spot_img
Homeਮਾਝਾਗੁਰਦਾਸਪੁਰਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਪੁਲਿਸ ਅਤੇ ਆਰਮੀ ਦੀ ਟਰੇਨਿੰਗ...

ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਪੁਲਿਸ ਅਤੇ ਆਰਮੀ ਦੀ ਟਰੇਨਿੰਗ ਦਿੱਤੀ ਜਾਵੇਗੀ

ਗੁਰਦਾਸਪੁਰ , 9 ਜੁਲਾਈ (ਸਲਾਮ ਤਾਰੀ ) ਸ੍ਰੀ ਨਵਜੋਧ ਸਿੰਘ ਕੈਂਪ ਇੰਚਾਰਜਰ ਸ੍ਰੀ ਪਾਈਟ ਕੈਂਪ ਡੇਰਾ ਬਾਬਾ ਨਾਨਕ ਗੁਰਦਾਸਪੁਰ ਨੇ ਦੱਸਿਆ ਕਿ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਅਧੀਨ ਹਰਿਥਆਰਬੰਦ ਸੇਵਾਵਾਂ ਲਈ ਫਰੀ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਸਬ ਇੰਸਪੈਕਟਰ ਆਦਿ ਦੀਆਂ ਪੋਸਟਾਂ ਭਰੀਆਂ ਜਾ ਰਹੀਆਂ ਹਨ ਇਸ ਸਬੰਧੀ ਸੀ-ਪਾਈਟ ਵਿੱਚ ਉਮੀਦਵਾਰਾਂ ਨੂੰ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀਂ ਹੈ ।

ਉਨਾ ਦੱਸਿਆ ਕਿ ਬੰਗਾਲ ਇੰਜੀਨੀਅਰ ਗਰੁੱਪ ਅਤੇ ਰੁੜਕੀ ਸੈਂਟਰ ਵਲੋਂ ਰਿਲੇਸ਼ਨ ਭਰਤੀ ਅਧੀਨ ਸਾਬਕਾ ਸੈਨਿਕਾਂ ਦੇ ਬੱਚਿਆਂ ਲਈ ਮਿਤੀ 27 ਜੁਲਾਈ, 2021 ਤੋਂ ਭਰਤੀ ਰੱਖੀ ਗਈ ਹੈ। ਆਰਮੀ ਵਲੋਂ ਖਾਸਾ ਵਿਖੇ ਆਰਮੀ ਦੀ ਬੀ.ਆਰ.ਓ. ਦੀ ਭਰਤੀ ਕੀਤੀ ਜਾ ਰਹੀਂ ਹੈ। ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਲੋਂ ਟਰੇਨਿੰਗ ਲਈ ਰਜਿਸਟਰੇਸ਼ਨ ਸ਼ੁਰੂ ਹੈ। ਇਹ ਟਰੇਨਿੰਗ ਬਿਲਕੁੱਲ ਫਰੀ ਹੈ ਅਤੇ ਕੋਈ ਵੀ ਫੀਸ ਸਰਕਾਰ ਵਲੋਂ ਨਹੀਂ ਲਈ ਜਾਂਦੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments