ਸਾਂਝੇ ਮੁਲਾਜਮ ਮੰਚ ਨੇ ਬੱਸ ਸਟੈਂਡ ਬਾਹਰ ਲਗਾਇਆ ਗਿਆ ਧਰਨਾ

0
254

ਸੁਲਤਾਨਪੁਰ ਲੋਧੀ, 9 ਜੁਲਾਈ (ਪਰਮਜੀਤ ਡਡਵਿੰਡੀ)
ਪੰਜਾਬ ਸਰਕਾਰ ਵਲੋਂ ਜਾਰੀ 6 ਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਤੋਂ ਨਾਰਾਜ ਸਰਕਾਰੀ ਕਰਮਚਾਰੀਆਂ ਨੇ ਸਾਂਝਾ ਮੁਲਾਜਮ ਫ਼ਰੰਟ ਦੇ ਬੈਨਰ ਹੇਠ ਬੱਸ ਸਟੈਂਡ ਕਪੂਰਥਲਾ ਦੇ ਬਾਹਰ ਵਿਸ਼ਾਲ ਰੋਸ ਧਰਨਾ ਲਗਾਇਆ ਅਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕੀਤੀ.
ਸਾਂਝਾ ਮੁਲਾਜਮ ਫ਼ਰੰਟ ਦੇ ਬੈਨਰ ਹੇਠ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸੇਜ ਯੂਨੀਅਨ, ਦੀ ਕਲਾਸ ਫੋਰ ਇਮਪਲਾਈਜ ਐਸੋਸੀਏਸ਼ਨ, ਡੇਮੋਕ੍ਰੇਟਿਕ ਮੁਲਾਜਮ ਫੇਡਰੇਸ਼ਨ, ਮੈਡੀਕਲ ਲੈਬੋਰਟਰੀ ਸਟਾਫ ਯੂਨੀਅਨ, ਫਾਰਮੈਸੀ ਐਸੋਸੀਏਸ਼ਨ, ਏ.ਐੱਨ.ਐੱਮ ਯੂਨੀਅਨ, ਨਰਸਿੰਗ ਐਸੋਸੀਏਸ਼ਨ, ਪੈਰਾਮੈਡੀਕਲ ਯੂਨੀਅਨ, ਡਿਪਲੋਮਾ ਕਾਉਂਸਿਲ ਐਸੋਸੀਏਸ਼ਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਸਤਬੀਰ ਸਿੰਘ ਚੰਦੀ, ਸੰਗਤ ਰਾਮ, ਮਨਦੀਪ ਸਿੰਘ, ਜਸਵਿੰਦਰ ਪਾਲ ਉੱਗੀ, ਜਸਵਿੰਦਰ ਪਾਲ ਸ਼ਰਮਾ, ਗੁਰਿੰਦਰ ਜੀਤ ਸਿੰਘ, ਸ਼ੁਭ ਸ਼ਰਮਾ, ਸਰੋਜ ਰਾਣੀ, ਵਿਵੇਕ ਵਸ਼ਿਸ਼ਠ, ਕਰਮ ਸਿੰਘ, ਸੰਦੀਪ ਸਿੰਘ ਅਤੇ ਦਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਘੋਸ਼ਿਤ ਕੀਤਾ ਗਿਆ ਇਹ ਪੇ ਕਮਿਸ਼ਨ ਸਵੀਕਾਰ ਕਰਨ ਯੋਗ ਨਹੀਂ ਹੈ।ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ ਤਾਂ ਚੋਖੀਆਂ ਵਧਾ ਲੈਂਦੀ ਹੈ ਪਰ ਮੁਲਾਜਮਾਂ ਨੂੰ ਉਨ੍ਹਾਂ ਦਾ ਹੱਕ ਦੇਣ ਸਮੇਂ ਆਪਣੇ ਹੱਥ ਖਿੱਚ ਲੈਂਦੀ ਹੈ। ਅਗਰ ਸਰਕਾਰ ਪੁਰਾਣਾ ਡੀ.ਏ ਹੀ ਜਾਰੀ ਕਰ ਦੇਵੇ ਤਾਂ ਪੇ ਕਮਿਸ਼ਨ ਤੋਂ ਜ਼ਿਆਦਾ ਫਾਇਦਾ ਮੁਲਾਜਮਾਂ ਨੂੰ ਹੋ ਰਿਹਾ ਹੈ. ਇਨ੍ਹਾਂ ਆਗੂਆਂ ਨੇ ਕਿਹਾ ਕਿ
ਇਸ ਪੇ ਕਮਿਸ਼ਨ ਵਿਚ 10300 -34800 ਦਾ ਗ੍ਰੇਡ ਲੈਣ ਵਾਲੇ ਮੁਲਾਜਮਾਂ ਨੂੰ 5910 -20200 ਦੇ ਗ੍ਰੇਡ ਵਿਚ ਧੱਕਿਆ ਜਾ ਰਿਹਾ ਹੈ. ਪੇ ਕਮਿਸ਼ਨ ਦੀ ਰਿਪੋਰਟ ਚ 2.25 ਤੇ 2.59 ਦੀ ਅਨੁਪਾਤ ਦੀ ਆਪਸ਼ਨ ਰੱਖ ਕੇ ਸਹੀ ਰਿਪੋਰਟ ਨਾ ਦੇ ਕੇ ਮੁਲਾਜ਼ਮਾਂ ਦਾ ਨੁਕਸਾਨ ਕੀਤਾ ਹੈ। ਇਸ ਦੇ ਨਾਲ ਹੀ ਰਿਹਾਇਸ਼ੀ ਭੱਤਾ ਅਤੇ ਪੇਂਡੂ ਖੇਤਰ ਭੱਤੇ ਨੂੰ ਵੀ ਘਟਾ ਦਿੱਤਾ ਗਿਆ ਹੈ. ਜੋ ਕਿ ਮੁਲਾਜਮਾਂ ਨਾਲ ਸਰਾਸਰ ਧੱਕਾ ਹੈ. ਇਨ੍ਹਾਂ ਆਗੂਆਂ ਕਿਹਾ ਕਿ ਸਰਕਾਰ ਪੇ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਨ ਦੀ ਬਜਾਇ ਬਕਾਇਆ ਡੀ.ਏ ਹੀ ਲਾਗੂ ਕਰ ਦੇਵੇ ਤਾਂ ਹੀ ਮੁਲਾਜਮਾਂ ਦੀ ਸੇਲਰੀਆਂ ਜ਼ਿਆਦਾ ਵੱਧ ਜਾਣਗੀਆਂ. ਇਨ੍ਹਾਂ ਆਗੂਆਂ ਨੇ ਕਿਹਾ ਕਿ ਕੇੰਦਰ ਵਲੋਂ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਨਵੀਂ ਪੈਨਸ਼ਨ ਸਕੀਮ ਅਧੀਨ ਲਿਆਂਦਾ ਗਿਆ ਹੈ. ਹੁਣ ਕਈ ਰਾਜ ਸਰਕਾਰਾਂ ਵਲੋਂ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਹੀ ਲਾਗੂ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਅਜੇ ਵੀ ਨਾਦਰਸ਼ਾਹੀ ਫੈਸਲੇ ਨੂੰ ਖਤਮ ਕਰਨ ਲਈ ਕੋਈ ਕਦਮ ਨਹੀਂ ਚੁੱਕ ਰਹੀ ਹੈ. ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਮੁਲਾਜਮਾਂ ਦੀਆਂ ਮੰਗਾ ਨੂੰ ਅਣਗੋਲਿਆਂ ਕੀਤਾ ਗਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ. ਇਸ ਮੌਕੇ ਪੰਜਾਬ ਸਰਕਾਰ ਦਾ ਘੜਾ ਭੰਨ ਕੇ ਪਿੱਟ ਸਿਆਪਾ ਵੀ ਕੀਤਾ ਗਿਆ.
ਇਸ ਮੌਕੇ ਮੀਤ ਪ੍ਰਧਾਨ ਵਿਨੋਦ ਬਾਵਾ,ਸੁਖਜਿੰਦਰ ਸਿੰਘ, ਓਂਕਾਰ ਸਿੰਘ, ਹਰਮਿੰਦਰ ਕੁਮਾਰ, ਭੁਪਿੰਦਰ ਸਿੰਘ, ਨਰਿੰਦਰ ਸਿੰਘ, ਨਿਤਿਨ ਸ਼ਰਮਾ,ਨਿਸ਼ਾਨ ਸਿੰਘ, ਯੋਗੇਸ਼ ਤਲਵਾਰ, ਹਰਪ੍ਰੀਤ ਸਿੰਘ,ਚਰਨਜੀਤ ਸਿੰਘ, ਸਨੀ ਸਹੋਤਾ, ਸਤਪਾਲ ਭੱਟੀ, ਤਜਿੰਦਰ ਸਿੰਘ, ਨਰਿੰਦਰ ਭੱਲਾ, ਰੁਲਦਾ ਸਿੰਘ, ਰੋਸ਼ਨ ਲਾਲ ਅਤੇ ਸੁਨੀਲ ਸ਼ੇਪਲਾ ਆਦਿ ਹਾਜਰ ਸਨ.

Previous articleਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋ ਬੀ ਡੀ ਪੀ ਓਜ ਨਾਲ ਮੀਟਿੰਗ
Next articleਅੱਤਵਾਦ ਪੀੜ੍ਹਤ ਪਰਿਵਾਰ ਦਾ ਰਿਕਾਰਡ ਗੁੰਮ?

LEAVE A REPLY

Please enter your comment!
Please enter your name here