ਨੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਇੱਕ ਹਿੰਦੂ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਨੇ ਮੁੱਢਲੀ ਪੜਾਈ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ।ਉਸ ਨੇ ਆਪਣੇ ਪਰਿਵਾਰ ਦੀ ਦਿਲਚਸਪ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਡੇ ਪਰਿਵਾਰ ਵਿੱਚ ਸਰਬ ਧਰਮ ਦੇ ਦਰਸ਼ਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਹਿੰਦੂ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ, ਉਸ ਦੀ ਮਾਂ ਨੇ ਈਸਾਈ ਧਰਮ ਨੂੰ ਸਵੀਕਾਰਿਆ ਹੈ, ਪਿਤਾ ਰਮਜ਼ਾਨ ਵਿੱਚ ਵਰਤ ਰੱਖਦੇ ਹਨ ਅਤੇ ਦਾਦੀ ਮਾਂ ਸਿੱਖ ਧਰਮ ਨੂੰ ਮੰਨਦੀ ਹੈ।
ਉਸ ਨੇ ਦੱਸਿਆ ਕਿ ਇੰਜੀਨੀਅਰ ਦੀ ਪੜਾਈ ਮੁਕੰਮਲ ਕਰਨ ਤੋਂ ਬਾਅਦ ਇੰਜੀਨੀਅਰ ਦੇ ਤੌਰ ‘ਤੇ 6 ਮਹੀਨੇ ਨੌਕਰੀ ਕੀਤੀ।ਉਸ ਤੋਂ ਬਾਅਦ ਦੁਨੀਆਂ ਵਿੱਚ ਵੱਧ ਰਹੇ ਜਾਤੀ ਵਿਤਕਰੇ ਅਤੇ ਫਿਰਕੂਵਾਦ ਵਿਰੁੱਧ ਲੜਨ ਦਾ ਮਨ ਬਣਾ ਸ਼ਾਂਤੀ, ਨਿਆਂ ਅਤੇ ਬਰਾਬਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਹਾਰਾਸ਼ਟਰ ਗਾਂਧੀ ਸਮਾਰਕ ਨਿਧੀ ਪੁਣੇ ਵਿਚ 2015 ਤੋਂ ਸਵੈ-ਸੇਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੀ ਇਹ ਯਾਤਰਾ ਮਹਾਰਾਸ਼ਟਰ ਗਾਂਧੀ ਸਮਾਰਕ ਨਿਧੀ ਪੁਣੇ ਦੁਆਰਾ ਸਪਾਂਸਰ ਕੀਤੀ ਗਈ ਹੈ।ਇਹ ਸੰਸਥਾ 70 ਸਾਲ ਪੁਰਾਣੀ ਹੈ ਜੋ ਗਾਂਧੀ ਜੀ ਦੁਆਰਾ ਦਿੱਤੇ 15 ਉਸਾਰੂ ਕੰਮਾਂ ਤੇ ਕੰਮ ਕਰ ਰਹੀ ਹੈ।ਇਸ ਯਾਤਰਾ ਦੌਰਾਨ ਬਹੁਤ ਸਾਰੇ ਗਾਂਧੀ ਸੰਗਠਨ, ਸ਼ਾਂਤੀ ਸੰਗਠਨ, ਵਾਤਾਵਰਣ ਸੰਗਠਨ, ਸ਼ਾਂਤੀ ਅਤੇ ਪਿਆਰ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਵੱਲੋਂ ਦਿਲ ਖੋਲ ਕੇ ਸਹਾਇਤਾ ਕਰ ਰਹੇ ਹਨ।ਉਨਾਂ੍ਹ ਦੱਸਿਆ ਕਿ ਇਸ ਯਾਤਰਾ ਦੌਰਾਨ ਉਸ ਨੇ ਬਹੁਤ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀ ਅਤੇ ਜਨਤਕ ਇਕੱਠਾਂ ਦਾ ਦੌਰਾ ਕੀਤਾ ਹੈ। ਜਿਥੇ ਲੋਕਾਂ ਨੂੰ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਅਤੇ ਕਾਦਰ ਦੀ ਕੁਦਰਤ ਨਾਲ ਇੱਕ ਮਿਕ ਹੋ ਕੇ ਜੀਵਨ ਬਤੀਤ ਕਰਕੇ ਦੁਨੀਆਂ ਨੂੰ ਖੁਸਹਾਲ ਬਣਾਉਣ ਦੀ ਪ੍ਰੇਰਨਾ ਦਿੱਤੀ ਹੈ।
ਪਵਿੱਤਰ ਵੇਈਂ ਕਿਨਾਰੇ ਨਿਰਮਲ ਕੁਟੀਆ ਵਿਖੇ ਸਨਮਾਨ ਕਰਨ ਮੌਕੇ ਨਰਿੰਦਰ ਸੋਨੀਆਂ, ਡਾ ਸਵਰਨ ਸਿੰਘ ਆਦਿ ਹਾਜ਼ਰ ਸਨ।

Previous articleਖੇਤੀ ਅਧਿਕਾਰੀਆਂ ਦੀ ਟੀਮ ਨੇ ਗੰਨੇ ਦੇ ਖੇਤਾਂ ਲਿਆ ਜਾਇਜਾ
Next articleਕਾਦੀਆਂ ਚ ਭਾਰੀ ਮੀਂਹ ਪੈਣ ਦੇ ਚਲਦੀਆਂ ਸੜਕਾਂ ਦਿਸਣ ਲਗੀਆਂ ਨਹਿਰਾਂ ਵਾਂਗ
Editor at Salam News Punjab

LEAVE A REPLY

Please enter your comment!
Please enter your name here