ਕੇਂਦਰ ਸਰਕਾਰ ਵੱਲੋਂ ਫਿਰੋਜਪੁਰ ਤੋ ਦਿੱਲੀ ਸ਼ਤਾਬਦੀ ਅਤੇ ਫਿਰੋਜ਼ਪੁਰ ਤੋ ਮੁੰਬਈ ਜਨਤਾ ਐਕਸਪ੍ਰੈੱਸ ਬੰਦ ਕੀਤੇ ਜਾਣ ਨਾਲ ਆਮ ਜਨਤਾ ਨੂੰ ਪਵੇਗਾ ਬਹੁਤ ਵੱਡਾ ਘਾਟਾ : ਸੰਦੀਪ ਕੰਮੇਆਣਾ

0
266

ਕੋਟਕਪੂਰਾ, 9 ਜੁਲਾਈ (ਧਰਮ ਪ੍ਰਵਾਨਾਂ) :- ਅੱਜ ਪ੍ਰੈੱਸ ਕਾਨਫਰੰਸ ਦੌਰਾਨ ਸੰਦੀਪ ਸਿੰਘ ਕੰਮੇਆਣਾ ਬਲਾਕ ਪ੍ਰਧਾਨ ਕੋਟਕਪੂਰਾ ਦਿਹਾਤੀ ਆਮ ਆਦਮੀ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਰੜੇ ਹੱਥੀ ਲੈਦੇ ਹੋਏ ਦੱਸਿਆ ਕਿ ਸਰਕਾਰ ਨੇ ਫਿਰੋਜ਼ਪੁਰ ਤੋ ਦਿੱਲੀ ਅਤੇ ਮੁੰਬਈ ਜਾਣ ਵਾਲੀਆ ਰੇਲਗੱਡੀਆ ਨੂੰ ਹਮੇਸ਼ਾ ਲਈ ਬੰਦ ਕਰਨ ਦਾ ਫੈਸਲਾ ਲਿਆ ਹੈ, ਜਿਸਦਾ ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ, ਕਿਉਕਿ ਇਹ ਰੇਲਗੱਡੀਆ ਫਿਰੋਜ਼ਪੁਰ ਤੋ ਫਰੀਦਕੋਟ, ਕੋਟਕਪੂਰਾ, ਬਠਿੰਡਾ ਹੁੰਦੇ ਹੋਏ ਯਾਤਰੀਆ ਨੂੰ ਦਿੱਲੀ ਤੇ ਮੁੰਬਈ ਨਾਲ ਜੋੜਦੀਆ ਸਨ,

ਇਸ ਦੇ ਨਾਲ ਆਮ ਵਰਗ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਕਿਉਕਿ ਡੀਜਲ ਪੈਟਰੌਲ ਦੀਆ ਵਧੀਆ ਕੀਮਤਾ ਕਾਰਨ ਆਪਣੇ ਵਹੀਕਲ ਜਾ ਬੱਸਾ ਦਾ ਕਿਰਾਇਆ ਭਰਨ ਤੋ ਮਹਿੰਗਾਈ ਦੇ ਜਮਾਨੇ ਵਿੱਚ ਲੋਕੀ ਅਸਮਰੱਥ ਹੋ ਚੁੱਕੇ ਹਨ। ਇਸਦੇ ਨਾਲ ਸੱਭ ਤੋ ਵੱਡਾ ਘਾਟਾ ਵਪਾਰੀ ਵਰਗ ਨੂੰ ਪਿਆ ਹੈ, ਕਿਉਕਿ ਉਹ ਬਿਨਾ ਕਿਸੇ ਖੱਜਲਖੁਆਰੀ ਤੋ ਜੋ ਆਪਣੇ ਕਾਰੋਬਾਰ ਲਈ ਮੁੰਬਈ ਜਾਦੇ ਸਨ, ਉਹਨਾ ਦਾ ਸੰਪਰਕ ਟੁੱਟ ਗਿਆ, ਇੱਕ ਪਾਸੇ ਕਰੋਨਾ ਮਹਾਮਾਰੀ ਦੇ ਚਲਦਿਆ ਹਰੇਕ ਵਰਗ ਨੂੰ ਘਾਟਾ ਚੱਲਣਾ ਪੈ ਰਿਹਾ ਹੈ ਤੇ ਲੋਕੀ ਦੋ ਡੰਗ ਦੀ ਰੋਟੀ ਖਾਣ ਤੋ ਵੀ ਅਸਮਰੱਥ ਹੋ ਚੁੱਕੇ ਹਨ

ਅਤੇ ਕੇਦਰ ਸਰਕਾਰ ਮਦਦ ਕਰਨ ਦੀ ਬਜਾਏ ਲੋਕਾ ਦੇ ਆਉਣ ਜਾਣ ਦੇ ਸਾਧਨ ਵੀ ਖੋਹ ਰਹੀ ਹੈ! ਉਹਨਾ ਇਹ ਵੀ ਦੱਸਿਆ ਕਿ ਇਸ ਸਮੱਸਿਆ ਬਾਰੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਅਤੇ ਉਹਨਾ ਰੇਲ ਮੰਤਰੀ ਨੂੰ ਇਸ ਸਬੰਧੀ ਪੱਤਰ ਵੀ ਭੇਜ ਦਿੱਤਾ ਹੈ ਅਤੇ ਉਹਨਾ ਨੂੰ ਦਿੱਲੀ ਜਾ ਕੇ ਮਿਲ ਕੇ ਇਸ ਸਮੱਸਿਆ ਤੋ ਹਲਕਾ ਨਿਵਾਸੀਆ ਨੂੰ ਨਿਜਾਤ ਦਿਵਾਉਣ ਬਾਰੇ ਵੀ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਉਹਨਾ ਦੇ ਨਾਲ ਜਸਪਾਲ ਸਿੰਘ ਢੁੱਡੀ, ਡਾ, ਮਨਜੀਤ ਗਿੱਲ, ਬੱਬੂ ਸਿੰਘ ਸੰਧੂ ਅਤੇ ਸਮੂਹ ਪਾਰਟੀ ਵਰਕਰ ਵੀ ਮੌਜੂਦ ਸਨ।

Previous articleਪੰਜਾਬ ਯੂ-ਟੀ ਮੁਲਾਜਮ ਤੇ ਪੈਨਸ਼ਨਰਜ ਨੇ ਘੇਰਿਆ ਬੱਸ ਸਟੈਂਡ
Next articleजन्मदिन मुबारक

LEAVE A REPLY

Please enter your comment!
Please enter your name here