ਖੇਤੀ ਅਧਿਕਾਰੀਆਂ ਦੀ ਟੀਮ ਨੇ ਗੰਨੇ ਦੇ ਖੇਤਾਂ ਲਿਆ ਜਾਇਜਾ

0
390

ਗੁਰਦਾਸਪੁਰ 11 ਜੁਲਾਈ (ਸਲਾਮ ਤਾਰੀ ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ: ਸੁਖਦੇਵ ਸਿੰਘ ਸਿੱਧੂ ਅਤੇ ਡਾ: ਗੁਰਵਿੰਦਰ ਸਿੰਘ ਖਾਲਸਾ ਗੰਨਾਂ ਸ਼ਾਖਾ , ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਵੱਲੋ ਗੰਨਾਕਾਸਤਕਾਰਾਂ ਦੀ ਪ੍ਰਤੀ ਹੈਕਟੇਅਰ ਆਮਦਨ ਚ ਵਾਧਾ ਕਰਨ ਲਈ ਪੰਜਾਬ ਚ ਵਿਸ਼ੇਸ ਮੁਹਿੰਮ ਚਲਾਈ ਜਾ ਰਹੈ । ਇਸ ਮੁਹਿੰਮ ਤਹਿਤ ਗੰਨਾ ਸ਼ਾਖਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਖੇਤਰੀ ਗੰਨਾ ਖੋਜ ਕੇਦਰ ਪੀ. ਏ. ਯੂ ਅਤੇ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੇ ਅਧਿਕਾਰੀਆਂ ਵੱਲੋ ਸਾਝੇ ਤੌਰ ਤੇ ਇੰਡੀਅਨ ਸੂਕਰੋਜ ਪ੍ਰਾਈਵੇਟ ਲਿਮਟਿਡ ਮੁਕੇਰੀਆ ਦੇ ਅਧਿਕਾਰ ਖੇਤਰ ਵਿੱਚ ਵੱਖ ਵੱਖ ਗੰਨਾ ਕਾਸ਼ਤਕਾਰਾਂ ਦੇ ਫਾਰਮਾਂ ਦਾ ਦੌਰਾ ਕੀਤਾ ਗਿਆ । ਟੀਮ ਚ ਡਾ: ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ, ਡਾ: ਵਿਕਰਾਂਤ ਸਿੰਘ ਗੰਨਾ ਮਾਹਿਰ , ਡਾ: ਪਰਮਿੰਦਰ ਕੁਮਾਰ ਖੇਤੀ ਬਾੜੀ ਵਿਕਾਸ ਅਫਸਰ ਵਿਨੋਦ ਤਿਵਾੜੀ ਗੰਨਾ ਪ੍ਰਬੰਧਕ ਸੰਤੋਖ ਸਿੰਘ ਅਤੇ ਮਿੱਲ ਦਾ ਤਕਨੀਕੀ ਫੀਲਡ ਸਟਾਫ ਸਾਮਲ ਸੀ । ਪਿੰਡ ਨੋਸਹਿਰਾ ਪੱਤਨ ਦੇ ਅਗਾਂਹਵਧੂ ਗੰਨਾਕਾਸਤਕਾਰ ਵਿਜੇ ਬਹਾਦਰ ਸਿੰਘ ਤੇ ਪਰਮਜੀਤ ਸਿੰਘ ਦੇ ਗੰਨਾ ਫਾਰਮ ਸਬੰਧੀ ਜਾਣਕਾਰੀ ਦਿੰਦਿਆ ਡਾ: ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਨੇ ਦੱਸਿਆ ਕਿ ਮਹਾਮਾਰੀ ਕਾਰਨ ਖੰਡ ਮਿੱਲਾਂ ਦੇ ਅਧਿਕਾਰ ਖੇਤਰ ਦੇ ਗੰਨਾ ਕਾਸ਼ਤਕਾਰਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਮਿੱਲ ਵਾਰ ਆਨਲਾਈਨ ਵੈਬੀਨਾਰ ਕਰਨ ਤੋ ਇਲਾਵਾ ਗੰਨਾ ਕਾਸਤਕਾਰਾਂ ਦੇ ਖੇਤਾਂ ਵਿੱਚ ਜਾ ਕੇ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਗੰਨਾ ਕਾਸ਼ਤਕਾਰਾਂ ਦੇ ਖੇਤੀ ਲਾਗਤ ਖਰਚੇ ਘਟਾ ਕੇ ਆਮਦਨ ਵਿਚ ਵਾਧਾ ਕੀਤਾ ਜਾ ਸਕੇ ।

ਉਨ੍ਹਾਂ ਕਿਹਾ ਕਿ ਮਈ ਮਹੀਨੇ ਤੇ ਜੂਨ ਦੇ ਸ਼ੁਰੂ ਚ ਰੁਕ ਰੁਕ ਕੇ ਬਰਸਾਤ ਹੋਣ ਨਾਲ ਗੰਨੇ ਦੀ ਫਸਲ ਦੀ ਹਾਲਤ ਸਹੁਤ ਵਧੀਆ ਸੀ ਪਰ ਮੋਨਸੂਨ ਦੇ ਪੱਛੜਣ ਕਾਰਨ ਹੁਣ ਗੰਨੇ ਦੀ ਫਸਲ ਨੂੰ ਪਾਣੀ ਦੀ ਘਾਟ ਆ ਰਹੀ । ਉਨ੍ਹਾਂ ਕਿਸਾਨਾ ਨੂੰ ਅਪੀਲ ਕਿ ਝੋਨੇ ਵਿੱਚ 15 ਦਿਨ ਪਾਣੀ ਖਿਲਾਰਨ ਉਪਰੰਤ ਅਗਲਾ ਪਾਣੀ ਉਦੋ ਲਗਾਇਆ ਜਾਵੇ ਜਦ ਪਾਣੀ ਜੀਰੇ ਨੂੰ 2-3 ਦਿਨ ਹੋ ਗਏ ਹੋਣ । ਉਨ੍ਹਾਂ ਕਿਹਾ ਕਿ ਗੰਨੇ ਦੀ ਫਸਲ ਨੂੰ ਜਰੂਰਤ ਅਨੁਸਾਰ ਪਾਣੀ ਦੇਣ ਦੀ ਜਰੁਰਤ ਹੈ ਤਾ ਜੋ ਪੈਦਾਵਰ ਤੇ ਮਾੜਾ ਅਸਰ ਨਾ ਪਵੇ । ੳਨ੍ਹਾਂ ਦੱਸਿਆ ਕਿ ਅੱਸੂ ਦੀ ਬਿਜਾਈ ਸੁਰੂ ਹੋਣ ਤੋ ਪਹਿਲਾ ਜੇਕਰ ਗੰਨੇ ਦੀ ਬਿਜਾਈ ਸਬੰਧੀ ਕਾਸਤਕਾਰੀ ਤਕਨੀਕਾਂ ਬਾਰ ਆਨਲਾਈਨ ਵੈਬੀਨਾਰ ਲਾਏ ਜਾਣਗੇ । ਡਾ; ਵਿਕਰਾਂਤ ਸਿੰਘ ਨੇ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਦਵਾਰ ਅਤੇ ਖੰਡ ਰਿਕਵਰੀ ਚ ਵਾਧਾ ਕਰਨ ਲਈ ਜਰੂਰੀ ਹੈ ਕਿ ਸੀ ਓ 0238 ਦੀ ਜਗਾ ਨਵੀਆਂ ਕਿਸਮਾ ਸੀ ਓ ਪੀ ਬੀ 95,96 ਅਤੇ ਸੀ ਓ 15023 ਹੇਠ ਰਕਬੇ ਚ ਵਾਧਾ ਕੀਤਾ ਜਾਵੇ । ਵਿਨੋਦ ਤਿਵਾੜੀ ਨੇ ਕਿਹਾ ਕਿ ਅੱਸੂ ਦੀ ਬਿਜਾਈ ਤਾ ਹੀ ਆਰਥਿਕ ਪੱਖੋ ਫਾਇਦੇਮੰਦ ਹੈ , ਜੇਕਰ ਗੰਨੇ ਦੀ ਫਸਲ ਚ ਅੰਤਰ ਫਸਲਾਂ ਦੇ ਤੌਰ ਤੇ ਹੋਰਨਾ ਹਾੜੀ ਦੀਆਂ ਫਸਲਾਂ ਦੀ ਕਾਸਤ ਕੀਤੀ ਜਾਵੇ । ਗੰਨਾ ਕਾਸ਼ਤਕਾਰ ਵਿਜੇ ਬਹਾਦਰ ਸਿੰਘ ਨੇ ਦੱਸਿਆ ਕਿ 4 ਫੁੱਟ ਦੀ ਦੂਰੀ ਤੇ ਲਾਈ ਗੰਨੇ ਦੀ ਫਸਲ ਨੂੰ ਕੀੜੇ ਤੇ ਬਿਮਾਰੀਆਂ ਘੱਟ ਲਗਦੀਆ ਹਨ ਅਤੇ ਗੰਨੇ ਦਾ ਭਾਰ ਵਧੇਰੇ ਹੋਣ ਕਾਰਨ ਪੈਦਾਵਾਰ ਵਧੇਰੇ ਮਿਲਦੀ ਹੈ । ਪਿਛਲੇ ਦਿਨੀ ਗੰਨੇ ਦੀ ਫਸਲ ਪੈਕਾ ਬੋਇੰਗ ਨਾ ਦੀ ਬਿਮਾਰੀ ਨੇ ਹਮਲਾ ਕੀਤਾ ਸੀ , ਜਿਸ ਦੀ ਗੰਨਾ ਮਾਹਿਰਾਂ ਦੀ ਸਲਾਹ ਨਾਲ ਰੋਕਥਾਮ ਕਰ ਗਈ ਹੈ

Previous articleਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਸਿੱਖਿਆ ਤੇ ਸਿਹਤ ਦਾ ਅਹਿਮ ਯੋਗਦਾਨ-ਚੇਅਰਮੈਨ ਰਮਨ ਬਹਿਲ
Next articleਵਿਸ਼ਵ ਸ਼ਾਂਤੀ ਲਈ ਨਿਕਲੇ ਸੋਨਾਵਨੇ ਦਾ ਸੰਤ ਸੀਚੇਵਾਲ ਵਲੋਂ ਸਨਮਾਨ
Editor-in-chief at Salam News Punjab

LEAVE A REPLY

Please enter your comment!
Please enter your name here