ਅਧਿਆਪਕਾਂ ਵੱਲੋਂ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਦਾ ਵਿਰੋਧ

0
287

ਫਰੀਦਕੋਟ 9ਜੁਲਾਈ (ਧਰਮ ਪ੍ਰਵਾਨਾਂ)ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਲਾਗੂ ਕੀਤੇ ਜਾ ਰਹੇ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਦਾ ਸਰਕਾਰੀ ਪ੍ਰਾਇਮਰੀ ਸਕੂਲ ਸੰਗਰਾਹੂਰ ਦੇ ਅਧਿਆਪਕਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਸਕੂਲ ਇੰਚਾਰਜ ਮੈਡਮ ਕੰਵਲਜੀਤ ਕੌਰ, ਕੁਲਦੀਪ ਕੌਰ,ਰਾਜਿੰਦਰ ਕੌਰ ਅਤੇ ਜੁਗਿੰਦਰ ਪਾਲ ਨੇ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਛੇਵਾਂ ਪੇਅ ਕਮਿਸ਼ਨ ਮੁਲਾਜ਼ਮਾ ਨਾਲ ਘਟੀਆ ਮਜ਼ਾਕ ਹੈ। ਇਸ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ 2011ਦੇ ਸੋਧੇ ਹੋਏ ਪੇਅ ਸਕੇਲ ਅਨੁਸਾਰ 3.01ਗੁਣਾਕ ਫਾਰਮੂਲਾ ਲਾਗੂ ਕਰਨਾ ਬਣਦਾ ਸੀ।ਪਰੰਤੂ ਸਰਕਾਰ ਨੇ ਬੜੀ ਹੀ ਹੁਸ਼ਿਆਰੀ ਨਾਲ ਅੰਕੜਿਆਂ ਦੀ ਖੇਡ ਖੇਡਦਿਆਂ ਅਜਿਹੀ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਪੇਸ਼ ਕੀਤਾ ਗਿਆ ਹੈ ਜਿਸ ਨਾਲ ਕਿਸੇ ਵੀ ਵਰਗ ਨੂੰ ਕੋਈ ਲਾਭ ਨਹੀਂ ਹੋਇਆ। ਮੰਤਰੀਆਂ ਵੱਲੋਂ ਆਪਣੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਮਨਮਰਜ਼ੀ ਨਾਲ ਵਾਧਾ ਕਰਕੇ ਸਰਕਾਰੀ ਖ਼ਜਾਨੇ ਨੂੰ ਲੁਟਿਆ ਜਾ ਰਿਹਾ ਹੈ ਪਰੰਤੂ ਦੂਸਰੇ ਪਾਸੇ ਸਰਕਾਰ ਵੱਲੋਂ ਮੁਲਾਜ਼ਮਾਂ ਵਾਰੀ ਖ਼ਜਾਨਾ ਖਾਲੀ ਕਹਿ ਪੱਲਾ ਝਾੜ ਦਿੱਤਾ ਜਾਂਦਾ ਹੈ ਜਿਸ ਕਾਰਨ ਸਮੁੱਚੇ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Previous articleਪੰਛੀਆਂ ਲਈ ਪੀਣ ਵਾਲਾ ਪਾਣੀ ਰੱਖਣ ਦੇ ਲਈ 50 ਮਿੱਟੀ ਦੇ ਕਟੋਰੇ ਵੰਡੇ ।
Next articleਪੰਜਾਬ ਯੂ-ਟੀ ਮੁਲਾਜਮ ਤੇ ਪੈਨਸ਼ਨਰਜ ਨੇ ਘੇਰਿਆ ਬੱਸ ਸਟੈਂਡ

LEAVE A REPLY

Please enter your comment!
Please enter your name here