spot_img
Homeਮਾਝਾਗੁਰਦਾਸਪੁਰਕਿਰਤੀ ਕਿਸਾਨ ਯੁਨੀਅਨ ਨੇ ਖੇਤੀ ਕਾਨੂੰਨਾਂ ਦੀ ਕਾਪੀਆਂ ਸਾੜੀਆਂ

ਕਿਰਤੀ ਕਿਸਾਨ ਯੁਨੀਅਨ ਨੇ ਖੇਤੀ ਕਾਨੂੰਨਾਂ ਦੀ ਕਾਪੀਆਂ ਸਾੜੀਆਂ

 

ਕਾਦੀਆਂ/5 ਜੂਨ(ਸਲਾਮ ਤਾਰੀ)
ਕਾਦੀਆਂ ਚ ਕਿਰਤੀ ਕਿਸਾਨ ਯੁਨੀਅਨ ਪੰਜਾਬ ਵੱਲੋਂ ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪਿੰਡ ਰਸੂਲਪੁਰ ਚ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇੱਸ ਮੋਕੇ ਤੇ ਕਿਸਾਨ ਆਗੂ ਕਾਮਰੇਡ ਕਪਤਾਨ ਸਿੰਘ ਬਾਸਰਪੁਰ, ਕਾਮਰੇਡ ਰਾਜ ਸਿੰਘ, ਮਨਜੀਤ ਰਾਜ ਨੇ ਸੰਬੋਧਣ ਕਰਦੀਆਂ ਕਿਹਾ ਕਿ ਅੱਜ ਦੇ ਦਿਨ ਤੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਪੇਸ਼ ਕਰਕੇ ਹਸਤਾਖਰ ਕੀਤੇ ਸਨ। ਜਿਸ ਵਿੱਚ ਅਕਾਲੀ ਦਲ (ਬਾਦਲ) ਦੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਸ਼ਾਮਿਲ ਸਨ। ਅੱਜ ਕਿਸਾਨੀ ਸੰਘਰਸ਼ ਸੱਤਵੇਂ ਮਹੀਨੇ ਵਿਚ ਦਾਖ਼ਲ ਦਿੱਲੀ ਦੇ ਬਾਰਡਰਾਂ ਤੇ ਜਾਰੀ ਹੈ। ਆਗੂਆਂ ਨੇ ਕਿਹਾ ਕਿ ਭਾਜਪਾ ਸਮੇਤ ਉਨ੍ਹਾਂ ਦੀ ਹਮਖ਼ਿਆਲੀ ਪਾਰਟੀਆਂ ਗ਼ਦਾਰ ਅਤੇ ਦੇਸ਼ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਮੋਰਚੇ ਵਿੱਚ ਵੱਧ ਚੜਕੇ ਹਿਸਾ ਲੈਣ। ਕਿਸਾਨ ਆਗੂਆਂ ਕਿਹਾ ਹੈ ਕਿ ਇੱਕ ਨਾ ਇੱਕ ਦਿਨ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਮਜਬੂਰ ਹੋਕੇ ਰੱਦ ਕਰੇਗੀ। ਇੱਸ ਮੋਕੇ ਤੇ ਕਸ਼ਮੀਰ ਸਿੰਘ ਧਾਰੀਵਾਲ ਥਿੰਦ, ਬਸੰਤ ਸਿੰਘ ਰਸੂਲਪੁਰ, ਕਸ਼ਮੀਰ ਸਿੰਘ, ਨੋਜਵਾਨ ਆਗੂ ਕੁਲਦੀਪ ਸਿੰਘ, ਜੁਝਾਰ ਸਿੰਘ ਮਨੋ ਹਰਪੁਰ, ਮਦਨ ਸਿੰਘ, ਇਸਤਰੀ ਵਿੰਗ ਦੀ ਆਗੂ ਜਗੀਰ ਕੋਰ ਅਤੇ ਜਾਗੀਰ ਸਿੰਘ ਮੋਜੂਦ ਸਨ।
ਫ਼ੌਟੋ: ਕਾਲੇ ਕਾਨੂੰਨਾਂ ਦੀ ਕਾਪੀਆਂ ਸਾੜਦੇ ਹੋਏ ਕਿਸਾਨ ਆਗੂ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments