ਜਗਰਾਉਂ 09 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ) – ਪਿਛਲੇ ਇੱਕ ਮਹੀਨੇ ਤੋਂ ਅਗਵਾੜ ਪੋਨਾ ਵਾਰਡ ਨੰਬਰ: 9 ਵਿਚ ਪਾਣੀ ਨਾ ਆਉਣ ਕਾਰਨ ਮੁਹੱਲਾ ਨਿਵਾਸੀਆਂ ਨੂੰ ਪਾਣੀ ਦੀ ਬਹੁਤ ਕਿੱਲਤ ਆ ਰਹੀ ਹੈ। ਮੁਹੱਲਾ ਵਾਸੀਆਂ ਵੱਲੋਂ ਕੌਂਸਲਰ ਨੂੰ ਵਾਰ-ਵਾਰ ਕਹਿਣ `ਤੇ ਕੋਈ ਵੀ ਹੱਲ ਨਾ ਕੀਤਾ ਗਿਆ ਤਾਂ ਮੁਹੱਲਾ ਨਿਵਾਸੀਆਂ ਵੱਲੋਂ ਦੁਖੀ ਹੋ ਕੇ ਅੱਤ ਦੀ ਗਰਮੀ ਵਿਚ ਨਗਰ ਕੌਂਸਲ ਜਗਰਾਉਂ ਅੱਗੇ ਧਰਨਾ ਦਿੱਤਾ ਗਿਆ। ਜਿੱਥੇ ਅੱਜ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਵੱਲੋਂ ਮੁਹੱਲਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਕਿ 11 ਜੁਲਾਈ ਦਿਨ ਸੋਮਵਾਰ ਨੂੰ ਮੋਟਰ ਦੀ ਜੋ ਵੀ ਰਿਪੇਅਰ ਹੈ ਉਸ ਨੂੰ ਠੀਕ ਕਰਵਾ ਕੇ ਪਾਣੀ ਚਾਲੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਨੋਨੀ, ਕੁਲਵੰਤ ਸਿੰਘ ਪ੍ਰਧਾਨ, ਲਖਵੀਰ ਸਿੰਘ ਲੱਖਾ, ਰਾਮ ਜੀ ਦਾਸ, ਸੁਖਵਿੰਦਰ ਸਿੰਘ ਰਾਜੂ, ਗੁਰਪ੍ਰੀਤ ਸਿੰਘ ਸੋਨੀ, ਬੱਬਲੂ, ਰਵੀ ਕੁਮਾਰ, ਗੁਰਮੁਖ ਸਿੰਘ, ਰਾਜੀਵ ਕੁਮਾਰ ਬੱਗਾ, ਸੀਰੀ ਤੋਂ ਇਲਾਵਾ ਮੁਹੱਲਾ ਨਿਵਾਸੀ ਹਾਜ਼ਰ ਸਨ।
ਪਾਣੀ ਦੀ ਕਿੱਲਤ ਕਾਰਨ ਮੁਹੱਲਾ ਨਿਵਾਸੀਆਂ ਵਿਚ ਮੱਚੀ ਹਾਹਾਕਾਰ, ਦੁਖੀ ਹੋ ਕੇ ਦਿੱਤਾ ਧਰਨਾ
RELATED ARTICLES