ਅਹਿਮਦੀਆ ਮੁਸਲਿਮ ਜਮਾਤ ਨੇ ਨਵੀਂ ਰੀਸਰਚ ਵੈਬਸਾਈਟ ਲਾਂਚ ਕੀਤੀ

0
267

ਅਹਿਮਦੀਆ ਮੁਸਲਿਮ ਜਮਾਤ ਨੇ ਨਵੀਂ ਰੀਸਰਚ ਵੈਬਸਾਈਟ ਲਾਂਚ ਕੀਤੀ
ਕਾਦੀਆਂ 10 ਜੁਲਾਈ (ਸਲਾਮ ਤਾਰੀ)
ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਨੇ ਅਹਿਮਦੀਆ ਮੁਸਲਿਮ ਜਮਾਤ ਦੀ ਖੋਜ ਤੇ ਆਧਾਰਿਤ ਇੱਕ ਵੈਬ ਸਾਈਟ ਲਾਂਚ ਕੀਤੀ ਹੈ। ਅਹਿਮਦੀਪੀਡੀਆ ਡਾਟ ਉ ਆਰਜੀ ਦੇ ਨਾਂ ਤੋਂ ਇੱਹ ਸਾਈਟ ਅੰਤਰ ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤੇ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਮਸਜਿਦ ਮੁਬਾਰਕ ਟਿਲਫ਼ਰਡ ਯੂਕੇ ਤੋਂ ਲਾਂਚ ਕੀਤੀ ਹੈ। ਜਮਾਤੇ ਅਹਿਮਦੀਆ ਭਾਰਤ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਚ ਦੱਸਿਆ ਆਨ ਲਾਈਨ ਇਨਸਾਈਕਲੋਪੀਡੀਆ ਤੇ ਅਹਿਮਦੀਆ ਆਰਕੀਵ ਐਂਡ ਰੀਸਰਚ ਸੈਂਟਰ ਨੇ ਕੰਮ ਕੀਤਾ ਹੈ ਜੋ ਜਮਾਤੇ ਅਹਿਮਦੀਆ ਤੇ ਆਧਾਰਿਤ ਕਿਤਾਬਾਂ, ਇਤਿਹਾਸਿਕ ਪ੍ਰੋਗਰਾਮਾਂ ਅਤੇ ਜਮਾਤੇ ਅਹਿਮਦੀਆ ਦੀ ਸਿਖਿਆਂ ਬਾਰੇ ਮਹਤਵਪੂਰਨ ਸਾਮਗਰੀ ਮੁਹੈਆ ਕਰਵਾਏਗਾ। ਜਮਾਤੇ ਅਹਿਮਦੀਆ ਦੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਇਸਦੇ ਲਾਂਚ ਦੇ ਮੌਕੇ ਕਿਹਾ ਹੈ ਕਿ ਅਹਿਮਦੀਆ ਜਮਾਤ ਨਾਲ ਸਬੰਧਿਤ ਸਾਮਗਰੀ ਆਸਾਨੀ ਨਾਲ ਲੋਕਾਂ ਤੱਕ ਪਹੁੰਚ ਸਕੇਗੀ।
ਫ਼ੋਟੋ: ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਵੈਬਸਾਈਟ ਨੂੰ ਲਾਂਚ ਕਰਦੇ ਸਮੇਂ ਸੰਬੋਧਣ ਕਰਦੇ ਹੋਏ

Previous articleਸ਼ਹੀਦ ਸਤਨਾਮ ਸਿੰਘ ਬਾਜਵਾ ਦੀ ਸਾਲਾਨਾ ਬਰਸੀ ਮਨਾਈ ਗਈ
Next articleਰਾਸ਼ਟਰੀ ਮੱਛੀ ਕਾਸ਼ਤਕਾਰ ਦਿਵਸ ਮਨਾਇਆ
Editor-in-chief at Salam News Punjab

LEAVE A REPLY

Please enter your comment!
Please enter your name here