ਫ਼ਰੀਦਕੋਟ 09 ਜੁਲਾਈ ( ਧਰਮ ਪ੍ਰਵਾਨਾਂ ) ਪੰਜਾਬ ਯੂ-ਟੀ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਜਿਲਾ ਫ਼ਰੀਦਕੋਟ ਦੀ ਅਗਵਾਈ ਵਿੱਚ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਬੱਸ ਸਟੈਂਡ ਫਰੀਦਕੋਟ ਨੂੰ ਘੇਰ ਰੋਸ ਰੈਲੀ ਕੀਤੀ। ਇਸ ਸਮੇਂ ਬੋਲਦਿਆਂ ਹੋਇਆਂ ਸਾਂਝਾ ਫਰੰਟ ਦੇ ਆਗੂ ਅਮਰੀਕ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਪੀ.ਐੱਸ.ਐੱਮ.ਐੱਸ.ਯੂ ਅਤੇ ਸੂਬਾ ਮੁੱਖ ਜਥੇਬੰਦਕ ਸਕੱਤਰ ਪੀ.ਐਸ.ਐਮ.ਐਸ.ਯੂ, ਸਿਮਰਜੀਤ ਸਿੰਘ ਬਰਾਡ਼ ਸੂਬਾ ਪ੍ਰਧਾਨ ਪੀ.ਆਰ.ਟੀ.ਸੀ (ਆਜ਼ਾਦ), ਵੀਰਇੰਦਰਜੀਤ ਸਿੰਘ ਪੁਰੀ ਸੂਬਾ ਪ੍ਰਧਾਨ ਮੰਡੀਕਰਨ ਬੋਰਡ, ਪ੍ਰੇਮ ਚਾਵਲਾ ਸਟੇਟ ਆਗੂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ, ਜਤਿੰਦਰ ਕੁਮਾਰ ਸੂਬਾਈ ਆਗੂ ਪ.ਸ.ਸ.ਫ, ਅਸ਼ੋਕ ਕੌਸ਼ਲ ਸੂਬਾ ਪੈਨਸ਼ਨਰਜ਼ ਆਗੂ, ਇੰਦਰਜੀਤ ਸਿੰਘ ਖੀਵਾ ਜ਼ਿਲ੍ਹਾ ਪ੍ਰਧਾਨ ਸਿਵਲ ਪੈਨਸ਼ਨਰਜ, ਨਵਪ੍ਰੀਤ ਸਿੰਘ, ਬਲਬੀਰ ਸਿੰਘ ਡੀ.ਐੱਮ.ਐੱਫ, ਬਲਬੀਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਦੇਸਰਾਜ ਗੁਰਜਰ ਜ਼ਿਲਾ ਵਿੱਤ ਸਕੱਤਰ, ਅਮਰਜੀਤ ਕੌਰ ਸੂਬਾਈ ਆਗੂ ਆਸ਼ਾ ਵਰਕਰ ਯੂਨੀਅਨ (ਏਟਕ), ਅਮਰਜੀਤ ਕੌਰ ਕੰਮੇਆਣਾ, ਸਰਬਜੀਤ ਕੌਰ ਮਚਾਕੀ ਡੀ.ਐੱਮ.ਐੱਫ ਆਗੂ, ਲਖਵਿੰਦਰ ਕੌਰ ਸੂਬਾ ਪ੍ਰਧਾਨ ਮਿੱਡ-ਡੇ-ਮੀਲ ਯੂਨੀਅਨ, ਦਰਸ਼ਨ ਲਾਲ ਬਾਵਾ ਪ੍ਰਧਾਨ ਕੋਟਕਪੂਰਾ, ਹਰਪਾਲ ਸਿੰਘ ਮਚਾਕੀ, ਇਕਬਾਲ ਸਿੰਘ ਰਣ ਸਿੰਘ ਵਾਲਾ, ਜਸਵੰਤ ਸਿੰਘ ਪ੍ਰਧਾਨ ਲੈਬਲ ਟੈਕਨੀਸ਼ੀਅਨ ਯੂਨੀਅਨ ਅਤੇ ਹਰਪਾਲ ਸਿੰਘ ਸਕੱਤਰ ਫਾਰਮੇਸੀ ਅਫਸਰ ਐਸੋਸੀਏਸ਼ਨ ਦੀ ਅਗਵਾਈ ਵਿਚ ਵਿਸ਼ਾਲ ਧਰਨਾ ਦੇ ਕੇ ਤਿੱਖੀ ਨਾਹਰੇਬਾਜੀ ਕੀਤੀ ਗਈ।ਇਸ ਮੌਕੇ ਤੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਵੱਲੋਂ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਮੁਲਾਜਮਾਂ ਤੇ ਪੈਨਸ਼ਨਰਾਂ ਨਾਲ ਧ੍ਰੋਹ ਕਮਾਉਣ ਦਾ ਦੋਸ਼ ਲਗਾਉਂਦੇ ਕਿਹਾ ਗਿਆ ਕਿ ਪੇਅ ਕਮਿਸ਼ਨ ਦੀ ਰਿਪੋਰਟ ਜ ੋ ਕਿ ਸਰਾਸਰ ਧੋਖਾ ਹੈ, ਨੂੰ ਸਮੂਹ ਮੁਲਾਜਮ/ਪੈਨਸ਼ਨਰਜ ਵਰਗ ਮੁੱਢ ਤੋਂ ਹੀ ਰੱਦ ਕਰ ਰਹੇ ਹਨ। ਕਿਉਂਕਿ ਇਸ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਿਸੇ ਵੀ ਕੇਡਰ ਨੂੰ ਅੱਜ ਦੇ ਸਮੇਂ ਦੀ ਮਹਿੰਗਾਈ ਅਨੁਸਾਰ ਬਣਦਾ ਲਾਭ ਨਹੀਂ ਦਿੱਤਾ ਗਿਆ, ਸਗੋਂ ਸਰਕਾਰ ਵੱਲੋਂ ਇਹ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਕਾਰਨ ਖਜਾਨਾ ਖਾਲੀ ਹੋ ਰਿਹਾ ਹੈ, ਜਦਕਿ ਰਾਜਨੀਤਕ ਆਗੂ ਅਸਲ ਵਿੱਚ ਆਪ ਖਜਾਨੇ ਤੇ ਬੋਝ ਹਨ ਜੋ ਕਿ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ ਤੋਂ ਵੀ ਮੁਨਕਰ ਹਨ ਅਤੇ ਸਮੂਹ ਵਰਗ ਅੱਜ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਲਈ ਸੜਕਾਂ ਦੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਆਗੂਆਂ ਨੇ ਕਿਹਾ ਕਿ ਅੱਜ ਦੂਜੇ ਦਿਨ ਲਗਾਤਾਰ ਮੁਕੰਮਲ ਕੰਮ ਠੱਪ ਰੱਖਿਆ ਗਿਆ ਹੈ ਅਤੇ ਅੱਜ ਬੱਸ ਸਟੈਂਡ ਫਰੀਦਕੋਟ ਦਾ ਘਿਰਾਓ ਕਰ ਕੇ ਬੱਸ ਸਟੈਂਡ ਵਿਖੇ ਵਿਸ਼ਾਲ ਰੋਸ ਰੈਲੀ ਕਰ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਇਹ ਵੀ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਵੱਡੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਜਿਸਦੀ ਪੂਰੀ ਜੁੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ । ਸਾਂਝਾ ਫਰੰਟ ਦੀਆਂ ਮੁੱਖ ਮੰਗਾਂ ਪੇਅ ਕਮਿਸ਼ਨ ਦੀ ਰਿਪੋਰਟ ਸੋਧਕੇ ਜਾਰੀ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਪੈਂਡਿੰਗ ਕਿਸ਼ਤਾਂ ਤੁਰੰਤ ਰੀਲੀਜ ਕੀਤੀਆਂ ਜਾਣ, ਮੈਡੀਕਲ ਭੱਤੇ ਵਿੱਚ ਵਾਧਾ ਕੀਤਾ ਜਾਵੇ, 15 ਜਨਵਰੀ 2015 ਦਾ ਪੱਤਰ ਰੱਦ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖ਼ਾਹ ਦੇ ਸਿਧਾਂਤ ਨੂੰ ਲਾਗੂ ਕਰਨਾ, ਕੱਚੇ ਮੁਲਾਜਮਾਂ/ਆਊਟ ਸੋਰਸਿਜ਼ ਮੁਲਾਜ਼ਮਾ ਨੂੰ ਬਿਨਾਂ ਸ਼ਰਤ ਪੱਕੇ ਕੀਤਾ ਜਾਵੇ, 2015 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਏ.ਸੀ.ਪੀ ਸਕੀਮ ਦਾ ਲਾਭ ਦੇਣ ਬਾਰੇ ਪੱਤਰ ਜਰਨਲਾਈਜ ਕਰਨਾ, ਕੇਂਦਰ ਸਰਕਾਰ ਦੀ ਤਰਜ ਤੇ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਸੂਰਤ ਵਿੱਚ ਫੈਮਿਲੀ ਪੈਨਸ਼ਨ ਦਾ ਲਾਭ ਦੇਣਾ ਆਦਿ ਮੰਗ ਪੱਤਰ ਵਿੱਚ ਦਰਜ ਹਨ। ਸਿਹਤ ਵਿਭਾਗ ਦੇ ਕਾਮਿਆਂ ਵੱਲੋਂ ਸਿਵਲ ਸਰਜਨ ਦਫਤਰ ਵਿਖੇ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਮਾਰਚ ਕਰਕੇ ਜ਼ਿਲ੍ਹਾ ਪੱਧਰੀ ਰੋਸ ਰੈਲੀ ਜੋ ਕੇ ਬੱਸ ਸਟੈਂਡ ਵਿਖੇ ਸੀ, ਵਿਚ ਸ਼ਮੂਲੀਅਤ ਕੀਤੀ ਗਈ। ਇਸ ਵਿਸ਼ਾਲ ਰੋਸ ਰੈਲੀ ਉਪਰੰਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸੜਕਾਂ ਤੇ ਮਾਰਚ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਅੱਜ ਦੀ ਇਸ ਵਿਸ਼ਾਲ ਰੋਸ ਰੈਲੀ ਦੌਰਾਨ ਭਾਰੀ ਗਿਣਤੀ ਵਿੱਚ ਵੱਖ ਵੱਖ ਵਿਭਾਗਾਂ ਦੇ ਹਰੇਕ ਕੇਡਰ ਦੇ ਸਮੂਹ ਮੁਲਾਜਮ ਅਤੇ ਪੈਨਸ਼ਨਰਜ ਵੱਡੀ ਗਿਣਤੀ ਵਿੱਚ ਹਾਜਿਰ ਰਹੇ।
ਪੰਜਾਬ ਯੂ-ਟੀ ਮੁਲਾਜਮ ਤੇ ਪੈਨਸ਼ਨਰਜ ਨੇ ਘੇਰਿਆ ਬੱਸ ਸਟੈਂਡ
RELATED ARTICLES