spot_img
Homeਮਾਝਾਗੁਰਦਾਸਪੁਰਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਸਿੱਖਿਆ ਤੇ ਸਿਹਤ ਦਾ ਅਹਿਮ ਯੋਗਦਾਨ-ਚੇਅਰਮੈਨ...

ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਸਿੱਖਿਆ ਤੇ ਸਿਹਤ ਦਾ ਅਹਿਮ ਯੋਗਦਾਨ-ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ, 11 ਜੁਲਾਈ (ਸਲਾਮ ਤਾਰੀ ) ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 49ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਰਮਨ ਬਹਿਲ, ਚੇਅਰਮੈਨ ਐਸ.ਐਸ.ਐਸ ਬੋਰਡ ਪੰਜਾਬ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਸਿੱਖਿਆ ਤੇ ਸਿਹਤ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਸਰਕਾਰਾਂ ਦਾ ਵੀ ਪਹਿਲਾ ਫਰਜ਼ ਹੋਣਾ ਚਾਹੀਦਾ ਹੈ ਕਿ ਹਰ ਵਿਅਕਤੀ ਤਕ ਸਿੱਖਿਆ ਅਤੇ ਸਿਹਤ ਸੇਵਾਵਾਂ ਹੋਰ ਸੁਚਾਰੂ ਢੰਗ ਨਾਲ ਪਹੁੰਚਣ। ਇਸ ਮੌਕੇ ਬਲਵਿੰਦਰ ਸਿੰਘ ਕਮਿਸ਼ਨਰ ਨਗਰ ਨਿਗਮ-ਕਮ-ਐਸ.ਡੀ.ਐਮ ਬਟਾਲਾ ਤੋਂ ਇਲਾਵਾ ਡਾ. ਐਸ.ਕੇ ਪਨੂੰ (ਸਮਾਜ ਸੇਵੀਕਾ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਦਿਲਬਾਗ ਸਿੰਘ ਲਾਲੀ ਚੀਮਾ ਸਮੇਤ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ।।

ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਵਿਚ ਸ਼ੁਰੂ ਕੀਤੇ ਗਏ ‘ਅਚੀਵਰਜ਼ ਪ੍ਰੋਗਰਾਮ’ ਦੀ ਸਰਾਹਨਾ ਕਰਦਿਆਂ ਕਿਹਾ ਕਿ ਨੋਜਵਾਨ ਪੀੜ੍ਹੀ ਲਈ ਇਹ ਪ੍ਰੋਗਰਾਮ ਬਹੁਤ ਲਾਹੰਵੰਦ ਸਾਬਤ ਹੋਇਆ ਹੈ। ਉਨਾਂ ਕਿਹਾ ਕਿ ਅੱਜ ਦੇ ਅਚੀਵਰਜ਼ ਪ੍ਰੋਗਰਾਮ ਵਿਚ ਜੋ ਦੋ ਅਚਵੀਰਜ਼ ਨੇ ਹਿੱਸਾ ਲਿਆ ਹੈ, ਉਨਾਂ ਵਿਚ ਇਕ ਸਿੱਖਿਆ ਦੇ ਖੇਤਰ ਨਾਲ ਅਤੇ ਦੂਜੀ ਸਖਸ਼ੀਅਤ ਸਿਹਤ ਖੇਤਰ ਨਾਲ ਜੁੜੀ ਹੋਈ ਹੈ। ਉਨਾਂ ਕਿਹਾ ਕਿ ਦੋਹਾਂ ਖੇਤਰਾਂ ਦਾ ਸਮਾਜ ਦੇ ਵਿਕਾਸ ਲਈ ਬਹੁਤ ਵੱਡਾ ਯੋਗਦਾਨ ਹੈ ਪਰ ਇਨਾਂ ਦੋਹਾਂ ਖੇਤਰਾਂ ਤੋ ਨਾ ਕੇਵਲ ਗਰੀਬ ਵਰਗ ਬਲਕਿ ਮਿਡਲ ਵਰਗ ਵੀ ਦੂਰ ਹੁੰਦਾ ਜਾ ਰਿਹਾ ਹੈ, ਜਿਸ ਪ੍ਰਤੀ ਸਰਕਾਰਾਂ ਨੂੰ ਇਸ ਪ੍ਰਤੀ ਹੋਰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਸਰਕਾਰਾਂ ਦੀ ਪਹਿਲਕਦਮੀ ਹੋਣੀ ਚਾਹੀਦੀ ਹੈ ਕਿ ਹਰੇਕ ਵਿਅਕਤੀ ਤਕ ਸਿੱਖਿਆ ਅਤੇ ਸਿਹਤ ਸੇਵਾਨਾਂ ਆਸਾਨ ਤਰੀਕੇ ਨਾਲ, ਹੋਰ ਸੁਚਾਰੂ ਢੰਗ ਨਾਲ ਪਹੁੰਚਣ। ਉਨਾਂ ਕਿਹਾ ਕਿ ਅਮੀਰ ਵਰਗ ਤਾਂ ਇਨਾਂ ਸੇਵਾਵਾਂ ਨੂੰ ਹਾਸਲ ਕਰ ਲੈਦਾਂ ਹੈ ਪਰ ਗਰੀਬ ਤਬਕੇ ਤਕ ਇਨਾਂ ਦੋਹਾਂ ਸੇਵਾਵਾਂ ਦੀ ਪੁਹੰਚ, ਹੋਰ ਵਧੇਰੇ ਢੰਗ ਨਾਲ ਯਕੀਨੀ ਬਣਾਉਣੀ ਚਾਹੀਦੀ ਹੈ।

ਐਸ.ਐਸ.ਐਸ. ਬੋਰਡ ਪੰਜਾਬ ਵਲੋਂ ਬੇਰੁਜ਼ਗਾਰ ਨੋਜਵਾਨ ਲੜਕੇ-ਲੜਕੀਆਂ ਨੂੰ ਪਾਰਦਰਸ਼ੀ ਅਤੇ ਮੈਰਿਟ ਦੇ ਆਧਾਰ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ-ਵੱਖ ਖੇਤਰਾਂ ਵਿਚ ਨੋਕਰੀਆਂ ਦੀ ਗੱਲ ਕਰਦਿਆਂ, ਚੇਅਰਮੈਨ ਬਹਿਲ ਨੇ ਕਿਹਾ ਕਿ ਬੋਰਡ ਵਲੋਂ ਨੋਕਰੀਆਂ ਦਾ ਪਿਟਾਰਾ ਖੋਲਿ੍ਹਆ ਗਿਆ ਹੈ ਅਤੇ ਵੱਖ-ਵੱਖ ਵਿਭਾਗਾਂ ਵਿਚ ਆਸਾਮੀਆਂ ਭਰੀਆਂ ਜਾ ਰਹੀਆਂ ਹਨ। ਉਨਾਂ ਅੱਗੇ ਕਿਹਾ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੈ ਅਤੇ ਮਿਹਨਤ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨਾਂ ਪ੍ਰੋਗਰਾਮ ਵਿਚ ਸ਼ਾਮਲ ਅਚੀਵਰਜ਼ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਦੋਹਾਂ ਹਸਤੀਆਂ ਤੇ ਗੁਰਦਾਸਪੁਰ ਨੂੰ ਮਾਣ ਹੈ ਅਤੇ ਉਹ ਆਸ ਰੱਖਦੇ ਹਨ ਕਿ ਸਮਾਜ ਦੀ ਬਿਹਤਰੀ ਲਈ ਉਹ ਆਪਣਾ ਯੋਗਦਾਨ ਪਾਉਂਦੇ ਰਹਿਣਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਤਰਫੋਂ ਬਲਵਿੰਦਰ ਸਿੰਘ ਐਸ.ਡੀ.ਐਮ ਬਟਾਲਾ ਨੇ ਚੇਅਰਮੈਨ ਰਮਨ ਬਹਿਲ, ਅਚੀਵਰਜ਼ ਅਤੇ ਜ਼ਿਲ੍ਹਾ ਵਾਸੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਜ਼ਿਲਾ ਵਾਸੀਆਂ ਤੇ ਖਾਸਕਰਕੇ ਨੋਜਵਾਨ ਪੀੜ੍ਹੀ ਨੂੰ ਇਸ ਸੰਕਟ ਦੇ ਸਮੇਂ ਦੌਰਾਨ ਸਕਾਰਾਤਮਕ ਸੋਚ ਤੇ ਅੱਗੇ ਵੱਧਣ ਲਈ ਪ੍ਰੇਰਿਤ ਕਰਨਾ ਹੈ। ਉਨਾਂ ਜ਼ਿਲ੍ਹੇ ਦੀ ਨੋਜਵਾਨ ਪੀੜ੍ਹੀ ਨੂੰ ਅਚੀਵਰਜ਼ ਦੀ ਸਫਲ ਕਹਾਣੀ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਪਹਿਲੇ ਅਚੀਵਰਜ਼ ਇੰਜੀ. ਸਵਿੰਦਰ ਸਿੰਘ ਗਿੱਲ ( ਸੰਸਥਾਪਕ, ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟਸ ਗੁਰਦਾਸਪੁਰ) ਨੇ ਦੱਸਿਆ ਕਿ ਉਨਾਂ ਸਿਵਲ ਇੰਜੀਨਰਿੰਗ ਦੀ ਪੜ੍ਹਾਈ ਕੀਤੀ ਅਤੇ ਰਾਮਗੜ੍ਹੀਆ ਪੋਲਟੈਕਨਿਕ ਕਾਲਜ ਤੋਂ ਉਨਾਂ ਨੂੰ ਸਿੱਖਿਆ ਦੇ ਖੇਤਰ ਨਾਲ ਜੁੜਨ ਦਾ ਮੋਕਾ ਮਿਲਿਆ। ਉਨਾਂ ਦੱਸਿਆ ਕਿ ਉਨਾਂ ਗੁਰਦਾਸਪੁਰ ਵਿਖੇ ਪਹਿਲਾਂ ਐਸ.ਟੀ.ਡੀ-ਪੀ.ਸੀ.ਓ ਦਾ ਕੰਮ ਵੀ ਕੀਤਾ ਅਤੇ ਸਾਲ 1996 ਵਿਚ ਮਾਂ-ਪਿਓ ਦਾ ਅਕਾਲ ਚਲਾਣ ਕਰਨ ਉਪਰੰਤ ਅਸਹਿ ਸਦਮਾ ਲੱਗਾ। ਉਪਰੰਤ ਪਰਮਾਤਮਾ ਦੀ ਮਿਹਰ ਅਤੇ ਲੋਕਾਂ ਦੀ ਦੁਆਵਾਂ ਨਾਲ ਉਨਾਂ ਬੱਬਰੀ ਬਾਈਪਾਸ ਲਾਗੇ ਸਕੂਲ ਸ਼ੁਰੂ ਕੀਤਾ ਤੇ ਪਹਿਲੇ ਸਾਲ 250 ਵਿਦਿਆਰਥੀ ਦਾਖਲ ਹੋਏ ਅਤੇ ਫਿਰ ਸਾਲ-ਦਰ-ਸਾਲ ਵਿਦਿਆਰਥੀਆਂ ਦੀ ਗਿਣਤੀ ਵੱਧਦੀ ਗਈ ਤੇ ਫਿਰ ਲੋਕਾਂ ਦੀ ਅਸੀਸਾਂ ਸਦਕਾ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟਸ ਗੁਰਦਾਸਪੁਰ ਹੌਂਦ ਵਿਚ ਆਈ। ਉਨਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਦ੍ਰਿੜ ਇੱਛਾ ਸ਼ਕਤੀ ਨਾਲ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ ਅਤੇ ਸਾਨੂੰ ਲੋੜਵੰਦ ਲੋਕਾਂ ਦੀ ਹਮੇਸ਼ਾ ਮਦਦ ਕਰਨੀ ਚਾਹੀਦੀ ਹੈ। ਉਨਾਂ ਅੱਗੇ ਕਿਹਾ ਕਿ ਮਾਪਿਆਂ ਤੇ ਵੱਡਿਆਂ ਦਾ ਸਤਿਕਾਰ ਕਰੋ। ਕਦੇ ਹਿੰਮਤ ਨਾ ਹਾਰੋ ਅਤੇ ਸਚਾਈ ਦਾ ਸਾਥ ਦਿਓ।

ਦੂਸਰੇ ਅਚੀਵਰ ਡਾ. ਨਿਤਿਨ ਸ਼ੰਕਰ ਬਹਿਲ, ਜੋ ਹਯਾਤ ਨਗਰਦੇ ਵਾਸੀ ਹਨ ਅਤੇ ਚੇਅਰਮੈਨ ਬਹਿਲ ਜੀ ਦੇ ਚਾਚਾ ਜੀ ਦੇ ਪੁੁੱਤਰ ਹਨ, ਨੇ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤੇ ਗਏ ਅਚਵੀਰਜ਼ ਪ੍ਰੋਗਰਾਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਪ੍ਰੋਗਾਰਮ ਆਪਣੇ ਆਪ ਵਿਚ ਨਿਵਕੇਲਾ ਉਪਰਾਲਾ ਹੈ ਅਤੇ ਗੁਰਦਾਸਪੁਰ ਵਾਸੀਆਂ ਲਈ ਨਾਯਾਬ ਤੋਹਫਾ ਹੈ। ਡਾ. ਬਹਿਲ ਨੇ 1995 ਵਿਚ ਐਮ.ਬੀ.ਬੀ.ਐਸ ਪਾਸ ਕੀਤੀ। ਮੈਡੀਕਲ ਸਿੱਖਿਆ ਵਿਚ ਗੋਲਡ ਮੈਡਲਿਸਟ ਹਨ। ਡਾ. ਬਹਿਲ , ਪਹਿਲੇ ਅਜਿਹੇ ਭਾਰਤੀ ਸਨ, ਜਿਨਾਂ ਨੂੰ ਸਾਲ 2010 ਵਿਚ ਨੂੰ ਯੂਨਾਈਟੈਡ ਯੂਰੀਪੀਅਨ ਗੈਸਟਰੋਇਨਟਰੋਲਿਜੀ ਫੈਡਰੇਸ਼ਨ ਵਲੋਂ ‘ਨੈਸ਼ਨਲ ਸਕੂਲ ਐਵਾਰਡ’ ਦਿੱਤਾ ਗਿਆ। ਹੁਣ ਐਮ.ਡੀ,ਡੀ.ਐਮ, ਐਡੀਸ਼ਨਲ ਡਾਇਰੈਕਟਰ, ਇੰਸਟੀਚਿਊਟ ਆਫ ਗੈਸਟਰੋ ਐਂਡ ਲਿਵਰ ਡਿਸੀਜ਼, ਫੋਰਟਿਸ ਹਸਪਤਾਲ , ਲੁਧਿਆਣਾ ਵਿਖੇ ਸੇਵਾਵਾਂ ਨਿਭਾ ਰਹੇ ਹਨ। ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੰਮ ਰੱਬ ਦਾ ਰੂਪ ਹੈ ਅਤੇ ਹਮੇਸ਼ਾ ਆਪਣੇ ਆਪ ’ਤੇ ਵਿਸ਼ਵਾਸ ਰੱਖੋ। ਜ਼ਿੰਦਗੀ ਵਿਚ ਅੱਗੇ ਵੱਧਣ ਲਈ ਆਪਣਾ ਟੀਚਾ ਨਿਰਧਾਰਤ ਕਰੋ ਤੇ ਫਿਰ ਉਸਦੀ ਪ੍ਰਾਪਤੀ ਲਈ ਸਿਰਤੋੜ ਸਖ਼ਤ ਮਿਹਨਤ ਕਰੋ। ਉਨਾਂ ਕਿਹਾ ਕਿ ਜ਼ਿੰਦਗੀ ਵਿਚ ਸੰਘਰਸ਼ ਕਰਨ ਤੋਂ ਕਦੇ ਨਾ ਘਬਰਾਓ ਅਤੇ ਲੋੜਵੰਦ ਲੋਕਾਂ ਦੀ ਮਦਦ ਕਰੋ।

ਅਚੀਵਰਜ਼ ਪ੍ਰੋਗਰਾਮ ਦੇ ਆਖਰ ਵਿਚ ਲਾਈਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਜ਼ਿਲ੍ਹਾ ਵਾਸੀਆਂ ਵਲੋਂ ਅਚਵੀਰਜ਼ ਨਾਲ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਵੀ ਦਿੱਤਾ ਗਿਆ। ਡਾ. ਬਹਿਲ ਵਲੋਂ ਦਿੱਤਾ ਗਿਆ ਮਾਣ, ਜ਼ਿਲਾ ਰੈੱਡ ਕਰਾਸ ਸੁਸਾਇਟੀ ਨੂੰ ਭੇਂਟ ਕੀਤਾ ਗਿਆ ਅਤੇ ਕਿਹਾ ਕਿ ਉਹ ਹਮੇਸ਼ਾ ਲੋੜਵੰਦ ਲੋਕਾਂ ਦੀ ਮਦਦ ਲਈ ਹਾਜ਼ਰ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments