ਲੋਕ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਮੁਫਤ ਫਿਜ਼ਿਓਥਰੈਪੀ ਕਲੀਨਿਕ ਖੋਲਿਆ

0
242

ਜਗਰਾਉਂ 9 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ)ਮਾਤਾ ਫੂਲਮਤੀ ਜੈਨ ਦੀ ਯਾਦ ਵਿਚ ਪੀ ਡੀ ਜੈਨ ਚੈਰੀਟੇਬਲ ਟਰੱਸਟ ਵੱਲੋਂ ਜਗਰਾਉਂ ਦੀ ਲੋਕ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਅੱਜ ਮੁਫ਼ਤ ਫਿਜ਼ਿਓਥੈਰੇਪੀ ਕਲੀਨਿਕ ਖੋਲ੍ਹਿਆ ਗਿਆ। ਇਸ ਕਲੀਨਿਕ ਦਾ ਉਦਘਾਟਨ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ ਐੱਸ ਪੀ ਚਰਨਜੀਤ ਸਿੰਘ ਸੋਹਲ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਜਿੱਥੇ ਜੈਨ ਪਰਿਵਾਰ ਵੱਲੋਂ ਇਨਸਾਨੀਅਤ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਜਗਰਾਓਂ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਦੇ ਬਚਾਅ ਲਈ ਹੁਣੇ ਤੋਂ ਹੀ ਮਾਸਕ ਪਾਉਣ, ਹੱਥ ਦਾ ਮਿਲਾਉਣ ਅਤੇ ਆਪਸੀ ਦੂਰੀ ਰੱਖਣ ਸਮੇਤ ਭੀੜ ਵਿਚ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੰੂ ਜ਼ਿਆਦਾ ਤੋਂ ਜ਼ਿਆਦਾ ਸਮਾਜ ਸੇਵਾ ਦੇ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਮੌਕੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਵਾਲੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਇਸ ਕਲੀਨਿਕ ਵਿੱਚ ਡਾ: ਰਾਜਿਤ ਖੰਨਾ ਵੱਲੋਂ ਰੋਜ਼ਾਨਾ ਚਾਰ ਘੰਟੇ ਸ਼ਾਮ ਦੋ ਵਜੇ ਤੋਂ ਛੇ ਵਜੇ ਤੱਕ ਫਿਜ਼ਿਉਥਰੈਪੀ ਨਾਲ ਜੋੜਾਂ ਦੇ ਦਰਦ, ਰੀਹ ਦਾ ਦਰਦ ਸਮੇਤ ਹੋਰ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਪੁਰਾਣੀ ਸਬਜ਼ੀ ਮੰਡੀ ਰੋਡ, ਨਜ਼ਦੀਕ ਅਲਾਹਾਬਾਦ ਬੈਂਕ ਏ ਟੀ ਐੱਮ ਵਿਖੇ ਖੋਲ੍ਹਿਆ ਗਿਆ ਹੈ ਜਿਸ ਦੇ ਉਦਘਾਟਨ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ, ਮਨੋਹਰ ਸਿੰਘ ਟੱਕਰ, ਵਿਨੋਦ ਬਾਂਸਲ, ਪ੍ਰਵੀਨ ਮਿੱਤਲ, ਡਾ: ਬੀ ਬੀ ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ, ਰਾਕੇਸ਼ ਸਿੰਗਲਾ, ਆਰ ਕੇ ਗੋਇਲ, ਕੈਪਟਨ ਨਰੇਸ਼ ਵਰਮਾ, ਜਗਰਾਓਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ, ਰਵੀ ਗੋਇਲ, ਰਾਜ ਭੱਲਾ, ਡਾ: ਨਰਿੰਦਰ ਸਿੰਘ, ਨਾਇਬ ਤਹਿਸੀਲਦਾਰ ਅਰੁਣਜੋਤ ਸਿੰਘ, ਰਾਜੇਸ਼ ਕਤਿਆਲ, ਡਾ: ਸਤੀਸ਼ ਸ਼ਰਮਾ, ਡਾ: ਮਨੀਸ਼ ਜੈਨ, ਜਤਿੰਦਰ ਬਾਂਸਲ, ਨੇਸ਼ਾ ਜੈਨ, ਕਾਲਾ ਜੈਨ, ਕੰਚਨ ਗੁਪਤਾ, ਹਰਪ੍ਰੀਤ ਕੌਰ, ਵਿਨੋਦ ਖੰਨਾ, ਸਤਪਾਲ ਸਿੰਘ ਦੇਹੜਕਾ ਆਦਿ ਹਾਜ਼ਰ ਸਨ।

Previous articleਪਾਣੀ ਦੀ ਕਿੱਲਤ ਕਾਰਨ ਮੁਹੱਲਾ ਨਿਵਾਸੀਆਂ ਵਿਚ ਮੱਚੀ ਹਾਹਾਕਾਰ, ਦੁਖੀ ਹੋ ਕੇ ਦਿੱਤਾ ਧਰਨਾ
Next articleਬੇਗੋਵਾਲ ਕਤਲਕਾਂਡ ਵਿੱਚ ਲੋੜੀਂਦੇ ਗੈਂਗਸਟਰ ਸ਼ੇਰਾ ਨੂੰ ਛੇ ਰਾਜਾਂ ਵਿੱਚ 1900 ਕਿਲੋਮੀਟਰ ਤਕ ਪਿੱਛਾ ਕਰਨ ਤੋਂ ਬਾਅਦ ਕੀਤਾ ਗਿਆ ਗ੍ਰਿਫਤਾਰ

LEAVE A REPLY

Please enter your comment!
Please enter your name here